Sisters Married to Same Groom: ਤੁਸੀਂ ਸੋਸ਼ਲ ਮੀਡੀਆ ਉਤੇ ਵੱਖ-ਵੱਖ ਤਰ੍ਹਾਂ ਦੇ ਵਾਇਰਲ ਵੀਡੀਓਜ਼ ਦੇਖੇ ਹੋਣਗੇ। ਕੁਝ ਵੀਡੀਓਜ਼ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਦੰਗ ਰਹਿ ਜਾਂਦੇ ਹਾਂ। ਇਸ ਸਮੇਂ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ।
ਇੱਥੇ ਦੋ ਕੁੜੀਆਂ ਇੱਕੋ ਲਾੜੇ ਨਾਲ ਵਿਆਹ ਕਰਵਾ ਰਹੀਆਂ ਹਨ। ਵਾਇਰਲ ਵੀਡੀਓ ਵਿਚ ਨਜ਼ਰ ਆ ਰਹੀਆਂ ਦੋਵੇਂ ਕੁੜੀਆਂ (Two Sisters Married to Same Groom) ਸਕੀਆਂ ਭੈਣਾਂ ਹਨ। ਇੰਨਾ ਹੀ ਨਹੀਂ, ਇਨ੍ਹਾਂ ਜੁੜਵਾਂ ਭੈਣਾਂ ਦਾ ਵਿਆਹ ਇੱਕੋ ਮੰਡਪ ਵਿਚ ਹੋ ਰਿਹਾ ਹੈ ਅਤੇ ਇਨ੍ਹਾਂ ਦਾ ਲਾੜਾ ਵੀ ਇਕੋ ਹੀ ਹੈ।
महाराष्ट्र के पंढरपुर में दो सगी बहनों ने एक ही लड़के से शादी की..#Viral #viralvideo pic.twitter.com/eZQFjLlvO5
— Vivek Gupta (@imvivekgupta) December 3, 2022
ਤੁਸੀਂ ਇਹ ਦੇਖ ਕੇ ਦੰਗ ਰਹਿ ਜਾਓਗੇ ਕਿ ਪਰਿਵਾਰ ਵਾਲੇ ਵੀ ਵਿਆਹ ਤੋਂ ਖੁਸ਼ ਹਨ ਅਤੇ ਉਨ੍ਹਾਂ ਉਤੇ ਪਿਆਰ ਅਤੇ ਆਸ਼ੀਰਵਾਦ ਦੀ ਵਰਖਾ ਕਰ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵਿਆਹ ਮਹਾਰਾਸ਼ਟਰ ਦੇ ਪੰਡਰਪੁਰ ਵਿਚ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਵੀਡੀਓ 'ਚ ਨਜ਼ਰ ਆਉਣ ਵਾਲੀਆਂ ਦੋਵੇਂ ਭੈਣਾਂ ਜੁੜਵਾ ਹਨ ਅਤੇ ਪੇਸ਼ੇ ਤੋਂ ਇੰਜੀਨੀਅਰ ਹਨ। ਅਤੇ ਜਿਸ ਲੜਕੇ ਨਾਲ ਉਹ ਵਿਆਹ ਕਰ ਰਹੀਆਂ ਹਨ, ਉਹ ਇੱਕ ਕਾਰੋਬਾਰੀ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਤਿੰਨਾਂ ਦੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਨਾਲ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ 'ਤੇ ਕੋਈ ਨਰਾਜ਼ਗੀ ਨਹੀਂ ਹੈ।
ਇਹ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਅਤੇ ਦੋਵਾਂ ਪਾਸਿਆਂ ਦੇ ਲੋਕ ਇਸ ਦਾ ਆਨੰਦ ਲੈਂਦੇ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਲਾੜੇ ਦੀ ਟਰੈਵਲ ਏਜੰਸੀ ਹੈ ਅਤੇ ਉਹ ਦੋਵੇਂ ਭੈਣਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਇਸ ਲਈ ਉਸ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ।
ਵਿਆਹ ਨਾਲ ਜੁੜਿਆ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਵਾਇਰਲ ਹੋ ਰਿਹਾ ਹੈ। ਇਸ 'ਤੇ ਲੋਕ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਬੜੀ ਬੇਬਾਕੀ ਨਾਲ ਦੇਖ ਰਹੇ ਹਨ, ਉਨ੍ਹਾਂ ਨੇ ਇਸ ਨੂੰ ਕਲਯੁਗ ਦਾ ਅੰਤ ਕਰਾਰ ਦਿੱਤਾ ਹੈ। ਕੁਝ ਯੂਜ਼ਰਸ ਨੇ ਇਹ ਵੀ ਕਿਹਾ ਕਿ ਇਹ ਲੋਕ ਮਹਾਭਾਰਤ ਕਾਲ ਤੋਂ ਅੱਗੇ ਨਹੀਂ ਵਧ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Groom, Love Marriage, Married, Viral news, Viral video