ਦੇਸ਼ ਦੇ ਇਕ ਫੀਸਦ ਬੇਹਦ ਅਮੀਰ ਲੋਕਾਂ ਕੋਲ ਦੇਸ਼ ਦੇ ਕੁਲ 95.3 ਕਰੋੜ ਲੋਕਾਂ ਤੋਂ ਕਰੀਬ ਚਾਰ ਗੁਣਾ ਜਿਆਦਾ ਦੌਲਤ ਹੈ। ਇਨ੍ਹਾਂ ਅਮੀਰਾਂ ਕੋਲ ਇੰਨੀ ਦੌਲਤ ਹੈ ਕਿ ਇਸ ਦੇ ਨਾਲ ਪੂਰੇ ਦੇਸ਼ ਦਾ ਇਕ ਸਾਲ ਦਾ ਬਜਟ (Union Budget) ਬਣ ਜਾਵੇ। ਵਿਸ਼ਵ ਆਰਥਿਕ ਮੰਚ (World Economic Forum) ਦੀ ਸਾਲਾਨਾ ਬੈਠਕ ‘ਚ ਜਾਰੀ ਇਕ ਸਟੱਡੀ ‘ਚ ਇਹ ਗੱਲ ਸਾਹਮਣੇ ਆਈ ਹੈ।
ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ ‘ਚ WEF ਦੀ 50ਵੀਂ ਸਾਲਾਨਾ ਬੈਠਕ ‘ਚ ਆਕਸਫੇਮ (Oxfam) ਕਨਫੈਡਰੇਸ਼ਨ ਨੇ ਟਾਇੰਮ ‘ਟੂ ਕਿਅਰ’ ਨਾਂ ਤੋਂ ਇਹ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਮੁਤਾਬਿਕ, ਦੁਨੀਆਂ ਦੇ ਕੁੱਲ 21,53 ਅਰਬਪਤੀਆਂ ਕੋਲ ਦੁਨੀਆਂ ਦੀ ਕੁਲ ਆਬਾਦੀ ਦਾ 60 ਫੀਸਦ ਹਿੱਸਾ ਰੱਖਣ ਵਾਲੇ 4.6 ਅਰਬ ਲੋਕਾਂ ਤੋਂ ਵੀ ਜਿਆਦਾ ਦੌਲਤ ਹੈ।
ਇਸ ਰਿਪੋਰਟ ‘ਚ ਆਕਸਫੇਮ ਨੇ ਭਾਰਤ ਨੂੰ ਲੈ ਕੇ ਕਿਹਾ ਕਿ ਇੱਥੇ ਦੇ 63 ਅਰਬਪਤੀਆਂ ਕੋਲ ਦੇਸ਼ ਦੇ ਕੁਲ ਬਜਟ ਤੋਂ ਜਿਆਦਾ ਧਨ ਹੈ। ਇਸ ‘ਚ ਸਾਲ 2018-19 ਦੇ ਬਜਟ ਦਾ ਹਲਾਵਾ ਦਿੱਤਾ ਗਿਆ ਹੈ, ਜੋ 24 ਲੱਖ 42 ਹਜਾਰ 200 ਕਰੋੜ ਰੁਪਏ ਸੀ।
ਟਾਇੰਮ ‘ਟੂ ਕਿਅਰ’ ਰਿਪੋਰਟ ਪੇਸ਼ ਕਰਨ ਵਾਲੇ ਆਕਸਫੇਮ ਇੰਡੀਆ ਦੇ CEO ਅਮਿਤਾਭ ਬੇਹਰ ਕਹਿੰਦੇ ਹਨ, ‘ਅਮੀਰਾਂ ਅਤੇ ਗਰੀਬਾਂ ਵਿਚ ਪਾੜਾ ਵਧ ਰਿਹਾ ਹੈ, ਜਿਸ ਨੂੰ ਅਸਮਾਨਤਾ ਨੂੰ ਘੱਟ ਕਰਨ ਵਾਲੀਆਂ ਨੀਤੀਆਂ ਲਿਆਏ ਬਿਨਾਂ ਖਤਮ ਨਹੀਂ ਕੀਤਾ ਜਾ ਸਕਦਾ। ਬਹੁਤ ਘੱਟ ਸਰਕਾਰਾਂ ਇਸ ਤਰ੍ਹਾਂ ਕਰ ਰਹੀਆਂ ਹਨ’।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Economic survey, Study