Home /News /national /

ਇੱਕੋ ਟ੍ਰੈਕ 'ਤੇ ਆਈਆਂ ਦੋ ਟਰੇਨਾਂ ਵਿਚਾਲੇ ਟੱਕਰ, 50 ਤੋਂ ਵੱਧ ਯਾਤਰੀ ਜ਼ਖਮੀ

ਇੱਕੋ ਟ੍ਰੈਕ 'ਤੇ ਆਈਆਂ ਦੋ ਟਰੇਨਾਂ ਵਿਚਾਲੇ ਟੱਕਰ, 50 ਤੋਂ ਵੱਧ ਯਾਤਰੀ ਜ਼ਖਮੀ

ਇੱਕੋ ਟ੍ਰੈਕ 'ਤੇ ਆਈਆਂ ਦੋ ਟਰੇਨਾਂ ਵਿਚਾਲੇ ਟੱਕਰ, 50 ਤੋਂ ਵੱਧ ਯਾਤਰੀ ਜ਼ਖਮੀ (ਸੰਕੇਤਕ ਫੋਟੋ)

ਇੱਕੋ ਟ੍ਰੈਕ 'ਤੇ ਆਈਆਂ ਦੋ ਟਰੇਨਾਂ ਵਿਚਾਲੇ ਟੱਕਰ, 50 ਤੋਂ ਵੱਧ ਯਾਤਰੀ ਜ਼ਖਮੀ (ਸੰਕੇਤਕ ਫੋਟੋ)

ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕੋ ਟ੍ਰੈਕ 'ਤੇ ਦੋ ਟਰੇਨਾਂ ਦੇ ਆਉਣ ਕਾਰਨ ਵਾਪਰਿਆ। ਹਰੀ ਝੰਡੀ ਮਿਲਣ ਤੋਂ ਬਾਅਦ ਬਿਲਾਸਪੁਰ-ਭਗਤ ਕੀ ਕੋਠੀ ਐਕਸਪ੍ਰੈਸ ਗੱਡੀ ਅੱਗੇ ਲਈ ਰਵਾਨਾ ਹੋਈ। ਇਸ ਟ੍ਰੈਕ 'ਤੇ ਮਾਲ ਗੱਡੀ ਵੀ ਨਾਗਪੁਰ ਵੱਲ ਜਾ ਰਹੀ ਸੀ।

  • Share this:
    ਮਹਾਰਾਸ਼ਟਰ ਦੇ ਗੋਂਦੀਆ 'ਚ ਟਰੇਨ ਦੇ ਤਿੰਨ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਇਸ ਹਾਦਸੇ 'ਚ 50 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ 2.30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਦੀ ਯਾਤਰੀ ਟਰੇਨ ਨਾਲ ਟੱਕਰ ਹੋ ਗਈ।

    ਇਹ ਹਾਦਸਾ ਸਿਗਨਲ ਨਾ ਮਿਲਣ ਕਾਰਨ ਵਾਪਰਿਆ। ਫਿਲਹਾਲ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਰੇਲਗੱਡੀ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਰਾਜਸਥਾਨ ਦੇ ਜੋਧਪੁਰ ਜਾ ਰਹੀ ਸੀ।

    ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕੋ ਟ੍ਰੈਕ 'ਤੇ ਦੋ ਟਰੇਨਾਂ ਦੇ ਆਉਣ ਕਾਰਨ ਵਾਪਰਿਆ। ਹਰੀ ਝੰਡੀ ਮਿਲਣ ਤੋਂ ਬਾਅਦ ਬਿਲਾਸਪੁਰ-ਭਗਤ ਕੀ ਕੋਠੀ ਐਕਸਪ੍ਰੈਸ ਗੱਡੀ ਅੱਗੇ ਲਈ ਰਵਾਨਾ ਹੋਈ। ਇਸ ਟ੍ਰੈਕ 'ਤੇ ਮਾਲ ਗੱਡੀ ਵੀ ਨਾਗਪੁਰ ਵੱਲ ਜਾ ਰਹੀ ਸੀ।

    ਗੋਂਦੀਆ ਸ਼ਹਿਰ ਨੇੜੇ ਰੇਲਵੇ ਫਾਟਕ 'ਤੇ ਸਿਗਨਲ ਠੀਕ ਨਾ ਹੋਣ ਕਾਰਨ ਐਕਸਪ੍ਰੈੱਸ ਗੱਡੀ ਮਾਲ ਗੱਡੀ ਨਾਲ ਟਕਰਾ ਗਈ। ਕੁੱਲ 53 ਯਾਤਰੀ ਜ਼ਖਮੀ ਹੋਏ ਹਨ। ਜਿਨ੍ਹਾਂ ਵਿੱਚੋਂ 13 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
    Published by:Gurwinder Singh
    First published:

    Tags: Accident, Indian Railways, Trains

    ਅਗਲੀ ਖਬਰ