ਜ਼ਰੂਰੀ ਜਾਣਕਾਰੀ! ਸਿਮ ਕਾਰਡ ਨਾਲ ਜੁੜੇ ਇਹ ਨਿਯਮ ਅੱਜ ਤੋਂ ਬਦਲੇ, ਡੈੱਡਲਾਈਨ ਨਹੀਂ ਵਧੀ...

News18 Punjabi | News18 Punjab
Updated: December 16, 2019, 12:44 PM IST
share image
ਜ਼ਰੂਰੀ ਜਾਣਕਾਰੀ! ਸਿਮ ਕਾਰਡ ਨਾਲ ਜੁੜੇ ਇਹ ਨਿਯਮ ਅੱਜ ਤੋਂ ਬਦਲੇ, ਡੈੱਡਲਾਈਨ ਨਹੀਂ ਵਧੀ...
ਜ਼ਰੂਰੀ ਜਾਣਕਾਰੀ! ਸਿਮ ਕਾਰਡ ਨਾਲ ਜੁੜੇ ਇਹ ਨਿਯਮ ਅੱਜ ਤੋਂ ਬਦਲੇ, ਡੈੱਡਲਾਈਨ ਨਹੀਂ ਵਧੀ...

ਐਮਐਨਪੀ ਦੇ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ, ਗਾਹਕ ਆਪਣਾ ਨੰਬਰ ਬਦਲੇ ਬਿਨਾਂ ਇੱਕ ਆਪਰੇਟਰ ਤੋਂ ਦੂਜੇ ਆਪਰੇਟਰ ਵਿਚ ਪੋਰਟ ਕਰ ਸਕਣਗੇ। ਇਸ ਵਿਚ ਪਹਿਲਾਂ ਦੇ ਮੁਕਾਬਲੇ ਸਿਰਫ 3 ਦਿਨ ਤੋਂ ਵੀ ਘੱਟ ਸਮਾਂ ਲੱਗੇਗਾ। ਹੁਣ ਨੰਬਰ ਨੂੰ ਪੋਰਟ ਕਰਨ ਵਿਚ 7 ਦਿਨ ਲੱਗਦੇ ਹਨ।

  • Share this:
  • Facebook share img
  • Twitter share img
  • Linkedin share img
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਹਾਲ ਹੀ ਵਿੱਚ ਸੋਧੇ ਹੋਏ ਮੋਬਾਈਲ ਨੰਬਰ ਪੋਰਟੇਬਿਲਟੀ (MNP) ਪ੍ਰਕਿਰਿਆ ਦੇ ਸੰਬੰਧ ਵਿੱਚ ਇੱਕ ਜਨਤਕ ਨੋਟਿਸ ਜਾਰੀ ਕੀਤਾ ਹੈ। ਟਰਾਈ ਦੇ ਅਨੁਸਾਰ, ਮੋਬਾਈਲ ਨੰਬਰ ਦੀ ਪੋਰਟੇਬਿਲਟੀ(Mobile Number Portability) ਦੀ ਪ੍ਰਕਿਰਿਆ 16 ਦਸੰਬਰ, ਯਾਨੀ ਅੱਜ (ਸੋਮਵਾਰ) ਤੋਂ ਅਸਾਨ ਹੋ ਜਾਏਗੀ. ਇਸ ਤੋਂ ਬਾਅਦ, ਕੋਈ ਵੀ ਉਪਭੋਗਤਾ ਆਸਾਨੀ ਨਾਲ ਆਪਣੇ ਆਪ੍ਰੇਟਰ ਨੂੰ ਬਦਲ ਸਕਦਾ ਹੈ। ਇਸ ਦੇ ਲਈ, ਉਨ੍ਹਾਂ ਨੂੰ ਮੋਬਾਈਲ ਨੰਬਰ ਨਹੀਂ ਬਦਲਣਾ ਪਏਗਾ।

