ਟਵਿੱਟਰ ਨੇ ਯੂਐਸ ਦੇ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਰਵੀ ਸ਼ੰਕਰ ਪ੍ਰਸਾਦ ਦੇ ਖਾਤੇ ਨੂੰ 1 ਘੰਟੇ ਲਈ ਖਾਤਾ ਕੀਤਾ ਬਲਾਕ

News18 Punjabi | News18 Punjab
Updated: June 25, 2021, 5:09 PM IST
share image
ਟਵਿੱਟਰ ਨੇ ਯੂਐਸ ਦੇ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਰਵੀ ਸ਼ੰਕਰ ਪ੍ਰਸਾਦ ਦੇ ਖਾਤੇ ਨੂੰ 1 ਘੰਟੇ ਲਈ ਖਾਤਾ ਕੀਤਾ ਬਲਾਕ
ਟਵਿੱਟਰ ਨੇ ਯੂਐਸ ਦੇ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਰਵੀ ਸ਼ੰਕਰ ਪ੍ਰਸਾਦ ਦੇ ਖਾਤੇ ਨੂੰ 1 ਘੰਟੇ ਲਈ ਖਾਤਾ ਕੀਤਾ ਬਲਾਕ

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਆਈ ਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਖਾਤੇ ਨੂੰ ਇੱਕ ਘੰਟਾ ਬਲਾਕ ਕਰ ਦਿੱਤਾ। ਜਾਣਕਾਰੀ ਅਨੁਸਾਰ ਟਵਿੱਟਰ ਨੇ ਅਮਰੀਕੀ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਮੰਤਰੀ ਦਾ ਟਵਿੱਟਰ ਅਕਾਊਂਟ ਬਲਾਕ ਕਰ ਦਿੱਤਾ ਸੀ। ਹਾਲਾਂਕਿ, ਚੇਤਾਵਨੀ ਦੇਣ ਤੋਂ ਬਾਅਦ, ਖਾਤਾ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਦੀ ਜਾਣਕਾਰੀ ਖੁਦ ਰਵੀ ਸ਼ੰਕਰ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਦੱਸਿਆ ਕੀ ਦੋਸਤ! ਅੱਜ ਬਹੁਤ ਅਨੋਖਾ ਹੋਇਆ! ਟਵਿੱਟਰ ਨੇ ਕਥਿਤ ਆਧਾਰ 'ਤੇ ਲਗਪਗ 1 ਘੰਟੇ ਤੱਕ ਲਈ ਮੇਰਾ ਅਕਾਊਂਟ ਬੰਦ ਕਰ ਦਿੱਤਾ। ਇਸ ਦੇ ਪਿੱਛੇ ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਦੇ ਡਿਜੀਟਲ ਮਿਲੇਨਿਯਮ ਕਾਪੀਰਾਈਟ ਐਕਟ ਦੇ ਉਲੰਘਣ ਦਾ ਮਾਮਲਾ ਦੱਸਿਆ ਹਾਲਾਂਕਿ ਬਾਅਦ ਵਿੱਚ ਅਕਾਊਂਟ ਚਲਾ ਦਿੱਤਾ ਗਿਆ।


ਟਵਿਟਰ ਨੇ ਰਵੀ ਸ਼ੰਕਰ ਪ੍ਰਸਾਦ ਦੇ ਅਕਾਉਂਟ ਖਿਲਾਫ ਅਜਿਹੇ ਸਮੇਂ ਕਾਰਵਾਈ ਕੀਤੀ ਹੈ ਜਦੋਂ ਆਈ ਟੀ ਦੇ ਨਿਯਮਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਟਵਿੱਟਰ ਦਰਮਿਆਨ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਪ੍ਰਸਾਦ ਨੇ ਕਿਹਾ ਕਿ ਟਵਿੱਟਰ ਦੀ ਕਾਰਵਾਈ ਸੂਚਨਾ ਤਕਨਾਲੋਜੀ ਨਿਯਮ 2021 ਦੇ 4 (8) ਦੀ ਘੋਰ ਉਲੰਘਣਾ ਹੈ।ਜਿੱਥੇ ਉਨ੍ਹਾਂ ਨੇ ਮੈਨੂੰ ਆਪਣੇ ਖਾਤੇ ਵਿਚ ਜਾਣ ਤੋਂ ਰੋਕਣ ਤੋਂ ਪਹਿਲਾਂ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ।
Published by: Ramanpreet Kaur
First published: June 25, 2021, 5:09 PM IST
ਹੋਰ ਪੜ੍ਹੋ
ਅਗਲੀ ਖ਼ਬਰ