ਅਹਿਮਦਾਬਾਦ 'ਚ ਬੁੱਧਵਾਰ ਨੂੰ ਇਕ ਕਾਂਸਟੇਬਲ, ਉਸ ਦੀ ਪਤਨੀ ਅਤੇ ਨਾਬਾਲਗ ਬੇਟੀ ਨੇ ਕਥਿਤ ਤੌਰ 'ਤੇ ਇਕ ਰਿਹਾਇਸ਼ੀ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।
ਸੋਲਾ ਥਾਣੇ ਦੇ ਇੰਸਪੈਕਟਰ ਐਨਆਰ ਵਾਘੇਲਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪਤੀ-ਪਤਨੀ ਨੇ ਕਿਸੇ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ ਹੋ ਸਕਦਾ ਹੈ। ਮ੍ਰਿਤਕ ਦੀ ਪਛਾਣ ਕਾਂਸਟੇਬਲ ਕੁਲਦੀਪ ਸਿੰਘ ਯਾਦਵ ਵਜੋਂ ਹੋਈ ਹੈ, ਜੋ ਵਸਤਰਪੁਰ ਥਾਣੇ ਵਿੱਚ ਤਾਇਨਾਤ ਸੀ। ਉਸ ਦੀ ਪਤਨੀ ਦਾ ਨਾਂ ਰਿਧੀ ਅਤੇ ਤਿੰਨ ਸਾਲ ਦੀ ਬੇਟੀ ਦਾ ਨਾਂ ਆਕਾਂਕਸ਼ਾ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ, ''ਯਾਦਵ ਆਪਣੀ ਪਤਨੀ ਅਤੇ ਬੇਟੀ ਨਾਲ ਗੋਟਾ ਇਲਾਕੇ 'ਚ ਇਕ ਬਹੁਮੰਜ਼ਿਲਾ ਇਮਾਰਤ ਦੀ 12ਵੀਂ ਮੰਜ਼ਿਲ 'ਤੇ ਰਹਿੰਦੇ ਸਨ। ਹੋਰ ਵਸਨੀਕਾਂ ਦੇ ਅਨੁਸਾਰ, ਜੋੜੇ ਨੇ ਆਪਣੀ ਧੀ ਨਾਲ ਰਾਤ 1.30 ਵਜੇ ਦੇ ਕਰੀਬ 12ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।"
ਇਮਾਰਤ ਦੇ ਇੱਕ ਨਿਵਾਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾਂ ਰਿਧੀ ਨੇ ਛਾਲ ਮਾਰੀ ਅਤੇ ਫਿਰ ਯਾਦਵ ਨੇ ਆਪਣੀ ਧੀ ਸਮੇਤ ਛਾਲ ਮਾਰ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਯਾਦਵ ਦੀ ਭੈਣ, ਜੋ ਕਿ ਇਸੇ ਮੰਜ਼ਿਲ 'ਤੇ ਰਹਿੰਦੀ ਹੈ, ਦੇ ਅਨੁਸਾਰ ਦੋਨਾਂ ਵਿੱਚ ਬਹੁਤ ਲੜਾਈ ਹੁੰਦੀ ਸੀ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Suicides