ਹੁਣ ਮਬਾਈਲ ਨੰਬਰ ਪੋਰਟ ਕਰਨਾ ਸੌਖਾ ਹੋ ਜਾਵੇਗਾ।


 
ਨਵੇਂ ਨਿਯਮਾਂ ਅਨੁਸਾਰ ਗਾਹਕਾਂ ਦਾ ਫੋਨ ਨੰਬਰ 3 ਦਿਨਾਂ ਦੇ ਅੰਦਰ ਅੰਦਰ ਪੋਰਟ ਹੋ ਜਾਵੇਗਾ। ਉਥੇ ਹੀ ਦੂਸਰੇ ਲਾਇਸੈਂਸ ਖੇਤਰ ਦਾ ਨੰਬਰ 5 ਦਿਨਾਂ ਦੇ ਅੰਦਰ ਪੋਰਟ ਹੋ ਜਾਵੇਗਾ। ਮੋਬਾਈਲ ਨੰਬਰ ਦੀ ਪੋਰਟੇਬਿਲਟੀ ਦੇ ਨਵੇਂ ਨਿਯਮ 16 ਦਸੰਬਰ ਯਾਨੀ ਅੱਜ ਤੋਂ ਲਾਗੂ ਹੋਣਗੇ।

ਐਮਐਨਪੀ ਦੇ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ, ਗਾਹਕ ਆਪਣਾ ਨੰਬਰ ਬਦਲੇ ਬਿਨਾਂ ਇੱਕ ਆਪਰੇਟਰ ਤੋਂ ਦੂਜੇ ਆਪਰੇਟਰ ਵਿਚ ਪੋਰਟ ਕਰ ਸਕਣਗੇ। ਇਸ ਵਿਚ ਪਹਿਲਾਂ ਦੇ ਮੁਕਾਬਲੇ ਸਿਰਫ 3 ਦਿਨ ਤੋਂ ਵੀ ਘੱਟ ਸਮਾਂ ਲੱਗੇਗਾ। ਹੁਣ ਨੰਬਰ ਨੂੰ ਪੋਰਟ ਕਰਨ ਵਿਚ 7 ਦਿਨ ਲੱਗਦੇ ਹਨ।



ਜਾਣੋ ਕੀ ਹੈ MNP? - ਮੋਬਾਈਲ ਨੰਬਰ ਪੋਰਟੇਬਿਲਟੀ ਸਰਵਿਸ ਉਪਭੋਗਤਾ ਨੂੰ ਆਪਣਾ ਮੋਬਾਈਲ ਨੰਬਰ ਬਦਲੇ ਬਿਨਾਂ ਇਕ ਆਪਰੇਟਰ ਤੋਂ ਦੂਜੇ ਆਪਰੇਟਰ ਨੂੰ ਪੋਰਟ ਕਰਨ ਦਾ ਮੌਕਾ ਦਿੰਦੀ ਹੈ। ਇਸ ਲਈ ਉਪਭੋਗਤਾ ਨੂੰ ਪੋਰਟਿੰਗ ਕੋਡ ਜਨਰੇਟ ਕਰਨਾ ਹੁੰਦਾ ਹੈ। ਇਹ ਯੂਨੀਕ ਕੋਡ ਉਨ੍ਹਾਂ ਨੂੰ ਨੰਬਰ ਪੋਰਟ ਕਰਨ ਵਿਚ ਸਹਾਇਤਾ ਕਰਦਾ ਹੈ।

ਓਪਰੇਟਰਾਂ ਨੂੰ ਮਿਲੇਗਾ ਲਾਭ- ਦੂਰਸੰਚਾਰ ਆਪਰੇਟਰਾਂ ਨੂੰ ਹਰੇਕ ਮੋਬਾਈਲ ਨੰਬਰ ਦੀ ਪੋਰਟੇਬਿਲਟੀ ਟ੍ਰਾਂਜੈਕਸ਼ਨ ਲਈ ਵੱਖ ਵੱਖ ਏਜੰਸੀਆਂ ਨੂੰ ਭੁਗਤਾਨ ਕਰਨਾ ਪੈਂਦਾ ਹੈ। ਟ੍ਰਾਈ ਦੁਆਰਾ ਨਿਰਧਾਰਤ ਕੀਤੀ ਗਈ ਨਵੀਂ ਫੀਸ ਹੁਣ ਸਿਰਫ 5.74 ਰੁਪਏ ਰੱਖੀ ਗਈ ਹੈ, ਜਿਸ ਤੋਂ ਬਾਅਦ ਦੂਰ ਸੰਚਾਰ ਸੰਚਾਲਕ ਨੂੰ ਹਰ ਟ੍ਰਾਂਜੈਕਸ਼ਨ ਵਿਚ ਬਚਤ ਹੋਵੇਗੀ। ਟੈਲੀਕਾਮ ਸੰਚਾਲਕਾਂ ਨੂੰ ਹੁਣ ਹਰ ਨਵੇਂ ਗ੍ਰਾਹਕ ਲਈ 19 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ।
First published: December 16, 2019, 12:43 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading