ਦਿੱਲੀ ਐਨਸੀਐਰ ਖੇਤਰ ਦੇ ਬਦਨਾਮ ਗੋਗੀ ਗੈਂਗ ਦੇ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ।(PIC-ANI) ਨਵੀਂ ਦਿੱਲੀ : ਦਿੱਲੀ ਐਨਸੀਐਰ ਖੇਤਰ (Delhi NCR )ਦੇ ਬਦਨਾਮ ਗੋਗੀ ਗੈਂਗ( Gogi gang )ਦੇ ਤਿੰਨ ਗੈਂਗਸਟਰਾਂ(gangsters) ਅਮਿਤ ਉਰਫ ਕਮਾਂਡਰ ਸੰਨੀ ਅਤੇ ਅਮਿਤ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲਿਸ ਸਪੈਸ਼ਲ ਸੈੱਲ ਮੁਤਾਬਿਕ ਦੋਸ਼ੀ ਅਮਿਤ ਅਪਰਾਧ ਸਿੰਡੀਕੇਟ ਦੇ ਮੈਂਬਰਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦਾ ਹੈ।
ਇਸ ਤੋਂ ਪਹਿਲਾ ਬੀਤੇ ਦਿਨ ਦੱਖਣ-ਪੱਛਮੀ ਰੇਂਜ (SWR) ਦੀ ਟੀਮ ਦੇ ਸਪੈਸ਼ਲ ਸੈੱਲ ਨੇ ਮੁਜ਼ੱਫਰ ਨਗਰ-ਮੇਰਠ ਟੋਲ ਤੋਂ ਗੈਂਗਸਟਰ ਨਵੀਨ (31) ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨਵੀਨ 'ਨੀਰਜ ਬਵਾਨੀਆ ਗੈਂਗ' ਦਾ ਇੱਕ ਹਤਾਸ਼ ਗੈਂਗਸਟਰ ਹੈ ਅਤੇ ਪਹਿਲਾਂ ਵੀ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਸੀ ਅਤੇ ਸਤੰਬਰ 2021 ਦੇ ਮਹੀਨੇ ਵਿੱਚ ਰੋਹਿਣੀ ਕੋਰਟ ਕੰਪਲੈਕਸ ਵਿੱਚ ਜਿਤੇਂਦਰ ਗੋਗੀ ਕਤਲ ਕੇਸ ਦੀ ਯੋਜਨਾਬੰਦੀ ਅਤੇ ਉਸ ਨੂੰ ਅੰਜਾਮ ਦੇਣ ਵਿੱਚ ਲੋੜੀਂਦਾ ਸੀ।
ਨਵੀਨ 'ਤੇ 50,000 ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ। ਨਵੀਨ 'ਤੇ ਦਿੱਲੀ ਅਤੇ ਹਰਿਆਣਾ 'ਚ ਕਈ ਮਾਮਲੇ ਦਰਜ ਹਨ।
ਤੁਹਾਨੂੰ ਦੱਸ ਦੇਈਏ ਕਿ 24 ਸਤੰਬਰ 2021 ਨੂੰ ਗੈਂਗਸਟਰ ਜਤਿੰਦਰ ਉਰਫ ਗੋਗੀ ਨੂੰ ਟਿੱਲੂ ਤਾਜਪੁਰੀਆ ਗੈਂਗ ਦੇ ਦੋ ਹਮਲਾਵਰਾਂ ਨੇ ਰੋਹਿਣੀ ਕੋਰਟ ਰੂਮ ਦੇ ਅੰਦਰ ਗੋਲੀ ਮਾਰ ਦਿੱਤੀ ਸੀ। ਵਕੀਲਾਂ ਦੇ ਕੱਪੜੇ ਪਹਿਨੇ ਦੋਵੇਂ ਹਮਲਾਵਰਾਂ ਨੂੰ ਪੁਲਿਸ ਨੇ ਮੌਕੇ 'ਤੇ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਘਟਨਾ ਦੀ ਯੋਜਨਾ ਜੁਲਾਈ 2021 ਵਿੱਚ ਦਿੱਲੀ ਦੀ ਮੰਡੋਲੀ ਜੇਲ੍ਹ ਦੇ ਅੰਦਰੋਂ ਘੜੀ ਗਈ ਸੀ।
Published by: Sukhwinder Singh
First published: January 28, 2022, 17:01 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।