ਰਾਜਨੰਦਗਾਓਂ ਜ਼ਿਲ੍ਹੇ ਵਿੱਚ ਪੈਦਾ ਹੋਈ ਤਿੰਨ ਅੱਖਾਂ ਵਾਲੇ ਵੱਛੇ ਨੂੰ ਭਗਵਾਨ ਸ਼ਿਵ ਦੇ ਪੁਨਰ ਜਨਮ ਵਜੋਂ ਪੂਜਿਆ ਜਾਂਦਾ ਹੈ ਰਾਜਨੰਦਗਾਓਂ: ਛੱਤੀਸਗੜ੍ਹ ਦੇ ਰਾਜਨੰਦਗਾਓਂ(Rajnandgaon) ਵਿੱਚ ਵਿਲੱਖਣ ਵਿਸ਼ੇਸ਼ਤਾਵਾਂ ਵਾਲੇ ਇੱਕ ਵੱਛੇ ਨੇ ਜਨਮ ਨੇ ਪਿੰਡ ਵਾਸੀਆਂ ਵਿੱਚ ਬਹੁਤ ਉਤਸੁਕਤਾ ਪੈਦਾ ਕਰ ਦਿੱਤੀ। ਕਿਸਾਨ ਦੇ ਘਰ ਇੱਕ ਜਰਸੀ ਗਾਂ ਨੇ ਇਸ ਵੱਛੇ ਨੂੰ ਜਨਮ ਦਿੱਤਾ ਹੈ। ਵੱਛੇ ਦੀਆਂ ਤਿੰਨ ਅੱਖਾਂ(Three-eyed calf born) ਅਤੇ ਨੱਕ ਵਿੱਚ ਚਾਰ ਛੇਕ ਹਨ। ਪਿੰਡ ਦੇ ਲੋਕ ਇਸ ਨੂੰ ਚਮਤਕਾਰ ਮੰਨ ਰਹੇ ਹਨ ਅਤੇ ਕਿਸਾਨ ਦੇ ਘਰ ਦਰਸ਼ਨਾਂ ਲਈ ਭੀੜ ਇਕੱਠੀ ਹੋ ਰਹੀ ਹੈ। ਹਾਲਤ ਇਹ ਹੋ ਗਈ ਹੈ ਕਿ ਲੋਕ ਇਸ ਨੂੰ ਸ਼ਿਵ ਦਾ ਰੂਪ ਸਮਝ ਕੇ ਪੂਜਣ ਲੱਗ(worshipped as reincarnation of god Shiva ) ਗਏ ਹਨ ਤੇ ਨਾਰੀਅਲ ਤੇ ਹੋਰਨਾਂ ਵਸਤਾਂ ਦਾ ਚੜਾਵਾ ਚੜਾ ਰਹੇ ਹਨ।
ਲੋਕ ਵੱਛੇ ਨੂੰ ‘ਭੋਲੇਨਾਥ’ ਭਗਵਾਨ ਸ਼ਿਵ ਦਾ ਰੂਪ ਮੰਨ ਰਹੇ ਹਨ। ਵੱਛੇ ਦੀ ਪੂਜਾ ਧੂਪ, ਫੁੱਲ, ਨਾਰੀਅਲ ਅਤੇ ਧਨ ਚੜ੍ਹਾ ਕੇ ਹੋ ਰਹੀ ਹੈ। 14 ਜਨਵਰੀ ਨੂੰ ਸ਼ਾਮ 7 ਵਜੇ ਦੇ ਕਰੀਬ ਗਾਂ ਨੇ ਵੱਛੇ ਨੂੰ ਜਨਮ ਦਿੱਤਾ। ਮਕਰ ਸੰਕ੍ਰਾਂਤੀ ਹੋਣ ਕਾਰਨ ਵੱਛੇ ਪ੍ਰਤੀ ਸਾਰਿਆਂ ਦੀ ਆਸਥਾ ਕਈ ਗੁਣਾ ਵਧ ਗਈ ਹੈ।
