Tulsi Forest in Bhopal: ਤੁਲਸੀ ਦੇ ਪੌਦੇ ਦੀ ਹਿੰਦੂ ਧਰਮ ਵਿਚ ਬਹੁਤ ਮਾਨਤਾ ਹੈ। ਅਸੀਂ ਅਕਸਰ ਹੀ ਫਿਲਮਾਂ ਆਦਿ ਰਾਹੀਂ ਇਹ ਦੇਖਿਆ ਹੈ ਕਿ ਹਿੰਦੂ ਘਰਾਂ ਦੇ ਆਂਗਣ (ਵਿਹੜੇ) ਵਿਚ ਤੁਲਸੀ ਦਾ ਪੌਦਾ ਲੱਗਿਆ ਹੁੰਦਾ ਹੈ। ਜਿਸ ਵਿਚ ਹਰ ਸੁਬਾ ਜਲ ਅਰਪਣ ਕੀਤਾ ਜਾਂਦਾ ਹੈ ਤੇ ਪੂਜਾ ਕੀਤੀ ਜਾਂਦੀ ਹੈ। ਅਸਲ ਵਿਚ ਤੁਲਸੀ ਦਾ ਪੌਦਾ ਆਯੂਰਵੈਦਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਯੂਨਾਨੀ ਚਕਿਤਸਾ ਪੱਧਤੀ ਵਿਚ ਵੀ ਕੀਤੀ ਜਾਂਦੀ ਹੈ। ਤੁਲਸੀ ਦੇ ਪੌਦੇ ਨੂੰ ਇਮਊਨਿਟੀ ਬੂਸਟਰ ਵਜੋਂ ਵਰਤਿਆ ਜਾਂਦਾ ਹੈ।
ਕਰੋਨਾ ਕਾਲ ਦੌਰਾਨ ਤੁਲਸੀ ਪੱਤੀ ਦੇ ਕਾਹੜੇ ਦੀ ਵਰਤੋਂ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੇ ਕੀਤੀ ਸੀ। ਇਹਨਾਂ ਕਾਰਨਾਂ ਕਰਕੇ ਤੁਲਸੀ ਦੀਆਂ ਪੱਤੀਆਂ ਦੀ ਮੰਗ ਦਿਨ ਬ ਦਿਨ ਵਧਦੀ ਜਾ ਰਹੀ ਹੈ। ਇਸ ਮੰਗ ਨੂੰ ਦੇਖਦਿਆਂ ਮੱਧ ਪ੍ਰਦੇਸ਼ ਸਰਕਾਰ ਨੇ ਤੁਲਸੀ ਵਨ ਲਗਾਓਣ ਦਾ ਫੈਸਲਾ ਲਿਆ ਹੈ। ਸਮਾਜਿਕ ਵਾਇਨੀ ਵਿਭਾਗ ਦੇ ਨੁਮਾਇੰਦੇ ਐਚਸੀ ਗੁਪਤਾ ਨੇ ਦੱਸਿਆ ਕਿ ਭੋਪਾਲ ਦੇ ਅਹਿਮਦਪੁਰ ਵਿਚ ਇਕ ਤੁਲਸੀ ਵਨ ਬਣਾਇਆ ਜਾਵੇਗਾ, ਜਿਸਦਾ ਵਿਸਥਾਰ ਬਾਦ ਵਿਚ ਸਟੇਟ ਤੁਲਸੀ ਵਨ ਦੇ ਰੂਪ ਵਿਚ ਕੀਤਾ ਜਾਵੇਗਾ।
ਜੇਕਰ ਤੁਲਸੀ ਦੀ ਗੱਲ ਕਰੀਏ ਤਾਂ ਇਸ ਦੀਆਂ ਇਕ ਦੋ ਨਹੀਂ ਬਲਕਿ ਕਈ ਕਿਸਮਾਂ ਹੁੰਦੀਆਂ ਹਨ। ਜਿਨ੍ਹਾਂ ਵਿਚੋਂ ਰਾਮ, ਸ਼ਾਮ, ਵਿਮਲਾ, ਸੌਂਫ, ਅਫ਼ਰੀਕਨ, ਅਮਰੀਕਨ ਆਦਿ ਕੁਝ ਇਕ ਨਾਮ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਤੁਲਸੀ ਵਨ ਵਿਚ ਤੁਲਸੀ ਦੀਆਂ ਕੁੱਲ 67 ਕਿਸਮਾਂ ਲਗਾਈਆਂ ਜਾਣਗੀਆਂ।
