Toyota Kirloskar Motorsਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਟੋਇਟਾ ਦੇ ਉਪ ਪ੍ਰਧਾਨ ਵਿਕਰਮ ਐੱਸ ਕਿਰਲੋਸਕਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। 64 ਸਾਲ ਦੇ ਵਿਕਰਮ ਐੱਸ ਕਿਰਲੋਸਕਰ ਦੀ ਮੌਤ ਦੀ ਜਾਣਕਾਰੀ ਕੰਪਨੀ ਨੇ ਟਵੀਟ ਕਰਕੇ ਦਿੱਤੀ। ਟਵੀਟ ਮੁਤਾਬਕ ਵਿਕਰਮ ਦੀ 29 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।ਇਸ ਦੇ ਨਾਲ ਹੀ ਕੰਪਨੀ ਵੱਲੋਂ ਕੀਤੇ ਗਏ ਟਵੀਟ ਵਿੱਚ ਲਿਖਿਆ ਗਿਆ ਹੈ ਕਿ ਦੁੱਖ ਦੀ ਇਸ ਘੜੀ ਵਿੱਚ ਅਸੀਂ ਸਾਰਿਆਂ ਨੂੰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕਰਦੇ ਹਾਂ। ਵਿਕਰਮ ਐਸ ਕਿਰਲੋਸਕਰ ਦੇ ਦੋਸਤਾਂ ਅਤੇ ਪਰਿਵਾਰ ਨਾਲ ਦਿਲੀ ਹਮਦਰਦੀ।
We extend our deepest sympathies to his family and friends. Last respect can be paid at Hebbal Crematorium, Bengaluru, on 30th November 2022 at 1pm. [2/2] pic.twitter.com/2XuhErUnzD
— Toyota India (@Toyota_India) November 29, 2022
ਤੁਹਾਨੂੰ ਦੱਸ ਦਈਏ ਕਿ ਵਿਕਰਮ ਐੱਸ ਕਿਰਲੋਸਕਰ ਆਪਣੇ ਪਿੱਛੇ ਪਤਨੀ ਗੀਤਾਂਜਲੀ ਅਤੇ ਬੇਟੀ ਮਾਨਸੀ ਕਿਰਲੋਸਕਰ ਛੱਡ ਗਏ ਹਨ । ਵਿਕਰਮ ਕਿਰਲੋਸਕਰ ਗਰੁੱਪ ਦੀ ਚੌਥੀ ਪੀੜ੍ਹੀ ਵਿੱਚੋਂ ਸਨ ਅਤੇ ਉਹ ਕਿਰਲੋਸਕਰ ਸਿਸਟਮਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਵੀ ਸਨ। ਵਿਕਰਮ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਇਸ ਦੇ ਨਾਲ ਹੀ ਉਹ ਕਈ ਸਾਲਾਂ ਤੱਕ ਸੀਆਈਆਈ,ਸੀਐੱਮ ਅਤੇ ਏਅਰਆਈ ਵਿੱਚ ਕਈ ਵੱਡੇ ਅਹੁਦਿਆਂ 'ਤੇ ਵੀ ਰਹੇ ਸਨ।
ਵਿਕਰਮ ਦੀ ਮੌਤ 'ਤੇ ਰਾਜਨੀਤਿਕ ਅਤੇ ਕਾਰੋਬਾਰੀ ਹਸਤੀਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਕਰਮ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਦਾ ਕਹਿਣਾ ਹੈ ਕਿਹਾ ਕਿ ਆਟੋਮੋਬਾਈਲ ਸੈਕਟਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਸਦਮੇ ਵਿੱਚ ਹਨ ਅਤੇ ਪ੍ਰਮਾਤਮਾ ਪਰਿਵਾਰ ਅਤੇ ਦੋਸਤਾਂ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਣ ਦੀ ਪ੍ਰਾਥਨਾ ਕਰਦੇ ਹਨ। ਇਸ ਦੇ ਨਾਲ ਹੀ ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ ਨੇ ਕਿਹਾ ਕਿ ਉਹ ਵਿਕਰਮ ਦੀ ਮੌਤ ਦੀ ਹੈਰਾਨ ਕਰਨ ਵਾਲੀ ਖਬਰ ਤੋਂ ਟੁੱਟ ਗਈ ਹੈ। ਉਹ ਇੱਕ ਪਿਆਰਾ ਅਤੇ ਸੱਚਾ ਦੋਸਤ ਸੀ, ਮੈਂ ਉਸਨੂੰ ਯਾਦ ਕਰਾਂਗਾ। ਮੈਂ ਗੀਤਾਂਜਲੀ ਅਤੇ ਮਾਨਸੀ ਦੇ ਨਾਲ-ਨਾਲ ਪਰਿਵਾਰ ਦੇ ਹੋਰ ਮੈਂਬਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Death, Heart attack, Toyota Raize, Vikram