Home /News /national /

ਮੱਧ ਪ੍ਰਦੇਸ਼: ਸਿੱਖ ਦੁਕਾਨਦਾਰ ਨੂੰ ਵਾਲਾਂ ਤੋਂ ਫੜ ਕੇ ਘੜੀਸਨ ਵਾਲੇ ਪੁਲਿਸ ਮੁਲਾਜ਼ਮ ਸਸਪੈਂਡ

ਮੱਧ ਪ੍ਰਦੇਸ਼: ਸਿੱਖ ਦੁਕਾਨਦਾਰ ਨੂੰ ਵਾਲਾਂ ਤੋਂ ਫੜ ਕੇ ਘੜੀਸਨ ਵਾਲੇ ਪੁਲਿਸ ਮੁਲਾਜ਼ਮ ਸਸਪੈਂਡ

  • Share this:

ਮੱਧ ਪ੍ਰਦੇਸ਼ ਦੇ ਬੜਵਾਨੀ ਵਿੱਚ ਦੋ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਲਜ਼ਾਮ ਹੈ ਕਿ ਇਨ੍ਹਾਂ ਦੋਨਾਂ ਨੇ ਇੱਕ ਸਿੱਖ ਦੁਕਾਨਦਾਰ ਦੀ ਚੈਕਿੰਗ ਦੇ ਦੌਰਾਨ ਕੁੱਟਮਾਰ ਕੀਤੀ। ਇਸ ਸਾਰੀ ਘਟਨਾ ਦੇ ਤੁਰੰਤ ਬਾਅਦ ਮਾਰ ਕੁਟਾਈ ਦਾ ਇਹ ਵੀਡੀਓ ਵਾਇਰਲ ਹੋ ਗਿਆ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੁਹਾਨ (Shivraj Singh Chauhan ) ਨੇ ਇਸ ਘਟਨਾ ਨੂੰ ਅਮਾਨਵੀ ਦੱਸਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਦੋਨਾਂ ਪੁਲਿਸ ਵਾਲਿਆਂ ਨੂੰ ਤੁਰੰਤ ਸਸਪੈਂਡ ਕਰਨ ਦੇ ਆਦੇਸ਼ ਦੇ ਦਿੱਤੇ ਹਨ।

ਕੀ ਹੈ ਵਾਇਰਲ ਵੀਡੀਓ ਵਿੱਚ

ਪੀੜਤ ਪ੍ਰੇਮ ਸਿੰਘ ਦੇ ਮੁਤਾਬਿਕ ਉਹ ਸ਼ਾਮ ਸਵੇਰੇ ਗੁਰੁਦਵਾਰੇ ਵਿਚ ਸੇਵਾ ਕਰਦਾ ਹੈ। ਜਦੋਂ ਕਿ ਦਿਨ ਵਿਚ ਉਹ ਪੁਰਾਣੀ ਪੁਲਿਸ ਚੌਕੀ ਦੇ ਸਾਹਮਣੇ ਤਾਲੇ ਕੁੰਜੀਆ ਦੀ ਦੁਕਾਨ ਲਗਾਉਂਦਾ ਹੈ। ਉਸ ਨੇ ਦੱਸਿਆ ਹੈ ਕਿ ਘਟਨਾ ਵਾਲੇ ਦਿਨ ਪੁਲਿਸ ਮੁਲਾਜ਼ਮਾਂ ਨੇ ਪੈਸੇ ਦੀ ਮੰਗ ਕੀਤੀ ਅਤੇ ਨਾ ਦੇਣ ਉਤੇ ਧਮਕੀ ਅਤੇ ਹੱਥੋਪਾਈ ਕੀਤੀ। ਪ੍ਰੇਮ ਸਿੰਘ ਨੇ ਕਿਹਾ ਇਸ ਦੌਰਾਨ ਉਹਨਾਂ ਦੀ ਦਸਤਾਰ ਖੁੱਲ੍ਹ ਗਈ ਅਤੇ ਵੀਡਿਉ ਵਿਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਪ੍ਰੇਮ ਸਿੰਘ ਦੇ ਕੇਸਾ ਤੋਂ ਫੜ ਕੇ ਖਿੱਚਿਆ।

ਦੂਜੇ ਪਾਸੇ ਸਫਾਈ ਵਿਚ ਪੁਲਿਸ ਨੇ ਵੱਖਰੀ ਹੀ ਕਹਾਣੀ ਦੱਸੀ ਹੈ। ਪੁਲਿਸ ਗੱਡੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਸਿੱਖ ਜਵਾਨ ਪ੍ਰੇਮ ਸਿੰਘ ਨੂੰ ਪੁਲਿਸ ਨੇ ਰੋਕਿਆ। ਉਹ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਜਦੋਂ ਉਸ ਤੋਂ ਲਾਇਸੈਂਸ ਮੰਗਿਆ ਗਿਆ ਤਾਂ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਥਾਣੇ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦੌਰਾਨ ਇਹ ਘਟਨਾ ਘਟੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਦਿਲ ਦਹਿਲਾਉਣ ਵਾਲਾ ਮਾਮਲਾ ਦੱਸਿਆ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਅਮਾਨਵੀਂ ਵਿਵਹਾਰ ਕਰਨ ਵਾਲੇ ਮੁਲਾਜ਼ਮਾਂ ਉਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਸ ਤੋਂ ਕੁੱਝ ਸਮੇਂ ਬਾਅਦ ਹੀ ਦੋਵੇਂ ਪੁਲਿਸ ਮੁਲਾਜ਼ਮ ਨੂੰ ਸਸਪੈਡ ਕਰ ਦਿੱਤਾ।

Published by:Gurwinder Singh
First published:

Tags: Crime, Madhya Pradesh, Sikh