ਕੋਰੋਨਾ ਵਾਇਰਸ (Coronavirus) ਮਹਾਮਾਰੀ ਦੇ ਨਾਲ-ਨਾਲ ਮੌਕੀਪਾਕਸ (Monkey Pox) ਦਾ ਖਤਰਾ ਵਧ ਗਿਆ ਹੈ। ਹੁਣ ਇਕ ਹੋਰ ਬਿਮਾਰੀ ਤਬਾਹੀ ਬਣਦੀ ਜਾਪ ਰਹੀ ਹੈ। ਇਸ ਨਵੀਂ ਬਿਮਾਰੀ ਦਾ ਨਾਂ ਟੋਮੈਟੋ ਫਲੂ ਹੈ। ਕੇਰਲ ਤੋਂ ਬਾਅਦ ਕਰਨਾਟਕ, ਤਾਮਿਲਨਾਡੂ ਅਤੇ ਓਡੀਸ਼ਾ ਵਿੱਚ ਵੀ ਇਸ ਫਲੂ ਦੇ ਮਾਮਲੇ ਸਾਹਮਣੇ ਆਏ ਹਨ।
ਜਾਣਕਾਰੀ ਮੁਤਾਬਕ ਹੁਣ ਤੱਕ 100 ਬੱਚੇ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਸ ਵਾਇਰਲ ਬਿਮਾਰੀ ਨੇ ਕੇਰਲ ਦੇ ਗੁਆਂਢੀ ਰਾਜਾਂ ਤਾਮਿਲਨਾਡੂ ਅਤੇ ਕਰਨਾਟਕ ਵਿੱਚ ਅਲਰਟ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਤੋਂ ਇਲਾਵਾ ਭੁਵਨੇਸ਼ਵਰ ਦੇ ਖੇਤਰੀ ਮੈਡੀਕਲ ਖੋਜ ਕੇਂਦਰ ਨੇ 26 ਬੱਚਿਆਂ (1-9 ਸਾਲ ਦੀ ਉਮਰ) ਦੇ ਓਡੀਸ਼ਾ ਵਿੱਚ ਬਿਮਾਰੀ ਹੋਣ ਦੀ ਰਿਪੋਰਟ ਕੀਤੀ ਗਈ ਹੈ। ਹਾਲਾਂਕਿ, ਕੇਰਲ, ਤਾਮਿਲਨਾਡੂ, ਹਰਿਆਣਾ ਅਤੇ ਉੜੀਸਾ ਤੋਂ ਇਲਾਵਾ ਹੁਣ ਤੱਕ ਕਿਸੇ ਹੋਰ ਰਾਜ ਵਿੱਚ ਟੋਮੈਟੋ ਫਲੂ ਦੇ ਮਾਮਲੇ ਸਾਹਮਣੇ ਨਹੀਂ ਆਏ ਹਨ।
ਲੈਂਸੇਟ ਰੈਸਪੀਰੇਟਰੀ ਜਰਨਲ ਮੁਤਾਬਕ 'ਟੋਮੈਟੋ ਫਲੂ' ਦਾ ਮਾਮਲਾ ਪਹਿਲੀ ਵਾਰ 6 ਮਈ ਨੂੰ ਕੇਰਲ ਦੇ ਕੋਲੱਮ 'ਚ ਸਾਹਮਣੇ ਆਇਆ ਸੀ ਅਤੇ ਹੁਣ ਤੱਕ 82 ਬੱਚੇ ਇਸ ਨਾਲ ਸੰਕਰਮਿਤ ਹੋ ਚੁੱਕੇ ਹਨ। ਲੈਂਸੇਟ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਸਾਰੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਹਨ।