ਏਐਨਆਈ ਮੁਤਾਬਿਕ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਪੈਦਾ ਹੋਈ ਤਿੰਨ ਅੱਖਾਂ ਵਾਲੀ ਗਾਂ ਨੂੰ ਭਗਵਾਨ ਸ਼ਿਵ ਦੇ ਪੁਨਰ ਜਨਮ ਵਜੋਂ ਪੂਜਿਆ ਜਾਂਦਾ ਹੈ। ਨੀਰਜ ਨੇ ਕਿਹਾ, "ਅਸੀਂ ਹੈਰਾਨ ਰਹਿ ਗਏ। ਇਸ ਦੇ ਨੱਕ ਵਿੱਚ ਦੋ ਦੀ ਬਜਾਏ ਚਾਰ ਛੇਕ ਹਨ ਅਤੇ 3 ਅੱਖਾਂ ਹਨ। ਮੈਡੀਕਲ ਜਾਂਚ ਕੀਤੀ ਗਈ ਹੈ। ਉਹ ਸਿਹਤਮੰਦ ਹੈ। ਪਿੰਡ ਵਾਸੀ ਵੱਛੇ ਦੀ ਪੂਜਾ ਕਰ ਰਹੇ ਹਨ,"
ਖੇਤੀਬਾੜੀ ਤੋਂ ਇਲਾਵਾ ਨਵਾਂਗਾਓਂ ਦੇ ਕਿਸਾਨ ਹੇਮੰਤ ਚੰਦੇਲ ਗਊ ਪਾਲਣ ਵਿੱਚ ਦਿਲਚਸਪੀ ਰੱਖਦੇ ਹਨ। ਇਹ ਪਿੰਡ ਗੰਡਾਈ ਇਲਾਕੇ ਦੀ ਪੰਚਾਇਤ ਬੁੰਦੇਲੀ ਵਿੱਚ ਪੈਂਦਾ ਹੈ। ਹੁਣ, ਉਸਦਾ ਘਰ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ.
ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਭਰੂਣ ਦੇ ਸਹੀ ਢੰਗ ਨਾਲ ਵਿਕਾਸ ਨਾ ਹੋਣ ਕਾਰਨ ਅਜਿਹਾ ਹੋਇਆ ਹੈ। ਇਸ ਦੌਰਾਨ ਪਸ਼ੂ ਚਿਕਿਤਸਕ ਡਾ: ਨਰਿੰਦਰ ਸਿੰਘ ਨੇ ਤਿੰਨ ਅੱਖਾਂ ਵਾਲੇ ਵੱਛੇ ਬਾਰੇ ਕਿਸੇ 'ਦੈਵੀ ਚਮਤਕਾਰ' ਤੋਂ ਇਨਕਾਰ ਕਰਦਿਆਂ ਕਿਹਾ, "ਇਹ ਇਸ ਲਈ ਵਾਪਰਿਆ ਕਿਉਂਕਿ ਭਰੂਣ ਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੋਇਆ ਸੀ। ਅਜਿਹੇ ਹਾਲਾਤ ਉਦੋਂ ਵਾਪਰਦੇ ਹਨ ਜਦੋਂ ਭਰੂਣ ਦਾ ਨਿਰਧਾਰਤ ਸਮੇਂ 'ਚ ਵਿਕਾਸ ਨਹੀਂ ਹੁੰਦਾ। , ਵੱਛੇ ਦੀ ਦੇਖਭਾਲ ਕਰਨੀ ਪੈਂਦੀ ਹੈ ਨਹੀਂ ਤਾਂ ਇਹ ਕਈ ਵਾਰ ਗੰਭੀਰ ਹੋ ਸਕਦਾ ਹੈ, "
Published by: Sukhwinder Singh
First published: January 17, 2022, 09:52 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।