4 ਸਾਲਾਂ 'ਚ ਟ੍ਰੇਨਾਂ ਦੀ ਸੁਰੱਖਿਆ 'ਤੇ 2.32 ਲੱਖ ਕਰੋੜ ਦਾ ਖਰਚ ਤੇ ਹਾਦਸੇ ਹੋਏ 328

4 ਸਾਲਾਂ ਵਿੱਚ ਟ੍ਰੇਨਾਂ ਦੀ ਸੇਫਟੀ ਉੱਤੇ 2.32 ਲੱਖ ਕਰੋੜ ਰੁਪਏ ਖਰਚ ਕੀਤੇ ਗਏ, ਉੱਥੇ ਹੀ ਹਾਦਸੇ ਹੋਏ 328, ਮੌਤਾਂ ਦਾ ਅੰਕੜਾ 264 ਤੇ ਜ਼ਖਮੀਆਂ ਦੀ ਗਿਣਤੀ 815 ਹੈ। ਉੱਥੇ ਹੀ ਚਾਰ ਸਾਲ ਵਿੱਚ ਰੇਲਵੇ ਵੱਲੋਂ ਟਰੇਨ ਐਕਸੀਡੈਂਟ ਦੇ ਜ਼ਖਮੀਆਂ ਤੇ ਮ੍ਰਿਤਕਾਂ ਨੂੰ 9.19 ਕਰੋੜ ਰੁਪਏ ਵੰਡੇ ਗਏ।


Updated: February 3, 2019, 12:49 PM IST
4 ਸਾਲਾਂ 'ਚ ਟ੍ਰੇਨਾਂ ਦੀ ਸੁਰੱਖਿਆ 'ਤੇ 2.32 ਲੱਖ ਕਰੋੜ ਦਾ ਖਰਚ ਤੇ ਹਾਦਸੇ ਹੋਏ 328
4 ਸਾਲਾਂ 'ਚ ਟ੍ਰੇਨਾਂ ਦੀ ਸੁਰੱਖਿਆ 'ਤੇ 2.32 ਲੱਖ ਕਰੋੜ ਦਾ ਖਰਚ ਤੇ ਹਾਦਸੇ ਹੋਏ 328

Updated: February 3, 2019, 12:49 PM IST
ਬਿਹਾਰ ਵਿੱਚ ਹੋਏ ਟਰੇਨ ਐਕਸੀਡੈਂਟ ਤੋਂ ਬਾਅਦ ਇੱਕ ਵਾਰ ਫਿਰ ਟ੍ਰੇਨਾਂ ਦੀ ਸੇਫਟੀ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਐਤਵਾਰ ਸਵੇਰੇ ਸੀਮਾਂਚਲ ਐਕਸਪ੍ਰੈਸ ਦੇ 9 ਡੱਬੇ ਪਟੜੀ ਤੋਂ ਉਤਰ ਗਏ। ਕਰੀਬ 7 ਲੋਕਾਂ ਦੀ ਇਸ ਵਿੱਚ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਹਾਲਾਂਕਿ ਹਾਲੇ ਹਾਦਸੇ ਦੀ ਵਜ੍ਹਾ ਸਾਹਮਣੇ ਨਹੀਂ ਆਈ। ਰੇਲਵੇ ਨੇ ਹਾਲੇ ਹਾਦਸੇ ਦਾ ਕੋਈ ਕਾਰਨ ਨਹੀਂ ਦੱਸਿਆ।

1 ਫਰਵਰੀ ਨੂੰ ਹੀ ਜੈਪੁਰ ਵਿੱਚ ਵੀ ਇੱਕ ਟਰੇਨ ਦੀਆਂ ਕੁੱਝ ਬੋਗੀਆਂ ਪੱਟੜੀ ਤੋਂ ਉਤਰ ਗਈਆਂ ਸਨ। ਅਜਿਹਾ ਨਹੀਂ ਹੈ ਕਿ ਰੇਲ ਵਿਭਾਗ ਟ੍ਰੇਨਾਂ ਦੀ ਸੇਫਟੀ ਉੱਤੇ ਧਿਆਨ ਨਹੀਂ ਕਰ ਰਿਹਾ ਹੈ। ਹਰ ਸਾਲ ਹਜ਼ਾਰਾਂ-ਕਰੋੜਾਂ ਰੁਪਏ ਸਿਰਫ ਟ੍ਰੇਨਾਂ ਦੀ ਸੇਫਟੀ ਉੱਤੇ ਹੀ ਖਰਚ ਕੀਤੇ ਜਾ ਰਹੇ ਹਨ ਪਰ ਇਸਦੇ ਨਾਲ ਹੀ ਐਕਸੀਡੈਂਟ ਵੀ ਖੂਬ ਹੋ ਰਹੇ ਹਨ। ਹਾਲ ਹੀ ਵਿੱਚ ਲੋਕ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਰੇਲ ਮੰਤਰੀ ਪਿਯੂਸ਼ ਗੋਇਲ ਨੇ ਦੱਸਿਆ ਕਿ ਪਿੱਛਲੇ ਸਾਲ ਵਿੱਚ ਟਰੇਨ ਸੇਫਟੀ ਉੱਤੇ 2 ਲੱਖ 32 ਹਜ਼ਾਰ 923 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

ਟ੍ਰੇਨਾਂ ਦੀ ਸੇਫਟੀ ਉੱਤੇ 4 ਸਾਲ ਵਿੱਚ ਹੋਇਆ ਖਰਚ (ਹਜ਼ਾਰ-ਕਰੋੜ ਵਿੱਚ)

2015-16 (45.5), 2016-17 (53.4), 2017-18 (60.8), 2018-19 (73)

4 ਸਾਲ ਵਿੱਚ ਇੰਨੇ ਹੋਏ ਹਾਦਸੇ

2015-16 (107), 2016-17 (104), 2017-18 (73), 2018-19 (44) 30 ਨਵੰਬਰ 2018 ਤਕ

ਹਾਦਸਿਆਂ ਵਿੱਚ ਇੰਨੀਆਂ ਹੋਈਆਂ ਮੌਤਾਂ

2015-16 (36), 2016-17 (193), 2017-18 (28), 2018-19 (07) 30 ਨਵੰਬਰ 2018 ਤਕ

ਜ਼ਖਮੀਆਂ ਦੀ ਗਿਣਤੀ

2015-16 (187), 2016-17 (369), 2017-18 (197), 2018-19 (62) 30 ਨਵੰਬਰ 2018 ਤਕ

4 ਸਾਲ ਵਿੱਚ ਟਰੇਨ ਐਕਸੀਡੈਂਟ ਦੇ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਦਿੱਤਾ ਗਿਆ ਮੁਆਵਜ਼ਾ (ਕਰੋੜਾਂ ਵਿੱਚ)

2015-16 (2.63), 2016-17 (3.03), 2017-18 (1.88), 2018-19 (1.65)
First published: February 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...