ਬਿੱਗ-ਬੌਸ 13 (Bigg Boss) ਦਾ ਫਿਨਾਲੇ ਵੀਕ ਚੱਲ ਰਿਹਾ ਹੈ। ਇਹ ਸੀਜ਼ਨ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਹੁਣ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸੀਜ਼ਨ ਭੂਤ ਦੀ ਵੀ ਕਾਫੀ ਚਰਚਾ ਕੀਤੀ ਗਈ ਹੈ। ਕਦੇ ਵਿਸ਼ਾਲ ਅਤੇ ਮਧੁਰਿਮਾ ਨੂੰ ਭੂਤ ਦਾ ਅਹਿਸਾਸ ਹੋਇਆ ਹੈ ਤੇ ਕਦੇ ਆਰਤੀ ਨੇ ਸ਼ਹਿਨਾਜ ਨੂੰ ਭੂਤ ਬਣਕੇ ਡਰਾਇਆ ਹੈ। ਜਿਸਨੂੰ ਦੇਖਦੇ ਹੋਏ ਮੈਕਰਸ ਵੀ ਕੰਟੇਸਟੇਂਟ ਦੇ ਸਾਹਮਣੇ ਭੂਤ ਨੂੰ ਇਕ ਟਵੀਸਟ ਰਾਹੀ ਪੇਸ਼ ਕਰਨ ਵਾਲੇ ਹਨ। ਦਰਅਸਲ ਅਦਾਕਾਰ ਵਿੱਕੀ ਕੌਸ਼ਲ Bhoot: The Haunted Ship ਫਿਲਮ ਦੇ ਪ੍ਰਮੋਸ਼ਨ ਨੂੰ ਲੈਕੇ ਘਰ ’ਚ ਐਂਟਰੀ ਕਰਨਗੇ। ਇਸ ਦੌਰਾਨ ਉਹ ਕੰਟੇਸਟੇਂਟ ਨੂੰ ਡਰਾਉਂਦੇ ਹੋਏ ਵੀ ਦਿਖਣਗੇ। ਇਸ ਦੌਰਾਨ ਘਰ ’ਚ ਹੋਣ ਵਾਲੀਆਂ ਅਜੀਬੋ ਗਰੀਬ ਘਟਨਾ ਨਾਲ ਕੰਟੇਸਟੇਂਟ ਦੀ ਨੀਂਦ ਉੱਡਣ ਵਾਲੀ ਹੈ।
Bhoot: The Haunted Ship ਦੇ ਪ੍ਰਮੋਸ਼ਨ ਦੇ ਲਈ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ (Vicky Kaushal) ਘਰ ’ਚ ਐਂਟਰੀ ਕਰਨਗੇ। ਇਸ ਐਪੀਸੋਡ ਦਾ ਪ੍ਰੋਮੋ ਸਾਹਮਣੇ ਆ ਗਿਆ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ। ਇਸ ਪ੍ਰੋਮੋ ’ਚ ਦੇਖਿਆ ਜਾ ਸਕਦਾ ਹੈ। ਵਿੱਕੀ ਕੌਸ਼ਲ ਘਰ ਅੰਦਰ ਐਂਟਰੀ ਕਰਦੇ ਹੀ ਸਾਰਿਆਂ ਨੂੰ ਆਪਣੀ ਫਿਲਮ ਦਾ ਪ੍ਰੋਮੋਸ਼ਨ ਕਰਦੇ ਹੋਏ ਡਰਾਉਂਦੇ ਹੋਏ ਨਜ਼ਰ ਆ ਰਹੇ ਹਨ। ਡਰ ਕਾਰਨ ਸਾਰੇ ਕੰਟੇਸਟੇਂਟ ਦਾ ਬੁਰਾ ਹਾਲ ਹੋ ਗਿਆ ਹੈ। ਜਿਸਨੂੰ ਦੇਖ ਕੇ ਵਿੱਕੀ ਕੌਸ਼ਲ ਨੂੰ ਕਾਫੀ ਵਧਿਆ ਲੱਗ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13