ਖੇਡਾਂ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰਾਂ ਵਿੱਚ ਸ਼ਾਮਲ ਕਰਵਾਉਣਾ ਮੇਰਾ ਮਕਸਦ: ਨੀਤਾ ਅੰਬਾਨੀ

News18 Punjab
Updated: October 8, 2019, 11:17 PM IST
share image
ਖੇਡਾਂ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰਾਂ ਵਿੱਚ ਸ਼ਾਮਲ ਕਰਵਾਉਣਾ ਮੇਰਾ ਮਕਸਦ: ਨੀਤਾ ਅੰਬਾਨੀ
ਖੇਡਾਂ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰਾਂ ਵਿੱਚ ਸ਼ਾਮਲ ਕਰਵਾਉਣਾ ਮੇਰਾ ਮਕਸਦ: ਨੀਤਾ ਅੰਬਾਨੀ

  • Share this:
  • Facebook share img
  • Twitter share img
  • Linkedin share img
ਰਿਲਾਇੰਸ ਫਾਉਂਡੇਸ਼ਨ (Reliance Foundation) ਦੀ ਸੰਸਥਾਪਕ, ਚੇਅਰਪਰਸਨ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੀ ਪਹਿਲੀ ਭਾਰਤੀ ਮਹਿਲਾ ਮੈਂਬਰ ਨੀਤਾ ਅੰਬਾਨੀ ਨੇ ਮੰਗਲਵਾਰ ਨੂੰ ਲੰਦਨ ਵਿਚ ਸਪੋਰਟ ਬਿਜ਼ਨਸ ਸਮਿੱਟ ਵਿਚ ‘ਦਿ ਇੰਸਪਾਇਰਿੰਗ ਏ ਬਿਲੀਅਨ ਡ੍ਰੀਮਸ: ਦਿ ਇੰਡੀਆ ਅਪਾਰਚਿੰਊਂਟੀ’ ਵਿਚ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਹੈ ਕਿ ਖੇਡ ਦੇ ਅਧਿਕਾਰ ਨੂੰ ਉਹ ਭਾਰਤ ਵਿੱਚ ਬੁਨਿਆਦੀ ਅਧਿਕਾਰ ਵੱਜੋਂ ਸ਼ਾਮਿਲ ਕਰਵਾਉਣ ਤੇ ਦੁਨੀਆ ਵਿੱਚ ਭਾਰਤ ਨੂੰ ਮੁੱਖ ਕੇਂਦਰ ਬਣਵਾਇਆ ਜਾ ਸਕੇ।

"ਬੱਚਿਆਂ ਨੂੰ ਸਿਹਤਮੰਦ, ਫਿੱਟ ਰੱਖਣਾ ਹਰ ਹਰ ਸਮਾਜ ਦਾ ਫਰਜ਼ ਹੈ ਤੇ ਖੇਡਾਂ ਸਮਾਜ ਵਿੱਚ ਬਦਲਾਅ ਦਾ ਜ਼ਰੀਆ ਵੀ ਬਣ ਸਕਦੀ ਹੈ। ਉਨ੍ਹਾਂ ਨੇ ਖੇਡਾਂ ਕਿਸ ਤਰ੍ਹਾਂ ਨੌਜਵਾਨਾਂ ਦਾ ਫਾਇਦਾ ਕਰ ਸਕਦੀਆਂ ਹਨ ਇਸਲਈ ਭਾਰਤੀ ਕ੍ਰਿਕਟਰ ਜਸਪ੍ਰੀਤ ਬੁਮਰਾਹ ਦਾ ਦੀ ਮਿਸਾਲ ਦਿੱਤੀ।

“ਮੈਂ ਕਰੋੜਾਂ ਭਾਰਤੀਆਂ ਦੇ ਸੁਪਨਿਆਂ, ਉਮੀਦਾਂ ਤੇ ਇੱਛਾਵਾਂ ਦੀ ਨੁਮਾਇੰਦਗੀ ਕਰਦੀ ਹਾਂ। ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ ਜਿਸਦੇ 600 ਮਿਲੀਅਨ ਲੋਕ 25 ਸਾਲ ਤੋਂ ਘੱਟ ਉਮਰ ਦੇ ਹਨ," ਅੰਬਾਨੀ ਨੇ ਕਿਹਾ।
First published: October 8, 2019
ਹੋਰ ਪੜ੍ਹੋ
ਅਗਲੀ ਖ਼ਬਰ