ਇਕ ਪਾਸੇ ਜਿਥੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਦੇਸ਼ ਵਿਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਸਰਹੱਦ ਪਾਰ ਬੈਠੇ ਅੱਤਵਾਦੀਆਂ ਦੀ ਯੋਜਨਾ ਹੈ ਕਿ ਅਲ ਬਦਰ ਨੂੰ ਜਿੰਦਾ ਕਰ ਉਸ ਦੀ ਪਹਿਚਾਣ ਨੂੰ ਵਾਪਿਸ ਦਿਲਵਾਉਣ ਲ਼ਈ ਇਕ ਵੱਡਾ ਹਮਲਾ ਜਰੂਰੀ ਹੈ।
ਪੂਰੇ ਦੇਸ਼ ’ਚ ਗਣਤੰਤਰ ਦਿਵਸ ਦੀਆਂ ਤਿਆਰੀਆ ਕੀਤੀਆਂ ਜਾ ਰਹੀਆਂ ਹਨ। ਮੁੱਖ ਪ੍ਰੋਗਰਾਮ ਰਾਜਧਾਨੀ ਦਿੱਲੀ ’ਚ ਆਯੋਜਿਤ ਕੀਤਾ ਜਾਣਾ ਹੈ। ਪਰ ਖ਼ਬਰ ਆ ਰਹੀ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਇਸ ਵਾਰ ਗਣਤੰਤਰ ਦਿਵਸ ਉਤੇ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ ਕਰ ਰਹੀ ਹੈ। ਭਾਰਤ ਦੀ ਖੁਫੀਆ ਏਜੰਸੀਆਂ ਨੇ ਦਿੱਲੀ ’ਚ ਅੱਤਵਾਦੀਆਂ ਦੇ ਦਾਖਿਲ ਹੋਣ ਦਾ ਖਦਸ਼ਾ ਜਤਾਇਆ ਹੈ।
ਰਿਆਜ ਨਾਇਕ ਨੂੰ ਅਲ ਬਦਰ ਦੀ ਜਿੰਮੇਵਾਰੀ
ਖੁਫੀਆ ਏਜੰਸੀਆਂ ਦੇ ਅਨੁਸਾਰ ਸਰਹੱਦ ਪਾਰ ਤੋਂ ਅਲ ਬਦਰ ਦੇ ਜਰੀਏ ਹਮਲਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਹੱਦ ਪਾਰ ਬੈਠੇ ਅੱਤਵਾਦ ਦਾ ਮੰਨਣਾ ਹੈ ਕਿ ਅਲ ਬਦਰ ਨੂੰ ਫਿਰ ਤੋਂ ਪਹਿਚਾਣ ਦਿਲਾਉਣ ਲ਼ਈ ਇਕ ਵੱਡਾ ਹਮਲਾ ਜਰੂਰੀ ਹੈ। ਜਾਣਕਾਰੀ ਮੁਤਾਬਿਕ ਆਈਐੱਸਆਈ ਨੇ ਅਲ ਬਦਰ ਨੂੰ ਜਿੰਦਾ ਕਰਨ ਦੀ ਜਿੰਮੇਵਾਰੀ ਹਿਜਬੁੱਲ ਕਮਾਂਡਰ ਰਿਆਜ ਨਾਇਕ ਨੂੰ ਸੌਂਪੀ ਹੈ।
40 ਅੱਤਵਾਦੀ ਸੰਗਠਨ
ਪਾਕਿਸਤਾਨ ’ਚ ਕਰੀਬ 40 ਅੱਤਵਾਦੀ ਸੰਗਠਨ ਹਨ ਜੋ ਹਮੇਸ਼ਾ ਤੋਂ ਭਾਰਤ ਲਈ ਖਤਰਾ ਬਣੇ ਹੋਏ ਹਨ। ਇਨ੍ਹਾਂ ’ਚ ਅਲ ਬਦਰ ਵੀ ਇਕ ਹਨ। ਜੇਕਰ ਅੰਕੜਿਆ ਉਤੇ ਗੌਰ ਕੀਤਾ ਜਾਵੇ ਤਾਂ ਪਤਾ ਚੱਲੇਗਾ ਕਿ ਹੁਣ ਤਕ ਹਜਾਰਾਂ ਮਾਮੂਮ ਲੋਕਾਂ ਦਾ ਕਤਲ ਇੰਨ ਅੱਤਵਾਦੀਆਂ ਨੇ ਕੀਤਾ ਹੈ।
ਸੁਰੱਖਿਆ ਵਿਵਸਥਾ ਸਖਤ
ਗਣਤੰਤਰ ਦਿਵਸ ਅਤੇ ਅੱਤਵਾਦੀ ਹਮਲੇ ਨੂੰ ਦੇਖਦੇ ਹੋਏ ਖੁਫੀਆ ਏਜੰਸੀਆਂ ਦੇ ਨਾਲ ਹੀ ਸੁਰੱਖਿਆ ਬਲਾਂ ਦੇ ਜਵਾਨ ਵੀ ਚੌਕਸ ਹੋ ਗਏ ਹਨ। ਰਾਜਧਾਨੀ ਦਿੱਲੀ ਉਤੇ ਅੱਤਵਾਦੀ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਵਿਵਸਥਾ ਕਾਫੀ ਸਖਤ ਕਰ ਦਿੱਤੀ ਗਈ ਹੈ। ਤਾਂ ਜੋ 26 ਜਨਵਰੀ ਤੋਂ ਪਹਿਲਾਂ ਹੀ ਜਾਂ ਫਿਰ ਉਸਦੇ ਬਾਅਦ ਕੋਈ ਵੱਡੀ ਘਟਨਾ ਨਾ ਹੋ ਜਾਵੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, January 26, Republic Day, Terrorist