ਬਿਹਾਰ ‘ਚ ਵਾਪਰਿਆ ਵੱਡਾ ਹਾਦਸਾ, ਪੱਟੜੀ ਤੋਂ ਉਤਰੀ ਸੀਮਾਂਚਲ ਐਕਸਪ੍ਰੈਸ, 6 ਮੌਤਾਂ


Updated: February 3, 2019, 10:23 AM IST
ਬਿਹਾਰ ‘ਚ ਵਾਪਰਿਆ ਵੱਡਾ ਹਾਦਸਾ, ਪੱਟੜੀ ਤੋਂ ਉਤਰੀ ਸੀਮਾਂਚਲ ਐਕਸਪ੍ਰੈਸ, 6 ਮੌਤਾਂ

Updated: February 3, 2019, 10:23 AM IST
ਬਿਹਾਰ 'ਚ ਅੱਜ ਉਸ ਸਮੇਂ ਵੱਡਾ ਟ੍ਰੇਨ ਹਾਦਸਾ ਵਾਪਰ ਗਿਆ, ਜਦੋਂ ਜੋਗਬਾਨੀ ਤੋਂ ਦਿੱਲੀ ਆ ਰਹੀ ਸੀਮਾਂਚਲ ਐਕਸਪ੍ਰੈੱਸ ਦੇ 9 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖਮੀ ਹੋ ਗਏ।ਰਿਪੋਰਟ ਮੁਤਾਬਕ ਅੱਜ ਸਵੇਰੇਸਾਰ ਜੋਗਬਾਨੀ ਤੋਂ ਦਿੱਲੀ ਦੇ ਆਨੰਦ ਵਿਹਾਰ ਜਾ ਰਹੀ ਸੀਮਾਂਚਲ ਐੱਕਸਪ੍ਰੈੱਸ ਸਹਿਦੇਈ ਬੁਜ਼ੁਰਗ ਦੇ ਕੋਲ ਪਟੜੀ ਤੋਂ ਉਤਰ ਗਈ। ਹਾਦਸੇ ਵਾਲੇ ਸਥਾਨ 'ਤੇ ਰੇਲਵੇ ਆਧਿਕਾਰੀਆਂ ਤੋਂ ਇਲਾਵਾ ਡਾਕਟਰਾਂ ਦੀ ਟੀਮ ਵੀ ਪਹੁੰਚ ਗਈ। ਜ਼ਖਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਇਸ ਹਾਦਸੇ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਟਵੀਟ ਰਾਹੀਂ ਇਸ ਭਿਆਨਕ ਹਾਦਸੇ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਟਵੀਟ ਰਾਹੀਂ ਇਹ ਵੀ ਕਿਹਾ ਹੈ ਕਿ ਹਾਦਸੇ ਵਾਲੇ ਸਥਾਨ 'ਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ।

ਰੇਲਵੇ ਨੇ ਮ੍ਰਿਤਕ ਯਾਤਰੀਆਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਮਾਮੂਲੀ ਜ਼ਖਮੀ ਯਾਤਰੀਆਂ ਨੂੰ 50,000 ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ। ਸਾਰੇ ਯਾਤਰੀਆਂ ਦਾ ਇਲਾਜ ਮੁਫਤ ਹੋਵੇਗਾ।

 
First published: February 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...