• Home
  • »
  • News
  • »
  • national
  • »
  • TOMATO PRICE HIKE AGAIN 100 RUPEES PER KG IN KOLHAPUR CHECK HERE LATEST RATES DELHI MUMBAI

Tomato Price: ਫਿਰ ਅਸਮਾਨ ਛੂਹ ਸਕਦੇ ਨੇ ਟਮਾਟਰ ਦੇ ਭਾਅ

Tomato Price: ਫਿਰ ਅਸਮਾਨ ਛੂਹ ਸਕਦੇ ਨੇ ਟਮਾਟਰ ਦੇ ਭਾਅ

  • Share this:
    ਦੇਸ਼ ਵਿੱਚ ਟਮਾਟਰ ਦੀਆਂ ਕੀਮਤਾਂ (Tomato Price) ਇੱਕ ਵਾਰ ਫਿਰ ਵਧਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਇਹ ਹੈ ਕਿ ਪ੍ਰੀ-ਮੌਨਸੂਨ ਬਾਰਸ਼ ਨੇ ਮਹਾਰਾਸ਼ਟਰ ਦੇ ਕੋਲਹਾਪੁਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਸਬਜ਼ੀਆਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਕਾਰਨ ਇੱਥੇ ਕਟਾਈ ਦਾ ਕੰਮ ਵੀ ਬੰਦ ਕਰ ਦਿੱਤਾ ਗਿਆ ਹੈ।

    ਇਸ ਦਾ ਅਸਰ ਟਮਾਟਰ ਦੀ ਫ਼ਸਲ 'ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਇੱਥੋਂ ਦੀਆਂ ਸਬਜ਼ੀ ਮੰਡੀਆਂ ਵਿੱਚ ਕਿਸਾਨ ਆਪਣੀ ਫ਼ਸਲ ਵੇਚਣ ਲਈ ਦੂਰ-ਦੂਰ ਤੋਂ ਪੁੱਜਦੇ ਹਨ ਪਰ ਐਤਵਾਰ ਨੂੰ ਬਹੁਤੇ ਕਿਸਾਨ ਟਮਾਟਰ ਜਾਂ ਪੱਤੇਦਾਰ ਸਬਜ਼ੀਆਂ ਵੇਚਦੇ ਨਜ਼ਰ ਨਹੀਂ ਆਏ। ਜਿਹੜਾ ਵੀ ਕਿਸਾਨ ਟਮਾਟਰ ਵੇਚ ਰਿਹਾ ਸੀ, ਉਹ ਜਾਂ ਤਾਂ ਖਰਾਬ ਹੋ ਗਿਆ ਸੀ ਜਾਂ ਕੱਚਾ ਸੀ। ਇਸ ਕਾਰਨ ਇੱਥੇ ਟਮਾਟਰ 100 ਰੁਪਏ ਕਿਲੋ ਵਿਕਣ ਲੱਗ ਪਿਆ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਸਬਜ਼ੀਆਂ ਖਾਸਕਰ ਟਮਾਟਰ ਦੀ ਕੀਮਤ 'ਚ ਕਾਫੀ ਵਾਧਾ ਹੋਇਆ ਸੀ। ਅਜਿਹੇ 'ਚ ਇਕ ਵਾਰ ਫਿਰ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਸਕਦੀਆਂ ਹਨ।

    ਕੋਲਹਾਪੁਰ ਦੇ ਇੱਕ ਕਿਸਾਨ ਮੁਤਾਬਕ 15 ਮਈ ਤੋਂ ਟਮਾਟਰ 50 ਰੁਪਏ ਕਿਲੋ ਵਿਕ ਰਿਹਾ ਹੈ। ਪਹਿਲਾਂ ਇਹ 30-40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ। ਸਪਲਾਈ ਘੱਟ ਹੋਣ ਕਾਰਨ ਐਤਵਾਰ ਨੂੰ ਕਰੀਬ 15 ਕਿਲੋ ਟਮਾਟਰ ਹੀ ਮਿਲ ਸਕੇ। ਆਮ ਤੌਰ 'ਤੇ ਕਿਸਾਨਾਂ ਤੋਂ ਚਾਰ ਤੋਂ ਪੰਜ ਕਰੇਟ ਮਿਲਦੇ ਹਨ। ਹੁਣ ਕਿਸਾਨ ਢੋਆ-ਢੁਆਈ  ਅਤੇ ਲੇਬਰ ਦੀ ਲੋਡਿੰਗ ਅਤੇ ਅਨਲੋਡਿੰਗ ਲਈ ਵਾਧੂ ਲਾਗਤ ਕਾਰਨ ਵੀ ਵਾਧੂ ਕੀਮਤ ਦੀ ਮੰਗ ਕਰ ਰਹੇ ਹਨ।

    ਦੱਸ ਦਈਏ ਕਿ ਸਰਦੀਆਂ ਵਿੱਚ 20 ਰੁਪਏ ਕਿਲੋ ਮਿਲਣ ਵਾਲੇ ਟਮਾਟਰ ਦੀ ਕੀਮਤ ਕਈ ਸ਼ਹਿਰਾਂ ਵਿੱਚ ਇੱਕ ਵਾਰ ਫਿਰ 100 ਰੁਪਏ ਕਿਲੋ ਤੋਂ ਪਾਰ ਪਹੁੰਚ ਸਕਦੀ ਹੈ। ਆਂਧਰਾ ਪ੍ਰਦੇਸ਼ ਅਤੇ ਕਰਨਾਟਕ 'ਚ ਮੀਂਹ ਕਾਰਨ ਫਸਲ ਖਰਾਬ ਹੋਣ ਕਾਰਨ ਟਮਾਟਰ ਦੀਆਂ ਕੀਮਤਾਂ ਵਧ ਰਹੀਆਂ ਹਨ। ਘੱਟ ਝਾੜ ਅਤੇ ਵੱਧ ਮੰਗ ਦੇ ਨਾਲ-ਨਾਲ ਢੋਆ-ਢੁਆਈ ਦੀ ਲਾਗਤ ਵਧਣ ਕਾਰਨ ਟਮਾਟਰ ਦੀਆਂ ਕੀਮਤਾਂ ਵਧ ਰਹੀਆਂ ਹਨ।

    ਬੈਂਗਲੁਰੂ 'ਚ ਟਮਾਟਰ ਦੀ ਕੀਮਤ 110 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਟਮਾਟਰ 80 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਦਿੱਲੀ ਵਿੱਚ ਵੀ ਟਮਾਟਰ ਦੀ ਕੀਮਤ 70-100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਕ ਖਪਤਕਾਰ ਨੇ ਦੱਸਿਆ ਕਿ ਪਹਿਲਾਂ ਟਮਾਟਰ ਦੀ ਕੀਮਤ 20-30 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 100 ਰੁਪਏ ਤੋਂ ਉਪਰ ਪਹੁੰਚ ਗਈ ਹੈ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਟਮਾਟਰ ਸਾਡੀ ਪਹੁੰਚ ਤੋਂ ਬਾਹਰ ਹੋਣਗੇ।
    Published by:Gurwinder Singh
    First published: