• Home
 • »
 • News
 • »
 • national
 • »
 • TOP SCIENTIST DR GANGAKHEDKAR SAYS CHANCES OF THIRD WAVE VERY LOW

'ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ 'ਬਹੁਤ ਹੀ ਘੱਟ'

'ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ 'ਬਹੁਤ ਹੀ ਘੱਟ' (AP Photo/Anupam Nath)

'ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ 'ਬਹੁਤ ਹੀ ਘੱਟ' (AP Photo/Anupam Nath)

 • Share this:
  ICMR ਦੇ ਸਾਬਕਾ ਵਿਗਿਆਨੀ ਡਾ: ਰਮਨ ਗੰਗਾਖੇਡਕਰ (Dr Raman Gangakhedkar) ਨੇ ਕਿਹਾ ਹੈ ਕਿ ਭਾਰਤ ਵਿਚ ਕੋਰੋਨਾਵਾਇਰਸ (Coronavirus In India) ਦੀ ਤੀਜੀ ਲਹਿਰ (Covid 3rd Wave) ਦੀ ਸੰਭਾਵਨਾ 'ਬਹੁਤ ਘੱਟ' ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜੇ ਅਜਿਹਾ ਹੁੰਦਾ ਵੀ ਹੈ, ਇਹ ਦੂਜੀ ਲਹਿਰ ਦੇ ਮੁਕਾਬਲੇ ਬਹੁਤ ਕਮਜ਼ੋਰ ਹੋਵੇਗੀ।

  ਮਹਾਂਮਾਰੀ ਵਿਗਿਆਨੀ ਨੇ News18.com ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਖੋਲ੍ਹਣ ਦਾ ਫੈਸਲਾ ਜਲਦਬਾਜ਼ੀ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਕਿਉਂਕਿ ਕੁਝ ਨਵੇਂ ਅਧਿਐਨਾਂ ਨੇ ਕਿਹਾ ਹੈ ਕਿ ਬੱਚਿਆਂ ਵਿੱਚ ਕੋਵਿਡ ਦਾ ਪ੍ਰਭਾਵ ਲੰਮੇ ਸਮੇਂ ਤੱਕ ਗੰਭੀਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਖੋਲ੍ਹਣ ਲਈ ਵੱਖ-ਵੱਖ ਦ੍ਰਿਸ਼ਟੀਕੋਣ ਹੋਣਾ ਚਾਹੀਦੀ ਹੈ। ਇਹ ਫੈਸਲਾ ਕਿਸੇ ਖਾਸ ਖੇਤਰ ਵਿੱਚ ਮਾਮਲਿਆਂ ਦੀ ਸੰਖਿਆ ਦੇ ਅਧਾਰ ਉਤੇ ਲਿਆ ਜਾਣਾ ਚਾਹੀਦਾ ਹੈ।

  ਆਈਸੀਐਮਆਰ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਜਦੋਂ ਤੱਕ ਕੋਈ ਨਵਾਂ ਰੂਪ ਨਹੀਂ ਮਿਲਦਾ ਜਾਂ ਵੈਕਸੀਨ ਕੰਮ ਕਰਨਾ ਬੰਦ ਨਹੀਂ ਕਰਦੀ, ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਡਰਨ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਇਰਸ ਉਨ੍ਹਾਂ ਖੇਤਰਾਂ ਵਿੱਚ ਫੈਲੇਗਾ ਜਿੱਥੇ ਪਹਿਲੀ ਅਤੇ ਦੂਜੀ ਲਹਿਰ ਦਾ ਪ੍ਰਭਾਵ ਘੱਟ ਰਿਹਾ ਹੋਵੇਗਾ। ਵਾਇਰਸ ਉਨ੍ਹਾਂ ਲੋਕਾਂ ਨੂੰ ਪ੍ਰਭਾਵਤ ਕਰੇਗਾ ਜਿਨ੍ਹਾਂ ਨੂੰ ਅਜੇ ਵੀ ਟੀਕਾ ਨਹੀਂ ਲਗਾਇਆ ਗਿਆ ਹੈ।

  ਉਨ੍ਹਾਂ ਕਿਹਾ ਕਿ ਕੋਵਿਡ ਸਾਨੂੰ ਬਹੁਤ ਕੁਝ ਸਿਖਾ ਰਿਹਾ ਹੈ। ਮੈਂ ਇਸ ਨੂੰ ਆਪਣੇ ਤਜ਼ਰਬੇ ਤੋਂ ਸਮਝਦਾ ਹਾਂ। ਕੋਵਿਡ ਨਾਲ ਜੁੜੇ ਫੈਸਲਿਆਂ ਵਿੱਚ ਕੁਝ ਵੀ 100% ਪੱਕਾ ਨਹੀਂ ਹੋ ਸਕਦਾ ਕਿ ਕਿਹੜਾ ਸਭ ਤੋਂ ਵਧੀਆ ਕੰਮ ਕਰੇਗਾ ਅਤੇ ਕਿਹੜਾ ਬਿਲਕੁਲ ਕੰਮ ਨਹੀਂ ਕਰੇਗਾ। ਸਾਨੂੰ ਸਿੱਖਦੇ ਰਹਿਣਾ ਚਾਹੀਦਾ ਹੈ ਅਤੇ ਆਪਣੀ ਪਹੁੰਚ ਨੂੰ ਬਦਲਦੇ ਰਹਿਣਾ ਚਾਹੀਦਾ ਹੈ।
  Published by:Gurwinder Singh
  First published: