Home /News /national /

Tomato Flu: ਕੋਰੋਨਾ ਅਤੇ ਮੰਕੀਪਾਕਸ ਤੋਂ ਬਾਅਦ ਟੋਮੈਟੋ ਫਲੂ, ਭਾਰਤ ਵਿੱਚ 80 ਤੋਂ ਵੱਧ ਬੱਚੇ ਪੀੜਤ

Tomato Flu: ਕੋਰੋਨਾ ਅਤੇ ਮੰਕੀਪਾਕਸ ਤੋਂ ਬਾਅਦ ਟੋਮੈਟੋ ਫਲੂ, ਭਾਰਤ ਵਿੱਚ 80 ਤੋਂ ਵੱਧ ਬੱਚੇ ਪੀੜਤ

Tomato Flu: ਕੋਰੋਨਾ ਵਾਇਰਸ (Corona Virus) ਅਤੇ ਮੰਕੀਪੌਕਸ ਵਾਇਰਸ (Monkeypox virus) ਤੋਂ ਬਾਅਦ ਹੁਣ ਟਮਾਟਰ ਫਲੂ ਦਾ ਖ਼ਤਰਾ ਵੱਧ ਗਿਆ ਹੈ। ਭਾਰਤ ਵਿਚ ਟਮਾਟਰ ਫਲੂ ਦੇ 80 ਸੰਭਾਵਿਤ ਮਾਮਲੇ ਸਾਹਮਣੇ ਆਏ ਹਨ, ਜਿੱਥੇ ਬੱਚਿਆਂ ਦੇ ਸਰੀਰ 'ਤੇ ਦਰਦਨਾਕ ਛਾਲੇ ਬਣ ਜਾਂਦੇ ਹਨ।

  • Share this:

ਨਵੀਂ ਦਿੱਲੀ: Tomato Flu: ਕੋਰੋਨਾ ਵਾਇਰਸ (Corona Virus) ਅਤੇ ਮੰਕੀਪੌਕਸ ਵਾਇਰਸ (Monkeypox virus) ਤੋਂ ਬਾਅਦ ਹੁਣ ਟਮਾਟਰ ਫਲੂ ਦਾ ਖ਼ਤਰਾ ਵੱਧ ਗਿਆ ਹੈ। ਭਾਰਤ ਵਿਚ ਟੋਮੈਟੋ ਫਲੂ ਦੇ 80 ਸੰਭਾਵਿਤ ਮਾਮਲੇ ਸਾਹਮਣੇ ਆਏ ਹਨ, ਜਿੱਥੇ ਬੱਚਿਆਂ ਦੇ ਸਰੀਰ 'ਤੇ ਦਰਦਨਾਕ ਛਾਲੇ ਬਣ ਜਾਂਦੇ ਹਨ। 'ਦਿ ਸਨ' ਦੀ ਇਕ ਰਿਪੋਰਟ ਮੁਤਾਬਕ ਟੋਮੈਟੋ ਫਲੂ ਦਾ ਨਾਂ ਸਾਰੇ ਸਰੀਰ 'ਤੇ ਹੋਣ ਵਾਲੇ ਲਾਲ ਅਤੇ ਦਰਦਨਾਕ ਛਾਲਿਆਂ ਦੇ ਨਾਂ 'ਤੇ ਰੱਖਿਆ ਗਿਆ ਹੈ, ਜੋ ਹੌਲੀ-ਹੌਲੀ ਟਮਾਟਰ ਦੇ ਆਕਾਰ ਦੇ ਵੱਡੇ ਹੋ ਜਾਂਦੇ ਹਨ। ਟੋਮੈਟੋ ਫਲੂ ਕਾਰਨ ਚਮੜੀ 'ਤੇ ਧੱਫੜ ਵੀ ਦਿਖਾਈ ਦਿੰਦੇ ਹਨ, ਜਿਸ ਕਾਰਨ ਮਰੀਜ਼ ਚਮੜੀ 'ਤੇ ਜਲਣ ਦੀ ਸ਼ਿਕਾਇਤ ਕਰਦੇ ਹਨ।

ਲੱਛਣਾਂ ਵਿੱਚ ਥਕਾਵਟ, ਮਤਲੀ, ਉਲਟੀਆਂ, ਦਸਤ, ਬੁਖਾਰ, ਡੀਹਾਈਡਰੇਸ਼ਨ, ਜੋੜਾਂ ਦੀ ਸੋਜ, ਸਰੀਰ ਵਿੱਚ ਦਰਦ ਅਤੇ ਆਮ ਫਲੂ ਵਰਗੇ ਲੱਛਣ ਸ਼ਾਮਲ ਹਨ। ਡਾਕਟਰਾਂ ਨੇ ਛਾਲਿਆਂ ਦੇ ਧੱਫੜ ਦੀ ਤੁਲਨਾ ਮੰਕੀਪੌਕਸ ਅਤੇ ਬੁਖਾਰ ਦੇ ਲੱਛਣਾਂ ਦੀ ਡੇਂਗੂ, ਚਿਕਨਗੁਨੀਆ ਅਤੇ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਨਾਲ ਕੀਤੀ ਹੈ। ਖੋਜਕਰਤਾ ਅਜੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਰੀਰ 'ਤੇ ਇਹ ਲੱਛਣ ਕਿਉਂ ਦਿਖਾਈ ਦਿੰਦੇ ਹਨ।

ਸਾਰੇ ਮਾਮਲਿਆਂ ਵਿੱਚ ਬੱਚੇ

ਹੁਣ ਤੱਕ, ਸਿਹਤ ਅਧਿਕਾਰੀਆਂ ਨੇ ਮਈ ਅਤੇ ਜੁਲਾਈ 2022 ਦੇ ਵਿਚਕਾਰ 82 ਕੇਸਾਂ ਦੀ ਰਿਪੋਰਟ ਕੀਤੀ ਹੈ, ਜੋ ਸਾਰੇ ਪੰਜ ਸਾਲ ਤੋਂ ਘੱਟ ਉਮਰ ਦੇ ਮਰੀਜ਼ ਹਨ। ਟੋਮੈਟੋ ਫਲੂ ਦਾ ਪਹਿਲਾ ਕੇਸ ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਦੇਖਿਆ ਗਿਆ, ਜਿਸ ਤੋਂ ਬਾਅਦ ਇਹ ਪੂਰੇ ਖੇਤਰ ਵਿੱਚ ਫੈਲ ਗਿਆ। ਟਮਾਟਰ ਫਲੂ ਦਾ ਅਜੇ ਤੱਕ ਕੋਈ ਸਬੂਤ ਨਹੀਂ ਹੈ ਕਿ ਇਹ ਬਿਮਾਰੀ ਗੰਭੀਰ ਹੈ ਜਾਂ ਜਾਨਲੇਵਾ ਹੈ, ਅਤੇ ਬੱਚਿਆਂ ਦਾ ਇਲਾਜ ਆਮ ਇਲਾਜ - ਪੈਰਾਸੀਟਾਮੋਲ, ਆਰਾਮ ਅਤੇ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥਾਂ ਨਾਲ ਕੀਤਾ ਜਾ ਰਿਹਾ ਹੈ।

Published by:Krishan Sharma
First published:

Tags: Coronavirus, Monkeypox, Monkeypox cases in india, Vaccine