• Home
  • »
  • News
  • »
  • national
  • »
  • TRAPPED GOVERNMENT THE WOMAN WHOSE PHOTO WAS PUBLISHED WITH MODI DOES NOT HAVE HER OWN HOUSE RAHUL SURROUNDED

ਫਸ ਗਈ ਸਰਕਾਰ! ਜਿਸ ਔਰਤ ਦੀ ਫੋਟੋ ਮੋਦੀ ਨਾਲ ਛਾਪੀ, ਉਸ ਕੋਲ ਨਹੀਂ ਆਪਣਾ ਘਰ...ਰਾਹੁਲ ਨੇ ਘੇਰਿਆ...

ਫਸ ਗਈ ਸਰਕਾਰ! ਜਿਸ ਔਰਤ ਦੀ ਫੋਟੋ ਮੋਦੀ ਨਾਲ ਛਾਪੀ, ਉਸ ਕੋਲ ਨਹੀਂ ਆਪਣਾ ਘਰ...ਰਾਹੁਲ ਨੇ. (ਫੋਟੋ ਟਵੀਟਰ)

ਫਸ ਗਈ ਸਰਕਾਰ! ਜਿਸ ਔਰਤ ਦੀ ਫੋਟੋ ਮੋਦੀ ਨਾਲ ਛਾਪੀ, ਉਸ ਕੋਲ ਨਹੀਂ ਆਪਣਾ ਘਰ...ਰਾਹੁਲ ਨੇ. (ਫੋਟੋ ਟਵੀਟਰ)

  • Share this:
    ਰੁਜ਼ਗਾਰ, ਵਿਕਾਸ ਤੇ ਮਹਿੰਗਾਈ ਦੇ ਮੁੱਦੇ ਉਤੇ ਕਾਂਗਰਸ ਵੱਲੋਂ ਮੋਦੀ ਸਰਕਾਰ ਨੂੰ ਲਗਾਤਾਰ ਘੇਰਿਆ ਹੋਇਆ ਹੈ। ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕੇਂਦਰ ਸਰਕਾਰ ਉਤੇ ਤਿੱਖਾ ਹੱਲਾ ਬੋਲਿਆ ਹੈ।

    ਦਰਅਸਲ ਪਿਛਲੇ ਦਿਨੀਂ ਭਾਜਪਾ ਨੇ ਇਕ ਔਰਤ ਦੀ ਫੋਟੋ ਵਾਲਾ ਇਸ਼ਤਿਹਾਰ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਸਰਕਾਰ ਵੱਲੋਂ ਗਰੀਬਾਂ ਨੂੰ ਘਰ ਮੁਹੱਇਆ ਕਰਵਾਏ ਜਾ ਰਹੇ ਹਨ। ਇਸ ਔਰਤ ਦੀ ਫੋਟੋ ਵੀ ਪ੍ਰਧਾਨ ਮੰਤਰੀ ਨਾਲ ਛਾਪੀ ਗਈ ਸੀ ਜਿਸ ਵਿਚ ਇਸ ਔਰਤ ਨੂੰ ਸਰਕਾਰ ਵੱਲੋਂ ਘਰ ਦੇਣ ਦਾ ਦਾਅਵਾ ਕੀਤਾ ਗਿਆ ਸੀ। ਪਰ ਹੁਣ ਸੋਸ਼ਲ ਮੀਡੀਆ ਉਤੇ ਇਸ ਔਰਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਸਾਹਮਣੇ ਆਇਆ ਹੈ ਕਿ ਇਹ ਔਰਤ ਤਾਂ ਕਥਿਤ ਤੌਰ ਉਤੇ ਕਿਰਾਏ ਦੇ ਮਕਾਨ ਉਤੇ ਰਹਿ ਰਹੀ ਹੈ।

    ਰਾਹੁਲ ਗਾਂਧੀ ਨੇ ਟਵਿਟਰ ਉੱਤੇ ਅਖ਼ਬਾਰ ’ਚ ਛਪਿਆ ਭਾਜਪਾ ਦਾ ਇੱਕ ਇਸ਼ਤਿਹਾਰ ਸ਼ੇਅਰ ਕੀਤਾ ਹੈ। ਇਸ ਇਸ਼ਤਿਹਾਰ ਦੇ ਆਧਾਰ ਉੱਤੇ ਹੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਲਿਖਿਆ ਹੈ ਕਿ ਵਾਰ-ਵਾਰ ਦੁਹਰਾਉਣ ’ਤੇ ਵੀ ਝੂਠ-ਝੂਠ ਹੀ ਰਹਿੰਦਾ ਹੈ।


    ਇਸ ਤਸਵੀਰ ਨਾਲ ਲਿਖਿਆ ਹੈ ਕਿ ‘ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ ਮੈਨੂੰ ਮਿਲਿਆ ਆਪਣਾ ਘਰ। ਸਿਰ ’ਤੇ ਛੱਤ ਮਿਲਣ ਨਾਲ ਲਗਪਗ 24 ਲੱਖ ਪਰਿਵਾਰ ਹੋਏ ਆਤਮ ਨਿਰਭਰ। ਨਾਲ ਚੱਲੋ ਤੇ ਇੱਕਜੁਟ ਮਿਲ ਕੇ ਆਤਮਨਿਰਭਰ ਭਾਰਤ ਦੇ ਸੁਫ਼ਨੇ ਨੂੰ ਸੱਚ ਕਰਦੇ ਹਾਂ।’ ਇਸ ਦੇ ਨਾਲ ਹੀ ਇੱਕ ਨਾਅਰਾ ਲਿਖਿਆ ਹੈ – ਆਤਮ ਨਿਰਭਰ ਭਾਰਤ, ਆਤਮ ਨਿਰਭਰ ਬੰਗਾਲ।


    ਮੀਡੀਆ ਰਿਪੋਰਟਾਂ ਮੁਤਾਬਕ ਇਸ਼ਤਿਹਾਰ ਵਿੱਚ ਜਿਹੜੀ ਔਰਤ ਦੀ ਤਸਵੀਰ ਛਪੀ ਹੈ, ਉਸ ਦਾ ਨਾਂ ਲਕਸ਼ਮੀ ਦੇਵਾ ਹੈ। ਲਕਸ਼ਮੀ ਦੇਵੀ ਕੋਲ ਆਪਣਾ ਕੋਈ ਘਰ ਨਹੀਂ। ਉਹ 500 ਰੁਪਏ ਮਹੀਨਾ ਕਿਰਾਏ ਦੇ ਇੱਕ ਨਿੱਕੇ ਜਿਹੇ ਕਮਰੇ ’ਚ ਰਹਿੰਦੇ ਹਨ।
    Published by:Gurwinder Singh
    First published: