ਉਮਰ ਦੇ ਹਿਸਾਬ ਦੇ ਨਾਲ ਹਰ ਸ਼ਖ਼ਸ ਆਪਣਾ ਵਿਆਹ ਕਰਵਾਉਣਾ ਚਾਹੁੰਦਾ ਹੈ। ਹਰ ਕਿਸੇ ਨੂੰ ਸ਼ੌਂਕ ਹੁੰਦਾ ਹੈ ਕਿ ਉਸ ਦਾ ਵੀ ਇੱਕ ਪਰਿਵਾਰ ਹੋਵੇ।ਅਜਿਹਾ ਹੀ ਸ਼ੌਕ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਕੈਰਾਨਾ 'ਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਵੀ ਸੀ ਇਹ ਵਿਅਕਤੀ ਕਾਫੀ ਲੰਮੇ ਸਮੇਂ ਤੋਂ ਆਪਣੇ ਲਈ ਲਾੜੀ ਦੀ ਭਾਲ ਕਰ ਰਿਹਾ ਸੀ । ਪਰ ਇੱਕ ਖਾਸ ਵਜ਼੍ਹਾ ਸੀ ਜਿਸ ਦੇ ਕਾਰਨ ਉਸ ਦਾ ਵਿਆਹ ਨਹੀਂ ਹੋ ਸਕਿਆ ।ਪਰ ਹੁਣ ਜਦੋਂ ਉਹ ਵਿਆਹ ਦੇ ਬੰਧਨ 'ਚ ਬੱਝ ਗਿਆ ਹੈ ਤਾਂ ਉਸ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।
ਐੱਨਡੀਟੀਵੀ ਦੀ ਇੱਕ ਰਿਪੋਰਟ ਦੇ ਮੁਤਾਬਕ 32 ਸਾਲ ਦੇ ਅਜ਼ੀਮ ਮਨਸੂਰੀ ਨਾਮ ਦੇ ਵਿਅਕਤੀ ਦਾ 2 ਨਵੰਬਰ ਨੂੰ ਵਿਆਹ ਹੋਇਆ ਸੀ। ਉਸ ਦਾ ਵਿਆਹ ਹਾਪੁੜ ਦੀ ਰਹਿਣ ਵਾਲੀ ਬੁਸ਼ਰਾ ਨਾਮ ਦੀ ਕੁੜੀ ਦੇ ਨਾਲ ਹੋਇਆ ਹੈ। ਦਰਅਸਲ ਅਜ਼ੀਮ ਆਪਣੇ ਵਿਆਹ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਉਸ ਨੂੰ ਵਿਆਹ ਦੇ ਲਈ ਲੜਕੀ ਨਹੀਂ ਮਿਲ ਰਹੀ ਸੀ।ਜਿਸ ਦੀ ਵਜ਼੍ਹਾ ਸੀ ਅਜ਼ੀਮ ਦਾ ਛੋਟਾ ਕੱਦ । ਤੁਹਾਨੂੰ ਦੱਸ ਦੇਈਏ ਕਿ ਅਜ਼ੀਮ 2.5 ਫੁੱਟ ਦਾ ਹੈ ਅਤੇ ਉਸ ਨੂੰ ਆਪਣੇ ਕੱਦ ਦੇ ਹਿਸਾਬ ਨਾਲ ਲਾੜੀ ਲੱਭਣੀ ਔਖੀ ਲੱਗ ਰਹੀ ਸੀ। ਇਸ ਕਾਰਨ ਉਹ ਸਿਆਸੀ ਆਗੂਆਂ ਤੋਂ ਆਪਣੀ ਦੁਲਹਨ ਦੀ ਭਾਲ ਕਰਨ ਦੇ ਲਈ ਮਦਦ ਮੰਗਦਾ ਰਹਿੰਦਾ ਸੀ। ਅਜ਼ੀਮ ਨੇ ਸਾਲ 2019 'ਚ ਆਪਣੇ ਲਈ ਲਾੜੀ ਲੱਭਣ ਦੇ ਲਈ ਤਤਕਾਲੀ ਮੁੱਖ ਮੰਤਰੀ ਅਖਿਲੇਸ਼ ਯਾਦਵ ਤੋਂ ਵੀ ਮਦਦ ਮੰਗੀ ਸੀ।
