ਪਤੀ ਵੱਲੋਂ ਬੱਚਿਆਂ ਦੇ ਸਾਹਮਣੇ ਪਤਨੀ ਤੇ ਸੱਸ ਦੀ ਚਾਕੂ ਮਾਰ ਕੇ ਹੱਤਿਆ, ਫਿਰ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼

News18 Punjabi | News18 Punjab
Updated: January 13, 2021, 11:47 AM IST
share image
ਪਤੀ ਵੱਲੋਂ ਬੱਚਿਆਂ ਦੇ ਸਾਹਮਣੇ ਪਤਨੀ ਤੇ ਸੱਸ ਦੀ ਚਾਕੂ ਮਾਰ ਕੇ ਹੱਤਿਆ, ਫਿਰ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼
ਪਤੀ ਵੱਲੋਂ ਬੱਚਿਆਂ ਦੇ ਸਾਹਮਣੇ ਪਤਨੀ ਤੇ ਸੱਸ ਦੀ ਚਾਕੂ ਮਾਰ ਕੇ ਹੱਤਿਆ, ਫਿਰ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼

  • Share this:
  • Facebook share img
  • Twitter share img
  • Linkedin share img
ਤ੍ਰਿਪੁਰਾ ਦੇ ਧਲਾਈ ਜ਼ਿਲੇ ਵਿਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਧਲਾਈ ਵਿਚ ਸੋਮਵਾਰ ਨੂੰ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਸੱਸ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਨਾਰਾਇਣ ਦਾਸ ਨਾਮ ਦੇ ਇਸ ਵਿਅਕਤੀ ਨੇ ਆਪਣੇ ਬੱਚਿਆਂ ਦੇ ਸਾਹਮਣੇ ਪਤਨੀ ਅਤੇ ਸੱਸ ਨੂੰ ਚਾਕੂਆਂ ਨਾਲ ਵਿਨ੍ਹ ਦਿੱਤਾ। ਪੁਲਿਸ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਵਿਅਕਤੀ ਨੇ ਆਪਣੇ ਸਹੁਰੇ ਘਰ ਵਿੱਚ ਹੀ ਜ਼ਹਿਰ ਖਾ ਲਿਆ।

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਤ੍ਰਿਪੁਰਾ ਦੇ ਧਲਾਈ ਜ਼ਿਲੇ ਵਿੱਚ ਵਾਪਰੀ। ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਤੋਂ ਲਗਭਗ 7 ਕਿਲੋਮੀਟਰ ਦੂਰ ਪੱਛਮੀ ਤ੍ਰਿਪੁਰਾ ਵਿੱਚ ਹਪਾਨੀਆ ਨਿਵਾਸੀ ਇਹ ਵਿਅਕਤੀ ਕਮਰੇ ਵਿਚ ਬੇਹੋਸ਼ ਮਿਲਿਆ।

ਵਿਅਕਤੀ ਦੇ ਸਰੀਰ ਵਿੱਚ ਜ਼ਹਿਰ ਦੇ ਅੰਸ਼ ਪਾਏ ਗਏ ਹਨ, ਪਰ ਉਹ ਖ਼ਤਰੇ ਤੋਂ ਬਾਹਰ ਹੈ। ਇਸ ਹਮਲੇ ਦੇ ਉਦੇਸ਼ਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਕਿਉਂਕਿ ਅਜੇ ਪੁੱਛਗਿੱਛ ਨਹੀਂ ਕੀਤੀ ਗਈ ਹੈ। ਬੱਚਿਆਂ ਨੂੰ ਧਲਾਈ ਬਾਲ ਭਲਾਈ ਅਫਸਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਪੁਲਿਸ ਦੀ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਦੀ ਪਤਨੀ ਅਤੇ ਬੱਚੇ ਪਿਛਲੇ ਚਾਰ ਮਹੀਨਿਆਂ ਤੋਂ ਆਪਣੀ ਨਾਨੀ ਦੇ ਘਰ ਰਹਿ ਰਹੇ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਤੇ ਉਸ ਦੀ ਪਤਨੀ ਤਲਾਕ ਲੈਣ ਦੀ ਕੋਸ਼ਿਸ਼ ਵਿੱਚ ਸਨ।

ਪੁਲਿਸ ਨੇ ਪਰਿਵਾਰਕ ਕਲੇਸ਼ ਨੂੰ ਕਤਲ ਦਾ ਕਾਰਨ ਦੱਸਿਆ ਹੈ। ਪੁਲਿਸ ਨੇ ਕਿਹਾ ਕਿ ਹਾਲਾਂਕਿ, ਪੂਰੀ ਜਾਂਚ ਤੋਂ ਬਾਅਦ ਹੀ ਅਸੀਂ ਕੁਝ ਠੋਸ ਨਤੀਜੇ 'ਤੇ ਪਹੁੰਚਣ ਦੇ ਯੋਗ ਹੋਵਾਂਗੇ। ਸਥਾਨਕ ਲੋਕ ਇਸ ਘਟਨਾ ਤੋਂ ਨਾਰਾਜ਼ ਹਨ। ਉਨ੍ਹਾਂ ਦੀ ਮੰਗ ਹੈ ਕਿ ਮੁਲਜ਼ਮਾਂ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ। ਭੀੜ ਨੂੰ ਸ਼ਾਂਤ ਕਰਨ ਲਈ ਤ੍ਰਿਪੁਰਾ ਸਟੇਟ ਰਾਈਫਲਜ਼ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
Published by: Gurwinder Singh
First published: January 13, 2021, 11:45 AM IST
ਹੋਰ ਪੜ੍ਹੋ
ਅਗਲੀ ਖ਼ਬਰ