ਤੁਲਸੀ ਦੀਆਂ ਕਿਸਮਾਂ
ਤੁਲਸੀ ਨੂੰ ਵਿਗਿਆਨਕ ਨਾਮ ਓਸੀਮਮ ਸੇਕਟਮ ਦਿੱਤਾ ਗਿਆ ਹੈ। ਵਿੰਧਿਆ ਹਰਬਲ ਬਰਖੇੜਾ ਪਠਾਨੀ ਦੇ ਅਧਿਕਾਰੀ ਵੈਦਿਆ ਸੰਜੇ ਨੇ ਦੱਸਿਆ ਹੈ ਕਿ ਤੁਲਸੀ ਦੀਆਂ ਵੱਖ ਵੱਖ ਰਾਜਾਂ ਵਿਚ ਵੱਖੋ ਵੱਖਰੇ ਮੌਸਮਾਂ ਦੇ ਹਿਸਾਬ ਨਾਲ ਵਧਣ ਫੁੱਲਣ ਵਾਲੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ। ਜਿਨ੍ਹਾਂ ਦੀ ਕੁੱਲ ਗਿਣਤੀ 67 ਹੈ। ਇਹਨਾਂ ਸਾਰੀਆਂ ਕਿਸਮਾਂ ਨੂੰ ਭੋਪਾਲ ਦੇ ਤੁਲਸੀ ਵਨ ਵਿਚ ਲਗਾਇਆ ਜਾਵੇਗਾ। ਬੋਟਨੀ ਵਿਚ ਖੋਜ ਕਰਕੇ ਵਿਦਿਆਰਥੀ ਇਸ ਵਨ ਵਿਚ ਆਕੇ ਖੋਜ ਵੀ ਕਰਨਗੇ ਤੇ ਤੁਲਸੀ ਬਾਰੇ ਹੋਰ ਲੱਭਤਾਂ ਸਾਹਮਣੇ ਆਉਂਣਗੀਆਂ।
ਤੁਲਸੀ ਬਾਰੇ ਹੋਈ ਖੋਜ
ਤੁਲਸੀ ਦੀ ਗੁਣਵੱਤਾ ਸੰਬੰਧੀ ਕੁਝ ਇਕ ਖੋਜਾਂ ਵੀ ਹੋਈਆਂ ਹਨ ਜੋ ਇਸ ਵਿਚ ਮੌਜੂਦ ਸਿਹਤ ਲਈ ਫਾਇਦੇਮੰਦਾਂ ਤੱਤਾਂ ਦੀ ਪੁਸ਼ਟੀ ਕਰਦੀਆਂ ਹਨ। ਅਜਿਹੀ ਇਕ ਖੋਜ ਪਟਨਾ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਵਿਚ ਹੋਈ। ਇਹ ਖੋਜ ਇਨਸਾਨਾਂ ਦੇ ਜੀਨਜ ਨਾਲ 70 % ਮੇਲ ਖਾਣ ਵਾਲੇ ਜੀਵ ਸੀ-ਈਲੇਗੇਸ ਉੱਤੇ ਹੋਈ। ਇਸ ਖੋਜ ਰਾਹੀਂ ਪਾਇਆ ਗਿਆ ਇਸ ਵਰਮ ਦੀ ਆਮ ਉਮਰ 15 ਦਿਨ ਹੁੰਦੀ ਹੈ ਪਰ ਤੁਲਸੀ ਦੇ ਪ੍ਰਯੋਗ ਸਦਕਾ ਇਹ 23 ਦਿਨਾਂ ਤੱਕ ਜਿਉਂਦਾ ਰਿਹਾ। ਇਸ ਖੋਜ ਰਾਹੀਂ ਇਹ ਵਿਗਿਆਨਕ ਤੌਰ ਤੇ ਵੀ ਸਪਸ਼ੱਟ ਹੋ ਗਿਆ ਕਿ ਤੁਲਸੀ ਇਕ ਬਹੁਤ ਹੀ ਫਾਇਦੇਮੰਦ ਪੌਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।