ਚਲਾਨ ਤੋਂ ਬਚਣ ਲਈ ਕੱਢੀ ਨਵੀਂ ਤਰਕੀਬ , ਪੁਲਿਸ ਵੀ ਰਹਿ ਗਈ ਹੱਕੀਬੱਕੀ ਨਵੇਂ ਮੋਟਰ ਵਹੀਕਲ ਐਕਟ (New Motor Vehicle Act) ਲਾਗੂ ਹੋਣ ਤੋਂ ਬਾਅਦ ਲੋਕ ਜ਼ਿਆਦਾ ਜੁਰਮਾਨੇ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਅਪਨਾਉਣ ਲੱਗੇ ਹਨ। ਕਈ ਵਾਹਨ ਮਾਲਕ ਟ੍ਰੈਫਿਕ ਪੁਲਿਸ ਜਾਂ ਪਾਰਕਿੰਗ ਚਾਰਜ ਦੇ ਭੁਗਤਾਨ ਤੋਂ ਬਚਣ ਲਈ ਪੁਲਿਸ, ਪ੍ਰੈਸ, ਜੱਜ ਜਾਂ ਐਮਐਲਏ ਦੇ ਸਟਿਕਰ ਦੀ ਵਰਤੋਂ ਕਰ ਰਹੇ ਹਨ। ਪਰ ਹੈਦਰਾਬਾਦ (Hyderabad) ਦੇ ਇਕ ਸ਼ਖਸ ਨੇ ਜੋ ਕੀਤਾ ਉਸ ਨਾਲ ਪੁਲਿਸ ਵੀ ਦੰਗ ਰਹਿ ਗਈ। ਇਕ ਸ਼ਖਸ ਨੇ ਆਪਣੀ ਕਾਰ ਦੀ ਨੰਬਰ ਪਲੇਟ ਉਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਮੋਹਨ ਰੈੱਡੀ (Jaganmohan Reddy) ਦਾ ਨਾਮ ਲਿਖਵਾ ਦਿੱਤਾ। ਇਸ ਕਾਰ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਇਸ ਸ਼ਖਸ ਨੇ ਆਪਣੀ ਕਾਰ (Car) ਉਤੇ 'ਏਪੀ ਸੀਐਮ ਜਗਨ' (AP CM JAGAN) ਲਿਖਵਾਇਆ ਹੋਇਆ ਸੀ। ਇਨਾਂ ਹੀ ਨਹੀਂ ਕਾਰ ਦੇ ਮਾਲਿਕ ਨੇ ਆਪਣੇ ਵਾਹਨ ਉਤੇ ਸਟਿਕਰ ਦੇ ਰੂਪ ਵਿਚ ਨਹੀਂ ਬਲਕਿ ਸਾਹਮਣੇ ਅਤੇ ਪਿੱਛੇ ਦੋਵੇਂ ਪਾਸੇ ਨੰਬਰ ਪਲੇਟਾਂ ਦੀ ਥਾਂ ਉਤੇ ਲੋਹੇ ਦੀ ਪੱਤੀ ਨਾਲ ਸੀਐਮ ਜਗਨ ਦਾ ਨਾਂ ਲਿਖਵਾਇਆ ਹੋਇਆ ਸੀ।
ਪੁਲਿਸ ਨੇ ਦੱਸਿਆ ਕਿ 19 ਅਕਤੂਬਰ ਨੂੰ ਟ੍ਰੈਫਿਕ ਪੁਲਿਸ ਰੂਟੀਨ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਜੀਦੀਮੇਤਲਾ ਵਿਚ 'ਏਪੀ ਸੀਐਮ ਜਗਨ' ਦੇ ਨੰਬਰ ਪਲੇਟ ਦੀ ਗੱਡੀ ਨੂੰ ਰੋਕਿਆ ਗਿਆ। ਕਾਰ ਦਾ ਮਾਲਕ ਐਮ ਹਰਿ ਰਾਕੇਸ਼ ਪੂਰਵੀ ਗੋਦਾਵਰੀ ਜ਼ਿਲ੍ਹੇ ਦਾ ਵਾਸੀ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਟੋਲ ਟੈਕਸ ਵਿਚ ਛੋਟ ਲੈਣ ਅਤੇ ਟ੍ਰੈਫਿਕ ਪੁਲਿਸ ਤੋਂ ਬਚਣ ਲਈ ਉਸਨੇ ਸੀਐਮ ਦੇ ਨਾਮ ਦੀ ਨੰਬਰ ਪਲੇਟ ਲਗਾਈ ਹੋਈ ਸੀ।
ਪੁਲਿਸ ਨੇ ਕਾਰ ਨੂੰ ਜਬਤ ਕਰ ਲਿਆ ਹੈ ਅਤੇ ਰਾਕੇਸ਼ ਦੇ ਖਿਲਾਫ ਆਈਪੀਸੀ ਦੀ ਧਾਰਾ 420 (ਠਗੀ) ਅਤੇ 210 (ਧੋਖਾ) ਤਹਿਤ ਜੈਦੀਮੇਟਲਾ ਪੁਲਿਸ ਥਾਣੇ ਵਿਚ ਮਾਮਲਾ ਦਰਜ ਕੀਤਾ ਹੈ।
First published: October 23, 2019, 12:39 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।