Andhra Pradesh: ਮਹਿਲਾ ਨੇ ਦਿੱਤਾ '3 ਲੱਤਾਂ ਵਾਲੀ ਬੱਚੀ' ਨੂੰ ਜਨਮ

ਸੰਕੇਤਿਕ ਤਸਵੀਰ

 • Share this:
  ਕਈ ਵਾਰੀ ਕੁੱਝ ਅਜਿਹਾ ਹੋ ਜਾਂਦਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅਜਿਹਾ ਹੀ ਕੁੱਝ ਹੋਇਆ ਹੈ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ, ਜਿੱਥੇ ਇੱਕ ਮਹਿਲਾ ਨੇ  ਨਜ਼ਵਿਦ ਏਰੀਆ ਹਸਪਤਾਲ (Nuzvid area hospital) ਵਿੱਚ ਇੱਕ ਤਿੰਨ ਲੱਤਾਂ ਵਾਲੀ ਬੱਚੀ (three-legged girl child) ਨੂੰ ਜਨਮ ਦਿੱਤਾ ਹੈ।

  ਸੂਤਰਾਂ ਅਨੁਸਾਰ, ਇਸ ਬੱਚੀ ਨੂੰ ਜਨਮ ਦੇਣ ਵਾਲੀ ਮਹਿਲਾ ਦਾ ਨਾਮ ਵੈਂਕਟੇਸ਼ਵਰਅਮਾ (Venkateswaramma) ਹੈ ਜੋ ਕਿ ਪੱਛਮੀ ਗੋਦਾਵਰੀ ਜ਼ਿਲ੍ਹੇ (Godavari district) ਦੇ ਚਿੰਤਲਾਪੁੜੀ ਮੰਡਲ ਦੇ ਸ਼ੈਟੀ ਵਣਾਪੱਲੀ ਦੀ ਰਹਿਣ ਵਾਲੀ ਹੈ। ਸ਼ੁਰੂ ਵਿੱਚ ਬੱਚੇ ਦੀ ਰੀੜ੍ਹ ਦੀ ਹੱਡੀ ਵਿੱਚੋਂ ਨਿਕਲਦੇ ਇੱਕ ਵਾਧੂ ਅੰਗ ਨੂੰ ਦੇਖ ਕੇ ਡਾਕਟਰ ਵੀ ਥੋੜ੍ਹਾ ਹੈਰਾਨੀ ਵਿੱਚ ਪੈ ਗਏ ਸਨ ਪਰ ਬਾਅਦ ਵਿੱਚ ਸਾਰੀ ਸਥਿਤੀ ਸਾਫ਼ ਹੋਣ 'ਤੇ ਡਾਕਟਰਾਂ ਨੂੰ ਸਮਝ ਆਇਆ ਕਿ ਵੈਂਕਟੇਸ਼ਵਰਅਮਾ ਅਤੇ ਉਸ ਦੇ ਪਤੀ ਮੋਹਨ ਰਾਓ ਦਾ ਕੋਨਸੇਂਗੀਉਨਿੱਸ ਵਿਆਹ (consanguineous marriage) ਹੋਇਆ ਸੀ।

  ਜਦੋਂ ਦੋ ਬੇਹੱਦ ਕਰੀਬੀ ਰਿਸ਼ਤੇ ਵਾਲੇ (ਉਦਾਹਰਨ ਦੇ ਤੌਰ 'ਤੇ ਸੈਕਿੰਡ ਕਜ਼ਨਜ਼ / ਨੇੜਲੇ ਰਿਸ਼ਤੇ ਵਿੱਚ ਭੈਣ-ਭਰਾ) ਦਾ ਆਪਸ ਵਿੱਚ ਵਿਆਹ ਹੋ ਜਾਂਦਾ ਹੈ ਤਾਂ ਅਜਿਹੇ ਵਿਆਹ ਨੂੰ consanguineous marriage ਕਹਿੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਜੋੜਿਆਂ ਦੇ ਬੱਚਿਆਂ ਵਿੱਚ ਅਕਸਰ ਉਨ੍ਹਾਂ ਦੇ ਪੁਰਖਾਂ ਜੀਨਸ ਕਾਰਨ ਕਈ ਸਮੱਸਿਆਵਾਂ ਅਤੇ ਰੋਗ ਹੋ ਸਕਦੇ ਹਨ।

  ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਇੱਕ ਰਿਪੋਰਟ ਅਨੁਸਾਰ, ਹਸਪਤਾਲ ਦੇ ਸੁਪਰਡੈਂਟ ਨਰਿੰਦਰ ਸਿੰਘ ਨੇ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ ਅਤੇ ਨਿਗਰਾਨੀ ਲਈ ਦੋਵਾਂ ਨੂੰ ਵਿਜੇਵਾੜਾ (Vijayawada) ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ।
  Published by:Anuradha Shukla
  First published:
  Advertisement
  Advertisement