UP's 30 inch tall Azeem Mansuri's period of "sleepless lonely nights" over. Leaves from Shamli to tie nuptial knot with Bushra of Hapur. In the last six years Mansuri did everything from meeting CMs to seeking help from police and hunger strikes to get a bride. @timesofindia pic.twitter.com/CWyDPWQsg8
— Sandeep Rai (@RaiSandeepTOI) November 2, 2022
ਅਪ੍ਰੈਲ 2021 ਵਿੱਚ ਹੋਈ ਸੀ ਅਜ਼ੀਮ ਦੀ ਮੰਗਣੀ
ਲੰਮੇ ਇੰਤਜ਼ਾਰ ਤੋਂ ਬਾਅਦ ਅਜ਼ੀ ਨੂੰ ਵਿਆਹ ਦੇ ਲਈ ਬੁਸ਼ਰਾ ਨਾਮ ਦੀ ਕੁੜੀ ਮਿਲ ਗਈ ਹੈ। ਤੁਹਾਨੂੰ ਦਸ ਦਈਏ ਕਿ ਬੁਸ਼ਰਾ ਖੁਦ ਵੀ 3 ਫੁੱਟ ਦੀ ਹੈ। ਅਜਿਹੇ 'ਚ ਦੋਹਾਂ ਦਾ ਕੱਦ ਬਿਲਕੁਲ ਵੀ ਬੇਮੇਲ ਨਹੀਂ ਲੱਗਦਾ। ਜ਼ਿਕਰਯੋਗ ਹੈ ਕਿ ਅਜ਼ੀਮ ਨੇ 5ਵੀਂ ਕਲਾਸ ਤੱਕ ਪੜ੍ਹਾਈ ਕੀਤੀ ਹੋਈ ਹੈ ਪਰ ਜਦੋਂ ਅਜ਼ੀਮ ਨੂੰ ਬੁਸ਼ਰਾ ਮਿਲੀ ਤਾਂ ਉਸ ਨੂੰ ਇੰਝ ਲੱਗਿਆ ਕਿ ਉਸ ਦੀ ਕਿਸਮਤ ਚਮਕ ਗਈ ਹੈ। ਅਜ਼ੀਮ ਅਤੇ ਬੁਸ਼ਰਾ ਦੀ ਮੁਲਾਕਾਤ ਪਿਛਲੇ ਸਾਲ ਮਾਰਚ ਮਹੀਨੇ ਵਿੱਚ ਹੋਈ ਸੀ ਅਤੇ ਅਪ੍ਰੈਲ 2021 ਵਿੱਚ ਦੋਵਾਂ ਦੀ ਮੰਗਣੀ ਹੋਈ ਸੀ। ਅਜ਼ੀਮ ਨੇ ਫੈਸਲਾ ਕੀਤਾ ਸੀ ਕਿ ਜਦੋਂ ਬੁਸ਼ਰਾ ਆਪਣੀ ਗ੍ਰੈਜੂਏਸ਼ਨ ਪੂਰੀ ਕਰੇਗੀ ਤਾਂ ਹੀ ਉਹ ਉਸ ਨਾਲ ਵਿਆਹ ਕਰੇਗਾ।
ਵਿਆਹ ਨੂੰ ਦੇਖਣ ਲਈ ਇਕੱਠੀ ਹੋਈ ਲੋਕਾਂ ਦੀ ਭੀੜ
ਐਨਡੀਟੀਵੀ ਨਾਲ ਗੱਲਬਾਤ ਕਰਦਿਆਂ ਅਜ਼ੀਮ ਨੇ ਦੱਸਿਆ ਕਿ ਇਹ ਮੌਕਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਉੱਪਰਵਾਲੇ ਦੇ ਆਸ਼ੀਰਵਾਦ ਨਾਲ ਆਇਆ ਹੈ, ਇਸ ਲਈ ਉਨ੍ਹਾਂ ਨੇ ਇਲਾਕੇ ਦੇ ਹਰ ਵਿਅਕਤੀ ਨੂੰ ਆਪਣੇ ਵਿਆਹ ਵਿੱਚ ਸੱਦਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵਿਆਹ ਨੂੰ ਦੇਖਣ ਲਈ ਇੰਨੀ ਭੀੜ ਇਕੱਠੀ ਹੋ ਗਈ ਕਿ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਬੁਲਾਉਣਾ ਪਿਆ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।