ਚੰਡੀਗੜ੍ਹ: ਤਾਲਿਬਾਨ ਦੇ ਅਫ਼ਗਾਨਿਸਤਾਨ 'ਤੇ ਪੂਰੀ ਤਰ੍ਹਾਂ ਕਬਜ਼ੇ (Taliban in Afghanistan) ਤੋਂ ਬਾਅਦ ਉਧਰੋਂ ਅਸਥਾਈ ਤੌਰ 'ਤੇ ਬੰਦ ਹੋਇਆ ਸੁੱਕੇ ਮੇਵਿਆਂ ਦਾ ਕਾਰੋਬਾਰ (Dry Fruits Trade) ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ ਅਧਿਕਾਰਤ ਚੈਕ ਪੋਸਟ (Attari Wagah Border Integrated Checkpost) 'ਤੇ ਮੁੜ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਦਰਾਮਦਕਾਰ ਘਬਰਾਏ ਹੋਏ ਹਨ ਅਤੇ ਪੂਰਨ ਰੂਪ ਨਾਲ ਵਪਾਰ ਕਰਨ ਦੀ ਸਥਿਤੀ ਆਮ ਹੋਣ ਦੀ ਉਡੀਕ ਕਰ ਰਹੇ ਹਨ। ਅਫਗਾਨੀ ਡ੍ਰਾਈ ਪੋਰਟ ਤੋਂ ਕਾਫੀ ਮਾਤਰਾ ਵਿੱਚ ਸੁੱਕੇ ਮੇਵੇ ਤਿਉਹਾਰਾਂ ਦੇ ਸੀਜਨ ਤੋਂ ਪਹਿਲਾਂ ਭਾਰਤ ਵਿੱਚ ਪੁੱਜਣ ਦੀ ਉਮੀਦ ਹੈ।
ਫੈਡਰੇਸ਼ਨ ਆਫ਼ ਡਰਾਈ ਫ਼ਰੂਟ ਐਂਡ ਕਰਿਆਨਾ ਵਪਾਰੀ ਦੇ ਪ੍ਰਧਾਨ ਅਨਿਲ ਮਹਿਰਾ ਨੇ ਕਿਹਾ ਕਿ ਸਰਕਾਰ ਦੇ ਡਿੱਗਣ ਕਾਰਨ 10 ਦਿਨਾਂ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਬੈਂਕਾਂ ਨੇ ਆਪਣਾ ਕੰਮਕਾਜ ਮੁੜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਅਤੇ ਤਿਉਹਾਰਾਂ ਦੀ ਸ਼ੁਰੂਆਤ ਦੇ ਨਾਲ, ਸੁੱਕੇ ਮੇਵਿਆਂ ਦੀ ਵਿਕਰੀ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ, ਜਿਸ ਦੀ ਮੰਡੀ ਵਿੱਚ ਕਮੀ ਸੀ।
ਉਨ੍ਹਾਂ ਕਿਹਾ ਹੈ ਕਿ ਰੋਜ਼ਾਨਾ ਆਯਾਤ ਕੀਤੇ ਜਾ ਰਹੇ ਵਾਹਨਾਂ ਦੀ ਗਿਣਤੀ ਸਤੰਬਰ ਵਿੱਚ ਤਿੰਨ ਤੋਂ ਅਕਤੂਬਰ ਵਿੱਚ 10 ਹੋ ਜਾਂਦੀ ਹੈ। ਕਾਬੁਲ ਅਤੇ ਕੰਧਾਰ ਦੇ ਸਾਡੇ ਸਾਥੀ ਵਪਾਰੀ ਦਸਦੇ ਹਨ ਕਿ ਕੱਟੀਆਂ ਗਈਆਂ ਫਸਲਾਂ ਭਾਰਤ ਭੇਜਣ ਦੀ ਉਡੀਕ ਕੀਤੀ ਜਾ ਰਹੀ ਹੈ। ਹਾਲਾਂਕਿ, ਭਾਰਤੀ ਦਰਾਮਦਕਾਰ ਬਹੁਤ ਘਬਰਾਏ ਹੋਏ ਹਨ ਅਤੇ ਸਥਿਤੀ ਦੇ ਆਮ ਹੋਣ ਦੀ ਉਡੀਕ ਕਰਦੇ ਹੋਏ ਲੋੜੀਂਦੇ ਆਦੇਸ਼ ਦੇਣ ਤੋਂ ਝਿਜਕਦੇ ਹਨ।
ਇੰਡੋ-ਫਾਰੇਨ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਬੀ.ਕੇ. ਬਜਾਜ ਨੇ 'ਦਿ ਟ੍ਰਿਬਿਨ ਨੂੰ ਦਿੱਤੇ ਬਿਆਨ ਵਿੱਚ ਅਫਗਾਨ ਬਾਜ਼ਾਰ ਤੋਂ ਸਪਲਾਈ ਬੰਦ ਹੋਣ ਦੇ ਲੰਮੇ ਸਮੇਂ ਦੇ ਪ੍ਰਭਾਵ ਦੇ ਕਿਸੇ ਵੀ ਡਰ ਨੂੰ ਖਾਰਜ ਕੀਤਾ ਹੈ। ਉਹ ਦੱਸਦੇ ਹਨ ਕਿ ਭਾਰਤੀ ਸੁੱਕੇ ਮੇਵੇ ਉਦਯੋਗ ਵਿੱਚ ਇਸਦੀ ਮੌਜੂਦਾ ਹਿੱਸੇਦਾਰੀ ਸਿਰਫ 10 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਤੋਂ ਸਪਲਾਈ ਅਸਥਾਈ ਤੌਰ 'ਤੇ ਬੰਦ ਹੋਣ ਅਤੇ ਰੱਖੜੀ ਕਾਰਨ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਸੁੱਕੇ ਮੇਵਿਆਂ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰੱਖੜੀ ਦੇ ਤਿਉਹਾਰ ਤੋਂ ਬਾਅਦ ਸੁੱਕੇ ਮੇਵਿਆਂ ਦੀ ਕੀਮਤ ਵਿੱਚ 10 ਫੀਸਦੀ ਦੀ ਕਮੀ ਆਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afghanistan, Business, Dry fruits, India, Taliban