ਦੁਨੀਆ ਦੀ ਸਭ ਤੋਂ ਵੱਡੀ ਨਿਵੇਸ਼ ਫਰਮ TPG ਨੇ ਰਿਲਾਇੰਸ ਰਿਟੇਲ (Reliance Retail) ਵਿੱਚ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। TPG 0.41 ਫੀਸਦੀ ਹਿੱਸੇਦਾਰੀ 1837.50 ਕਰੋੜ ਰੁਪਏ ਵਿਚ ਖਰੀਦੇਗੀ। ਰਿਲਾਇੰਸ ਰਿਟੇਲ ਵਿਚ ਇਹ ਹੁਣ ਤੱਕ ਦਾ 7ਵਾਂ ਨਿਵੇਸ਼ ਹੋਵੇਗਾ।
ਕੰਪਨੀ ਨੇ 7.28 ਫੀਸਦੀ ਹਿੱਸੇਦਾਰੀ ਵੇਚ ਕੇ 32,197.50 ਕਰੋੜ ਰੁਪਏ ਇਕੱਠੇ ਕੀਤੇ ਹਨ। ਦੱਸ ਦਈਏ ਕਿ ਇਸ ਹਫਤੇ ਅਬੂ ਧਾਬੀ ਦੀ ਮੁਬਾਦਲਾ ਇਨਵੈਸਟਮੈਂਟ ਕੰਪਨੀ ਨੇ ਰਿਲਾਇੰਸ ਰਿਟੇਲ ਵੈਂਚਰ ਵਿੱਚ 6,247.5 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ।
TPG-Reliance Retail Deal- ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ (Mukesh Ambani, Chairman and Managing Director of Reliance Industries) ਨੇ ਕਿਹਾ, “ਮੈਂ ਟੀਪੀਜੀ ਦਾ ਰਿਲਾਇੰਸ ਰਿਟੇਲ ਵੈਂਚਰਜ਼ ਲਈ ਇਕ ਕੀਮਤੀ ਨਿਵੇਸ਼ਕ ਵਜੋਂ ਸਵਾਗਤ ਕਰਦਾ ਹਾਂ। ਟੀਪੀਜੀ ਦਾ ਸਮਰਥਨ ਅਤੇ ਮਾਰਗ ਦਰਸ਼ਨ ਕੰਪਨੀ ਨੂੰ ਅੱਗੇ ਵਧਾਉਣ ਵਿਚ ਬਹੁਤ ਮਦਦ ਕਰੇਗਾ।
TPG ਦੇ Co-CEO, ਜਿਮ ਕੁਲਟਰ (Jim Coulter, Co-CEO of TPG) ਨੇ ਕਿਹਾ, ਨਿਯਮਿਤ ਤਬਦੀਲੀਆਂ, ਖਪਤਕਾਰਾਂ ਦੀ ਗਿਣਤੀ ਅਤੇ ਤਕਨਾਲੋਜੀ ਦੀਆਂ ਜ਼ਬਰਦਸਤ ਤਬਦੀਲੀਆਂ ਨਾਲ ਭਾਰਤ ਵਿਚ ਰਿਟੇਲ ਚੇਨ ਬਹੁਤ ਆਕਰਸ਼ਕ ਹੋ ਗਈ ਹੈ। ਰਿਲਾਇੰਸ ਰਿਟੇਲ ਨਾਲ ਜੁੜੇ ਰਹਿਣ ਲਈ ਬਹੁਤ ਹੀ ਮਜ਼ਬੂਤ ਅਤੇ ਚੰਗੀ ਤਰ੍ਹਾਂ ਸੰਗਠਿਤ ਉੱਦਮ ਉਤਸ਼ਾਹਿਤ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mukesh ambani, Reliance, Reliance industries