Home /News /national /

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਸੈਲਾਨੀਆਂ ਦੀ ਬੱਸ ਪਲਟੀ 16 ਯਾਰਤੀ ਜ਼ਖਮੀ 3 ਦੀ ਹਾਲਤ ਨਾਜ਼ੁਕ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਸੈਲਾਨੀਆਂ ਦੀ ਬੱਸ ਪਲਟੀ 16 ਯਾਰਤੀ ਜ਼ਖਮੀ 3 ਦੀ ਹਾਲਤ ਨਾਜ਼ੁਕ

ਬਿਲਾਸਪੁਰ 'ਚ ਬੱਸ ਪਲਟਣ ਦੇ ਨਾਲ 16 ਯਾਰਤੀ ਜ਼ਖਮੀ 3 ਦੀ ਹਾਲਤ ਨਾਜ਼ੁਕ

ਬਿਲਾਸਪੁਰ 'ਚ ਬੱਸ ਪਲਟਣ ਦੇ ਨਾਲ 16 ਯਾਰਤੀ ਜ਼ਖਮੀ 3 ਦੀ ਹਾਲਤ ਨਾਜ਼ੁਕ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਸ਼ਹਿਰ ਦੇ ਬਾਹਰਵਾਰ ਵਿੱਚ ਵੀਰਵਾਰ ਦੇਰ ਰਾਤ ਨੂੰ ਇੱਕ ਨਿੱਜੀ ਬੱਸ ਹਾਦਸਾੇ ਦਾ ਸ਼ਿਕਾਰ ਹੋ ਗਈ । ਮਿਲੀ ਜਾਣਕਾਰੀ ਦੇ ਮੁਤਾਬਕ ਨਿੱਜੀ ਬੱਸ ਦੇ ਪਲਟ ਜਾਣ ਕਾਰਨ ਬੱਸ ਵਿੱਚ ਸਵਾਰ 16 ਸੈਲਾਨੀ ਜ਼ਖਮੀ ਹੋ ਗਏ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਣ ਵਾਲੀ ਇਹ ਨਿੱਜੀ ਬੱਸ ਚੰਡੀਗੜ੍ਹ ਤੋਂ ਮਨਾਲੀ ਜਾ ਰਹੀ ਸੀ।

ਹੋਰ ਪੜ੍ਹੋ ...
 • Share this:

  ਇਸ ਹਾਦਸੇ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਡਿਪਟੀ ਕਮਿਸ਼ਨਰ ਪੰਕਜ ਰਾਏ ਨੇ ਦੱਸਿਆ ਕਿ ਹਾਦਸੇ ਦੌਰਾਨ ਗੰਭੀਰ ਤਿੰਨ ਜ਼ਖਮੀਆਂ ਨੂੰ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਚਿਊਟ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਕੁਝ ਜ਼ਖਮੀ ਬਿਲਾਸਪੁਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਦਕਿ ਬਾਕੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

  ਡੀਐਸਪੀ ਹੈੱਡਕੁਆਰਟਰ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਬੱਸ ਚਾਲਕ ਖ਼ਿਲਾਫ਼ ਥਾਣਾ ਸਦਰ ਬਿਲਾਸਪੁਰ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਇਲਜ਼ਾਮ ਦੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬੱਸ ਡਰਾਈਵਰ ਨੇ ਕਰਵ 'ਤੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਬੱਸ ਪਲਟ ਗਈ।

  ਇਸ ਹਾਦਸੇ 'ਚ ਜ਼ਖਮੀ ਹੋਏ ਸਾਰੇ ਲੋਕ ਮੁੰਬਈ, ਜਲੰਧਰ, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ ਅਤੇ ਉੜੀਸਾ ਦੇ ਰਹਿਣ ਵਾਲੇ ਹਨ। ਬਿਲਾਸਪੁਰ ਪ੍ਰਸ਼ਾਸਨ ਵੱਲੋਂ ਗੰਭੀਰ ਜ਼ਖਮੀਆਂ ਨੂੰ 5000 ਰੁਪਏ ਪ੍ਰਤੀ ਵਿਅਕਤੀ ਅਤੇ ਅੰਸ਼ਕ ਤੌਰ 'ਤੇ ਜ਼ਖਮੀਆਂ ਨੂੰ 2000 ਰੁਪਏ ਸਹਾਇਤਾ ਦਿੱਤੀ ਗਈ ਹੈ।

  Published by:Shiv Kumar
  First published:

  Tags: Bus, Himachal, Pgi, Road accident