ਨੋਇਡਾ: Twin Towers Demolition: ਧਮਾਕੇ ਨਾਲ ਨੋਇਡਾ ਦਾ ਟਵਿਨ ਟਾਵਰ (Twin Tower Noida) ਢਹਿ ਗਿਆ ਹੈ। ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਇਹ ਇਮਾਰਤ ਧਮਾਕੇ ਨਾਲ ਉਡਾ ਦਿੱਤੀ ਗਈ ਸੀ। ਇਹ ਦੋਵੇਂ ਟਾਵਰ ਅੱਜ ਦੁਪਹਿਰ 2:30 ਵਜੇ ਸੁਪਰੀਮ ਕੋਰਟ (Supreme Court) ਦੇ ਨਿਰਦੇਸ਼ਾਂ 'ਤੇ ਜ਼ਮੀਨਦੋਜ਼ ਕਰ ਦਿੱਤੇ ਗਏ। ਮੁੰਬਈ ਸਥਿਤ ਕੰਪਨੀ ਐਡਫਿਸ ਇੰਜਨੀਅਰਿੰਗ ਅਤੇ ਦੱਖਣੀ ਅਫ਼ਰੀਕਾ ਦੀ ਭਾਈਵਾਲ ਜੈੱਟ ਡੈਮੋਲਿਸ਼ਨ ਇਸ ਕੰਮ ਵਿੱਚ ਲੱਗੀ ਹੋਈ ਸੀ। ਇਹ ਧਮਾਕਾ 32 ਮੰਜ਼ਿਲਾ ਐਪੈਕਸ (100 ਮੀਟਰ) ਅਤੇ 29 ਮੰਜ਼ਿਲਾ ਸਿਆਨ (97 ਮੀਟਰ) ਟਾਵਰ ਵਿੱਚ 3700 ਕਿਲੋਗ੍ਰਾਮ ਵਿਸਫੋਟਕ ਰੱਖ ਕੇ ਰਿਮੋਟ ਨਾਲ ਕੀਤਾ ਗਿਆ ਸੀ। ਧਮਾਕੇ ਦੌਰਾਨ ਇਹਤਿਆਤ ਵਜੋਂ ਆਸਪਾਸ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਨੋਇਡਾ ਦਾ ਸੁਪਰਟੈਕ ਟਵਿਨ ਟਾਵਰ ਅੱਜ ਇਤਿਹਾਸ ਬਣ ਗਿਆ। ਦੁਪਹਿਰ 2:30 ਵਜੇ ਦੇ ਕਰੀਬ 3700 ਕਿਲੋ ਬਾਰੂਦ ਨੇ 12 ਸਕਿੰਟਾਂ ਵਿੱਚ ਇਨ੍ਹਾਂ ਦੋਵੇਂ ਇਮਾਰਤਾਂ ਨੂੰ ਤਬਾਹ ਕਰ ਦਿੱਤਾ।
#WATCH | 3,700kgs of explosives bring down Noida Supertech twin towers after years long legal battle over violation of construction laws pic.twitter.com/pPNKB7WVD4
— ANI (@ANI) August 28, 2022
ਸੁਪਰਟੈਕ ਬਿਲਡਰ ਨੂੰ 23 ਦਸੰਬਰ 2004 ਨੂੰ ਏਮਰਲਡ ਕੋਰਟ ਦੇ ਨਾਂ 'ਤੇ ਸੈਕਟਰ-93 ਏ 'ਚ ਪਲਾਟ ਅਲਾਟ ਕੀਤਾ ਗਿਆ ਸੀ, ਜਿਸ 'ਚ 14 ਟਾਵਰਾਂ ਦਾ ਨਕਸ਼ਾ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਯੋਜਨਾ ਵਿੱਚ 3 ਵਾਰ ਸੋਧ ਕੀਤੀ ਗਈ ਅਤੇ ਬਿਲਡਰ ਨੂੰ 2 ਨਵੇਂ ਟਾਵਰ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ। ਇਹ ਦੋਵੇਂ ਟਾਵਰ ਗ੍ਰੀਨ ਪਾਰਕ, ਚਿਲਡਰਨ ਪਾਰਕ ਅਤੇ 2 ਮੰਜ਼ਿਲਾ ਵਪਾਰਕ ਕੰਪਲੈਕਸ ਦੀ ਜ਼ਮੀਨ 'ਤੇ ਬਣਾਏ ਗਏ ਸਨ, ਜੋ ਅੱਜ ਟਵਿਨ ਟਾਵਰ ਦੇ ਨਾਂ ਨਾਲ ਜਾਣੇ ਜਾਂਦੇ ਹਨ। 31 ਅਗਸਤ 2021 ਨੂੰ, ਸੁਪਰੀਮ ਕੋਰਟ ਨੇ ਟਵਿਨ ਟਾਵਰਾਂ ਦੀ ਉਸਾਰੀ ਵਿੱਚ ਕਾਨੂੰਨ ਦੀ ਘੋਰ ਉਲੰਘਣਾ ਦੇ ਦੋਸ਼ ਸਾਬਤ ਹੋਣ ਤੋਂ ਬਾਅਦ, 30 ਨਵੰਬਰ 2021 ਤੱਕ ਇਨ੍ਹਾਂ ਨੂੰ ਢਾਹੁਣ ਅਤੇ ਖਰੀਦਦਾਰਾਂ ਨੂੰ 12 ਪ੍ਰਤੀਸ਼ਤ ਵਿਆਜ ਨਾਲ ਪੈਸੇ ਵਾਪਸ ਕਰਨ ਦੇ ਆਦੇਸ਼ ਦਿੱਤੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।