Home /News /national /

ਤਿਰੰਗਾ ਲਹਿਰਾਉਣ ਤੋਂ ਕੁਝ ਮਿੰਟਾਂ ਬਾਅਦ ਹੀ TRS ਨੇਤਾ ਦੀ ਹੱਤਿਆ, ਇਲਾਕੇ 'ਚ ਧਾਰਾ 144 ਲਾਗੂ

ਤਿਰੰਗਾ ਲਹਿਰਾਉਣ ਤੋਂ ਕੁਝ ਮਿੰਟਾਂ ਬਾਅਦ ਹੀ TRS ਨੇਤਾ ਦੀ ਹੱਤਿਆ, ਇਲਾਕੇ 'ਚ ਧਾਰਾ 144 ਲਾਗੂ

(ANI Photo)

(ANI Photo)

ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸੋਮਵਾਰ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਥੋੜ੍ਹੀ ਦੇਰ ਬਾਅਦ ਹੀ ਟੀਆਰਐਸ ਨੇਤਾ ਤਮਿੱਨੇਨੀ ਕ੍ਰਿਸ਼ਣਈਆ ਦੀ ਚਾਰ ਅਣਪਛਾਤੇ ਵਿਅਕਤੀਆਂ ਨੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਵਧਦੇ ਤਣਾਅ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਧਾਰਾ 144 ਲਗਾ ਦਿੱਤੀ ਹੈ।

ਹੋਰ ਪੜ੍ਹੋ ...
  • Share this:

    ਪੁਲਿਸ ਮੁਤਾਬਕ ਤੇਲੰਗਾਨਾ ਰਾਸ਼ਟਰੀ ਸਮਿਤੀ ਦੇ ਨੇਤਾ ਤਮਿੱਨੇਨੀ ਕ੍ਰਿਸ਼ਣਈਆ 'ਤੇ ਖੰਮਮ ਗ੍ਰਾਮੀਣ ਮੰਡਲ ਦੇ ਤੇਲਦਾਰੁਪੱਲੀ ਪਿੰਡ 'ਚ ਚਾਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਟੀਆਰਐਸ ਨੇਤਾ ਸੋਮਵਾਰ ਸਵੇਰੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਤੋਂ ਵਾਪਸ ਆ ਰਹੇ ਸਨ।

    ਖੰਮਮ ਜ਼ਿਲ੍ਹੇ ਦੇ ਸਹਾਇਕ ਪੁਲਿਸ ਕਮਿਸ਼ਨਰ ਦੇ ਅਨੁਸਾਰ, ਤਮਿੱਨੇਨੀ ਕ੍ਰਿਸ਼ਣਈਆ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਆਪਣੀ ਬਾਈਕ 'ਤੇ ਵਾਪਸ ਆ ਰਹੇ ਸਨ। ਤੇਲਦਾਰੁਪੱਲੀ ਪਿੰਡ ਦੇ ਪ੍ਰਵੇਸ਼ ਦੁਆਰ 'ਤੇ ਇਕ ਆਟੋ ਰਿਕਸ਼ਾ ਵਿਚ ਸਵਾਰ ਚਾਰ ਵਿਅਕਤੀਆਂ ਨੇ ਉਸ 'ਤੇ ਹਮਲਾ ਕੀਤਾ ਅਤੇ ਉਸ ਨੂੰ ਖੂਨ ਨਾਲ ਲੱਥਪੱਥ ਛੱਡ ਕੇ ਭੱਜ ਗਏ।

    ਖੰਮਮ ਦੇ ਏਸੀਪੀ ਨੇ ਕਿਹਾ, ਤੇਲਦਾਰੁਪੱਲੀ ਪਿੰਡ ਦੇ ਪ੍ਰਵੇਸ਼ ਦੁਆਰ 'ਤੇ ਇੱਕ ਆਟੋ ਆਇਆ ਅਤੇ ਉਸ ਵਿੱਚ ਸਵਾਰ ਲੋਕਾਂ ਨੇ ਟੀਆਰਐਸ ਨੇਤਾ ਨੂੰ ਮੌਕੇ 'ਤੇ ਮਾਰ ਦਿੱਤਾ ਅਤੇ ਉੱਥੋਂ ਫ਼ਰਾਰ ਹੋ ਗਏ। ਅਸੀਂ ਇਸ ਘਟਨਾ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਟੀਮਾਂ ਬਣਾਈਆਂ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

    Published by:Gurwinder Singh
    First published:

    Tags: Flag, Independence day