TMC ਨੇ ਮੋਦੀ ਦੀ ਕੇਦਾਰਨਾਥ ਯਾਤਰਾ ਨੂੰ ਦੱਸਿਆ ਚੋਣ ਜ਼ਾਬਤੇ ਦੀ ਉਲੰਘਣਾ, ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ

News18 Punjab
Updated: June 24, 2019, 2:54 PM IST
TMC ਨੇ ਮੋਦੀ ਦੀ ਕੇਦਾਰਨਾਥ ਯਾਤਰਾ ਨੂੰ ਦੱਸਿਆ ਚੋਣ ਜ਼ਾਬਤੇ ਦੀ ਉਲੰਘਣਾ, ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ

  • Share this:
ਤ੍ਰਿਣਾਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੇਦਾਰਨਾਥ ਤੀਰਥ ਦੌਰੇ ਨੂੰ ਚੋਣ ਜ਼ਾਬਤੇ ਦੇ ਖ਼ਿਲਾਫ਼ਦੱਸਿਆ ਹੈ।

“ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਲਈ ਚੋਣ ਪ੍ਰਚਾਰ 17 ਮਈ ਨੂੰ ਖ਼ਤਮ ਹੋਣ ਤੋਂ ਬਾਅਦ ਨਰਿੰਦਰ ਮੋਦੀ ਦੀ ਕੇਦਾਰਨਾਥ ਤੀਰਥਯਾਤਰਾ ਨੂੰ ਪਿਛਲੇ ਦੋ ਦਿਨਾਂ ਤੋਂ ਕਾਫ਼ੀ ਵੱਡੇ ਪੱਧਰ ਤੇ ਸਾਰੇ ਮੀਡੀਆ ਵੱਲੋਂ ਕਵਰ ਕੀਤਾ ਜਾ ਰਿਹਾ ਹੈ ਜੋ ਚੋਣ ਜ਼ਾਬਤੇ ਦੀ ਉਲੰਘਣਾਹੈ," ਤ੍ਰਿਣਾਮੂਲ ਕਾਂਗਰਸ ਦੇ ਬੁਲਾਰੇ ਡੇਰੇਕ ਓਬਰਾਇੰਨ ਨੇ ਚੋਣ ਕਮਿਸ਼ਨ ਨੂੰ ਲਿਖੇ ਖ਼ਤ 'ਚ ਕਿਹਾ ਹੈ।

Loading...
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੇਦਾਰਨਾਥ ਤੀਰਥ ਲਈ ਮਾਸਟਰ ਪਲੈਨ ਦਾ ਐਲਾਨ ਕੀਤਾ ਤੇ ਲੋਕਾਂ ਨੂੰ ਵੀ ਸੰਬੋਧਿਤ ਕੀਤਾ।
"ਯਾਤਰਾ ਦੌਰਾਨ ਹਰ ਗੱਲ ਨੂੰ ਜਨਤਕ ਕੀਤਾ ਜਾ ਰਿਹਾ ਹੈ ਜਿਸ ਦੇ ਪਿੱਛੇ ਵੋਟਰਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਦੀਮਨਸ਼ਾ ਹੈ। ਪਿੱਛੋਂ ਮੋਦੀ ਮੋਦੀ ਦੇ ਨਾਅਰੇ ਵੀ ਸੁਣੇ ਜਾ ਸਕਦੇ ਹਨ," ਉਨ੍ਹਾਂ ਕਿਹਾ।
First published: May 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...