ਲੈਂਸੇਟ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ, ਅਸੀਂ ਇਸ ਸਮੇਂ ਕੋਵਿਡ-19 ਦੀ ਚੌਥੀ ਲਹਿਰ ਦੇ ਸੰਭਾਵੀ ਖਤਰੇ ਤੋਂ ਉਭਰ ਰਹੇ ਹਾਂ, ਪਰ ਇਸ ਦੌਰਾਨ ਟੋਮੈਟੋ ਫਲੂ ਜਾਂ ਟੋਮੈਟੋ ਬੁਖਾਰ ਵਜੋਂ ਜਾਣਿਆ ਜਾਂਦਾ ਇੱਕ ਨਵਾਂ ਵਾਇਰਸ ਕੇਰਲ ਵਿੱਚ 5 ਸਾਲਾਂ ਤੋਂ ਵੀ ਘੱਟ ਉਮਰ ਵਿਚ ਉਭਰ ਰਿਹਾ ਹੈ।
ਇਹ ਛੂਤ ਵਾਲੀ ਬਿਮਾਰੀ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਬਾਲਗਾਂ ਵਿੱਚ ਬਹੁਤ ਘੱਟ ਹੁੰਦੀ ਹੈ ਕਿਉਂਕਿ ਉਹਨਾਂ ਕੋਲ ਵਾਇਰਸ ਤੋਂ ਬਚਾਅ ਲਈ ਇੱਕ ਉੱਚਿਤ ਇਮਿਊਨ ਸਿਸਟਮ ਹੁੰਦਾ ਹੈ।
ਬੱਚਿਆਂ ਦੀ ਚਮੜੀ 'ਤੇ ਟਮਾਟਰ ਵਰਗੇ ਲਾਲ ਧੱਫੜ ਹੋ ਜਾਂਦੇ ਹਨ
ਇਸ ਵਾਇਰਲ ਇਨਫੈਕਸ਼ਨ ਨੂੰ ਟੋਮੈਟੋ ਫਲੂ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਇਸ ਦੀ ਲਾਗ ਲੱਗਣ 'ਤੇ ਬੱਚਿਆਂ ਦੇ ਸਰੀਰ 'ਤੇ ਲਾਲ ਰੰਗ ਦੇ ਧੱਫੜ ਜਾਂ ਟਮਾਟਰ ਵਰਗੇ ਛਾਲੇ ਪੈਦਾ ਹੋ ਜਾਂਦੇ ਹਨ। ਟੋਮੈਟੋ ਫਲੂ ਦੇ ਲੱਛਣਾਂ ਵਿੱਚ ਥਕਾਵਟ, ਮਤਲੀ, ਉਲਟੀਆਂ, ਦਸਤ, ਬੁਖਾਰ, ਡੀਹਾਈਡਰੇਸ਼ਨ, ਜੋੜਾਂ ਦੀ ਸੋਜ, ਸਰੀਰ ਵਿੱਚ ਦਰਦ ਅਤੇ ਆਮ ਫਲੂ ਵਰਗੇ ਲੱਛਣ ਸ਼ਾਮਲ ਹਨ। ਕੇਰਲ ਤੋਂ ਇਲਾਵਾ ਉੜੀਸਾ ਵਿੱਚ 26 ਬੱਚੇ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ।
ਟੋਮਾਟੋ ਫਲੂ ਦੇ ਮੁੱਖ ਲੱਛਣਾਂ ਵਿੱਚ ਡੀਹਾਈਡਰੇਸ਼ਨ, ਚਮੜੀ 'ਤੇ ਲਾਲ ਨਿਸ਼ਾਨ ਅਤੇ ਖੁਜਲੀ ਸ਼ਾਮਲ ਹਨ। ਹਾਲਾਂਕਿ, ਸੰਕਰਮਿਤ ਬੱਚਿਆਂ ਵਿੱਚ, ਸਰੀਰ 'ਤੇ ਟਮਾਟਰ ਵਰਗੇ ਧੱਫੜ ਅਤੇ ਛਾਲੇ , ਤੇਜ਼ ਬੁਖਾਰ ਅਤੇ ਜੋੜਾਂ ਵਿੱਚ ਦਰਦ ਆਦਿ ਦੀ ਸਮੱਸਿਆ ਵੀ ਦੇਖੀ ਜਾ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, Monkeypox, Monkeypox cases in india, Tomato Flu