Home /News /national /

ਬਿਹਾਰ ਦੇ ਇਸ ਪਿੰਡ 'ਚ ਹੋਈ ਸਮੂਹਿਕ ਆਤਮਹੱਤਿਆ, ਤਿੰਨ ਸਹੇਲੀਆਂ ਨੇ ਮਿਲ ਕੀਤੀ ਖੁਦਕੁਸ਼ੀ

ਬਿਹਾਰ ਦੇ ਇਸ ਪਿੰਡ 'ਚ ਹੋਈ ਸਮੂਹਿਕ ਆਤਮਹੱਤਿਆ, ਤਿੰਨ ਸਹੇਲੀਆਂ ਨੇ ਮਿਲ ਕੀਤੀ ਖੁਦਕੁਸ਼ੀ

ਬਿਹਾਰ ਦੇ ਇਸ ਪਿੰਡ 'ਚ ਹੋਈ ਸਮੂਹਿਕ ਆਤਮਹੱਤਿਆ, ਤਿੰਨ ਸਹੇਲੀਆਂ ਨੇ ਮਿਲ ਕੀਤੀ ਖੁਦਕੁਸ਼ੀ

ਬਿਹਾਰ ਦੇ ਇਸ ਪਿੰਡ 'ਚ ਹੋਈ ਸਮੂਹਿਕ ਆਤਮਹੱਤਿਆ, ਤਿੰਨ ਸਹੇਲੀਆਂ ਨੇ ਮਿਲ ਕੀਤੀ ਖੁਦਕੁਸ਼ੀ

Nawada Suicide Case: ਸਮੂਹਿਕ ਖੁਦਕੁਸ਼ੀ ਦੀ ਇਹ ਘਟਨਾ ਬਿਹਾਰ ਦੇ ਨਵਾਦਾ ਜ਼ਿਲ੍ਹੇ ਦੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਨਸਨੀ ਫੈਲ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਵੀ ਪਹੁੰਚ ਗਈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 • Share this:
  Bihar News: ਵੱਡੀ ਖ਼ਬਰ ਬਿਹਾਰ ਦੇ ਨਵਾਦਾ ਜ਼ਿਲ੍ਹੇ ਤੋਂ ਹੈ ਜਿੱਥੇ ਇੱਕ ਔਰਤ ਅਤੇ ਦੋ ਲੜਕੀਆਂ ਨੇ ਇਕੱਠੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਨਗਰ ਥਾਣਾ ਖੇਤਰ ਦੇ ਮਾਹੁਲੀ ਪਿੰਡ ਦੇ ਚੌਹਾਨ ਟੋਲਾ ਦੀ ਹੈ। ਮ੍ਰਿਤਕਾਂ ਦੀ ਪਛਾਣ ਮਾਹੂਲੀ ਪਿੰਡ ਦੇ ਰਾਮੇਸ਼ਵਰ ਚੌਹਾਨ ਦੀ 18 ਸਾਲਾ ਪਤਨੀ ਰਾਣੀ ਦੇਵੀ, ਦਾਹੂ ਚੌਹਾਨ ਦੀ 14 ਸਾਲਾ ਪੁੱਤਰੀ ਕੰਚਨ ਕੁਮਾਰੀ ਅਤੇ ਲੇਖਾ ਚੌਹਾਨ ਦੀ 13 ਸਾਲਾ ਪੁੱਤਰੀ ਆਸ਼ਾ ਕੁਮਾਰੀ ਵਜੋਂ ਹੋਈ ਹੈ। ਘਟਨਾ ਸਬੰਧੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਤਿੰਨੋਂ ਦੋਸਤ ਸਨ ਅਤੇ ਹਰ ਥਾਂ ਇਕੱਠੇ ਜਾਂਦੇ ਰਹਿੰਦੇ ਸਨ।

  ਤਿੰਨੋਂ ਨਕਟੀ ਪੁਲ ਕੋਲ ਇਕੱਠੇ ਸਿਲਾਈ ਸਿੱਖਣ ਜਾਂਦੀਆਂ ਸਨ। 13 ਅਗਸਤ ਦੀ ਸ਼ਾਮ ਨੂੰ ਤਿੰਨੇ ਪਿੰਡ ਨੂੰ ਆ ਗਈਆਂ ਅਤੇ ਤਿੰਨਾਂ ਨੇ ਪਿੰਡ ਵਿੱਚ ਹੀ ਜ਼ਹਿਰ ਖਾ ਲਿਆ, ਜਿਸ ਵਿੱਚੋਂ ਰਾਣੀ ਦੇਵੀ ਅਤੇ ਆਸ਼ਾ ਕੁਮਾਰੀ ਦੀ ਉਸੇ ਰਾਤ ਮੌਤ ਹੋ ਗਈ, ਜਦੋਂ ਕਿ ਕੰਚਨ ਕੁਮਾਰੀ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਤਿੰਨਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਿਉਂ ਕੀਤੀ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਘਟਨਾ ਤੋਂ ਬਾਅਦ ਸਾਰੇ ਪਰਿਵਾਰ ਵਾਲੇ ਵੀ ਸਦਮੇ 'ਚ ਹਨ।

  ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸਨਸਨੀ ਫੈਲ ਗਈ ਹੈ। ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ, ਜਿੱਥੇ ਮੰਗਲਵਾਰ ਦੇਰ ਰਾਤ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲੋੜੀਂਦੀ ਪੁੱਛਗਿੱਛ ਕੀਤੀ ਗਈ ਪਰ ਅਜੇ ਤੱਕ ਸ਼ੁਰੂਆਤੀ ਦੌਰ 'ਚ ਕੁਝ ਵੀ ਸਾਹਮਣੇ ਨਹੀਂ ਆਇਆ। ਇਸ ਮਾਮਲੇ ਸਬੰਧੀ ਕੋਈ ਵੀ ਪਿੰਡ ਵਾਸੀ ਬੋਲਣ ਨੂੰ ਤਿਆਰ ਨਹੀਂ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਅਜਿਹਾ ਕੀ ਕਾਰਨ ਸੀ ਕਿ ਤਿੰਨਾਂ ਨੇ ਇਕੱਠੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜ਼ਿਕਰਯੋਗ ਹੈ ਕਿ ਸਮੂਹਿਕ ਖੁਦਕੁਸ਼ੀ ਦੀ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਾਰੀਆਂ ਲਾਸ਼ਾਂ ਦਾ ਸੰਸਕਾਰ ਵੀ ਕਰ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।
  Published by:Tanya Chaudhary
  First published:

  Tags: Bihar, Crime news, Suicide

  ਅਗਲੀ ਖਬਰ