Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਮੁੜ ਵਾਧਾ, ਜਾਣੋ ਆਪਣੇ ਸ਼ਹਿਰ ਦੇ ਰੇਟ..

News18 Punjabi | News18 Punjab
Updated: November 21, 2020, 9:22 AM IST
share image
Petrol Diesel Price:  ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਮੁੜ ਵਾਧਾ, ਜਾਣੋ ਆਪਣੇ ਸ਼ਹਿਰ ਦੇ ਰੇਟ..
Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਮੁੜ ਵਾਧਾ, ਜਾਣੋ ਆਪਣੇ ਸ਼ਹਿਰ ਦੇ ਰੇਟ..

  • Share this:
  • Facebook share img
  • Twitter share img
  • Linkedin share img
ਭਾਰਤੀ ਤੇਲ ਕੰਪਨੀਆਂ (IOC, HPCL & BPCL) ਨੇ ਇਕ ਵਾਰ ਫਿਰ ਪੈਟਰੋਲ ਡੀਜ਼ਲ ਦੀ ਕੀਮਤ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ। ਘਰੇਲੂ ਬਜ਼ਾਰ ਵਿਚ ਪੈਟਰੋਲ ਡੀਜ਼ਲ ਦੀ ਕੀਮਤ ਵਿਚ 48 ਦਿਨਾਂ ਦੀ ਬਰੇਕ ਤੋਂ ਬਾਅਦ ਅੱਜ ਲਗਾਤਾਰ ਦੂਜੇ ਦਿਨ ਵਾਧਾ ਹੋਇਆ ਹੈ।

ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਜਿੱਥੇ ਪੈਟਰੋਲ 15 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ, ਉਥੇ ਡੀਜ਼ਲ ਵਿੱਚ ਵੀ 20 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਦਿੱਲੀ ਵਿਚ ਪੈਟਰੋਲ 70.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 81.38 ਰੁਪਏ 'ਤੇ ਪਹੁੰਚ ਗਿਆ। ਜੇ ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਪੈਟਰੋਲ 17 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਜਦੋਂਕਿ ਡੀਜ਼ਲ ਦੀਆਂ ਕੀਮਤਾਂ ਵਿਚ 22 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ।

ਹਰ ਰੋਜ਼ 6 ਵਜੇ ਕੀਮਤ ਬਦਲਦੀ ਹੈ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ ਛੇ ਵਜੇ ਬਦਲਦੀਆਂ ਹਨ। ਸਵੇਰੇ 6 ਵਜੇ ਤੋਂ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।



ਜਾਣੋ ਅੱਜ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ

>> ਦਿੱਲੀ ਪੈਟਰੋਲ 81.38 ਰੁਪਏ ਅਤੇ ਡੀਜ਼ਲ 70.88 ਰੁਪਏ ਪ੍ਰਤੀ ਲੀਟਰ

>> ਮੁੰਬਈ ਪੈਟਰੋਲ ਦੀ ਕੀਮਤ 88.09 ਰੁਪਏ ਅਤੇ ਡੀਜ਼ਲ 77.34 ਰੁਪਏ ਪ੍ਰਤੀ ਲੀਟਰ

>> ਕੋਲਕਾਤਾ ਪੈਟਰੋਲ 82.95 ਰੁਪਏ ਅਤੇ ਡੀਜ਼ਲ 74.45 ਰੁਪਏ ਪ੍ਰਤੀ ਲੀਟਰ

>> ਚੇਨਈ ਪੈਟਰੋਲ 84.46 ਰੁਪਏ ਅਤੇ ਡੀਜ਼ਲ 76.37 ਰੁਪਏ ਪ੍ਰਤੀ ਲੀਟਰ

>> ਨੋਇਡਾ ਪੈਟਰੋਲ 81.88 ਰੁਪਏ ਅਤੇ ਡੀਜ਼ਲ 71.41 ਰੁਪਏ ਪ੍ਰਤੀ ਲੀਟਰ

>> ਲਖਨਊ ਪੈਟਰੋਲ 81.76 ਰੁਪਏ ਅਤੇ ਡੀਜ਼ਲ 71.30 ਰੁਪਏ ਪ੍ਰਤੀ ਲੀਟਰ

>> ਪਟਨਾ ਪੈਟਰੋਲ 84.01 ਰੁਪਏ ਅਤੇ ਡੀਜ਼ਲ 76.48 ਰੁਪਏ ਪ੍ਰਤੀ ਲੀਟਰ

>> ਚੰਡੀਗੜ੍ਹ ਪੈਟਰੋਲ 78.36 ਰੁਪਏ ਅਤੇ ਡੀਜ਼ਲ 70.63 ਰੁਪਏ ਪ੍ਰਤੀ ਲੀਟਰ
Published by: Gurwinder Singh
First published: November 21, 2020, 9:22 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading