ਹੁਣ ਡਾਕਟਰ ਬਣ ਸਕੇਗਾ 3 ਫੁੱਟ ਦਾ ਗਣੇਸ਼, ਸੁਪਰੀਮ ਕੋਰਟ ਨੇ ਸੁਣਾਇਆ ਹੱਕ ਵਿਚ ਫੈਸਲਾ

News18 Punjab
Updated: July 20, 2019, 5:57 PM IST
ਹੁਣ ਡਾਕਟਰ ਬਣ ਸਕੇਗਾ 3 ਫੁੱਟ ਦਾ ਗਣੇਸ਼, ਸੁਪਰੀਮ ਕੋਰਟ ਨੇ ਸੁਣਾਇਆ ਹੱਕ ਵਿਚ ਫੈਸਲਾ
News18 Punjab
Updated: July 20, 2019, 5:57 PM IST
ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਗੁਜਰਾਤ ਦੇ ਭਾਵਨਗਰ ਵਾਸੀ ਗਣੇਸ਼ ਦਾ ਡਾਕਟਰ ਬਣਨ ਦਾ ਸੁਪਨਾ ਪੂਰਾ ਹੋਵੇਗਾ। 2018 ਵਿਚ 17 ਸਾਲ ਦੇ ਗਣੇਸ਼ ਨੇ NEET ਦੀ ਪ੍ਰੀਖਿਆ ਵਿਚ 223 ਅੰਕ ਹਾਸਲ ਕਰਕੇ ਸਾਬਤ ਕਰ ਦਿੱਤਾ ਸੀ ਕਿ ਉਸ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਪਰ ਜੋ ਉਸ ਨੇ ਸੋਚਿਆ ਸੀ, ਉਸ ਤਰ੍ਹਾਂ ਨਹੀਂ ਹੋਇਆ। ਪ੍ਰੀਖਿਆ ਵਿਚ ਚੰਗੇ ਨੰਬਰ ਲੈਣ ਦੇ ਬਾਵਜੂਦ ਗਣੇਸ਼ ਨੂੰ ਸਾਰੇ ਮੈਡੀਕਲ ਕਾਲਜਾਂ ਨੇ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਇਹ ਸੀ ਕਿ ਗਣੇਸ਼ ਦਾ ਕੱਦ ਸਿਰਫ 3 ਫੁੱਟ ਸੀ। 17 ਸਾਲ ਦੀ ਉਮਰ ਵਿਚ ਵੀ ਉਹ 3 ਫੁੱਟ ਦਾ ਸੀ ਤੇ 14 ਕਿੱਲੋ ਭਾਰ ਸੀ।

ਇਸ ਦੇ ਬਾਵਜੂਦ ਗਣੇਸ਼ ਨੇ ਹਾਰ ਨਾ ਮੰਨੀ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਾਨੂੰਨੀ ਲੜਾਈ ਲੜੀ। ਹੁਣ ਸੁਪਰੀਮ ਕੋਰਟ ਨੇ ਉਸ ਦੇ ਹੱਕ 'ਚ ਫੈਸਲਾ ਸੁਣਾਇਆ ਹੈ। ਸਾਲ 2018 'ਚ ਗਣੇਸ਼ ਦੀ ਉਮਰ 17 ਸਾਲ ਸੀ ਅਤੇ ਉਸ ਦਾ ਕੱਦ ਸਿਰਫ 3 ਫੁੱਟ, ਜਦੋਂ ਕਿ ਭਾਰ 14 ਕਿੱਲੋਗਰਾਮ ਸੀ। ਗਣੇਸ਼ ਦੇ ਅਜਿਹੇ ਕੱਦ ਨੂੰ ਦੇਖ ਕੇ ਉਸ ਨੂੰ ਕਿਸੇ ਵੀ ਮੈਡੀਕਲ ਕਾਲਜ 'ਚ ਦਾਖਲਾ ਨਹੀਂ ਦਿੱਤਾ ਗਿਆ। ਗਣੇਸ਼ ਨੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਅਤੇ ਕਾਨੂੰਨੀ ਲੜਾਈ ਲੜੀ। ਹੁਣ ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਉਸ ਨੂੰ ਮੈਡੀਕਲ ਕਾਲਜ 'ਚ ਦਾਖਲਾ ਦੇਣ ਦਾ ਆਦੇਸ਼ ਦਿੱਤਾ ਹੈ।

Loading...
ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਿਰਫ ਕੱਦ ਕਾਰਨ ਕਿਸੇ ਨੂੰ ਉਸ ਦਾ ਕਰੀਅਰ ਬਣਾਉਣ ਤੋਂ ਨਹੀਂ ਰੋਕਿਆ ਜਾ ਸਕਦਾ। ਗਣੇਸ਼ ਦੀ ਉਮਰ ਹੁਣ 18 ਸਾਲ ਹੋ ਚੁੱਕੀ ਹੈ ਅਤੇ ਭਾਰ 14 ਤੋਂ ਵਧ ਕੇ 15 ਕਿੱਲੋਗਰਾਮ ਹੋ ਗਿਆ ਹੈ। ਹਾਲਾਂਕਿ ਕੱਦ ਹਾਲੇ ਵੀ 3 ਫੁੱਟ ਹੀ ਹੈ। ਗਣੇਸ਼ ਨੇ ਪਹਿਲਾਂ ਇਸ ਮਾਮਲੇ ਨੂੰ ਹਾਈ ਕੋਰਟ 'ਚ ਰੱਖਿਆ ਸੀ ਪਰ ਉੱਥੋਂ ਉਸ ਨੂੰ ਨਿਰਾਸ਼ਾ ਹੱਥ ਲੱਗੀ ਸੀ।
First published: July 20, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...