ਹੈਦਰਾਬਾਦ: ਨਿੱਜੀ ਜ਼ਿੰਦਗੀ ਵਿੱਚ ਚੁਣੌਤੀਆਂ ਨਾਲ ਜੂਝਦੇ ਹੋਏ ਆਪਣੀ ਮੈਡੀਕਲ ਪੜ੍ਹਾਈ ਪੂਰੀ ਕਰਨ ਵਾਲੇ ਦੋ ਟਰਾਂਸਜੈਂਡਰਾਂ ਨੇ ਤੇਲੰਗਾਨਾ ਵਿੱਚ ਪਹਿਲੇ ਟਰਾਂਸਜੈਂਡਰ ਡਾਕਟਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਪ੍ਰਾਚੀ ਰਾਠੌੜ ਅਤੇ ਰੂਥ ਜੌਨਪਾਲ ਨੇ ਹਾਲ ਹੀ ਵਿੱਚ ਸਰਕਾਰੀ ਓਸਮਾਨੀਆ ਜਨਰਲ ਹਸਪਤਾਲ (ਓਜੀਐਚ) ਵਿੱਚ ਮੈਡੀਕਲ ਅਫਸਰ ਵਜੋਂ ਭਰਤੀ ਹੋਏ ਹਨ। ਰਾਠੌੜ ਨੂੰ ਉਸ ਦੀ ਲਿੰਗ ਪਛਾਣ ਕਾਰਨ ਸ਼ਹਿਰ ਦੇ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ 2015 ਵਿੱਚ ਆਦਿਲਾਬਾਦ ਦੇ ਇੱਕ ਮੈਡੀਕਲ ਕਾਲਜ ਤੋਂ ਆਪਣੀ ਐਮਬੀਬੀਐਸ ਪੂਰੀ ਕੀਤੀ।
ਪੀਟੀਆਈ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਬਚਪਨ ਤੋਂ ਹੀ ਆਪਣੇ ਨਾਲ ਹੋਣ ਵਾਲੇ ਸਮਾਜਿਕ ਕਲੰਕ ਅਤੇ ਵਿਤਕਰੇ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ, ''ਤੁਹਾਡੀਆਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਕਲੰਕ ਅਤੇ ਭੇਦਭਾਵ ਕਦੇ ਦੂਰ ਨਹੀਂ ਹੁੰਦਾ।'' ਰਾਠੌਰ ਪੋਸਟ ਗ੍ਰੈਜੂਏਸ਼ਨ ਲਈ ਦਿੱਲੀ ਗਿਆ ਸੀ ਪਰ ਮਾੜੇ ਹਾਲਾਤਾਂ ਕਾਰਨ ਉਸ ਨੂੰ ਹੈਦਰਾਬਾਦ ਪਰਤਣਾ ਪਿਆ। ਉਨ੍ਹਾਂ ਇੱਥੇ ਇੱਕ ਹਸਪਤਾਲ ਵਿੱਚ ਕੰਮ ਕਰਦੇ ਹੋਏ ਐਮਰਜੈਂਸੀ ਦਵਾਈ ਵਿੱਚ ਡਿਪਲੋਮਾ ਕੀਤਾ ਸੀ।
ਅਜਿਹੀ ਹੈ ਪ੍ਰਾਚੀ ਦੇ ਸੰਘਰਸ਼ਾਂ ਦੀ ਕਹਾਣੀ
ਪ੍ਰਾਚੀ ਰਾਠੌੜ ਨੇ ਸ਼ਹਿਰ ਦੇ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਤਿੰਨ ਸਾਲਾਂ ਤੱਕ ਕੰਮ ਕੀਤਾ ਪਰ ਉਸਦੀ ਲਿੰਗ ਪਛਾਣ ਦੇ ਕਾਰਨ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਕਿਉਂਕਿ ਹਸਪਤਾਲ ਨੂੰ ਲੱਗਦਾ ਸੀ ਕਿ ਇਹ ਮਰੀਜ਼ਾਂ ਦੀ ਗਿਣਤੀ ਨੂੰ ਘਟਾ ਸਕਦਾ ਹੈ। ਬਾਅਦ ਵਿੱਚ ਇੱਕ ਗੈਰ-ਸਰਕਾਰੀ ਸੰਸਥਾ (NGO) ਉਸਦੀ ਮਦਦ ਲਈ ਅੱਗੇ ਆਈ ਅਤੇ ਉਸਨੂੰ ਇਸ NGO ਦੇ ਕਲੀਨਿਕ ਵਿੱਚ ਨੌਕਰੀ ਮਿਲ ਗਈ। ਬਾਅਦ ਵਿੱਚ ਉਸਨੂੰ OGH ਵਿੱਚ ਨੌਕਰੀ ਮਿਲ ਗਈ। ਭਾਵੇਂ ਉਸ ਨੇ ਬਚਪਨ ਵਿਚ ਡਾਕਟਰ ਬਣਨ ਦਾ ਸੁਪਨਾ ਦੇਖਿਆ ਸੀ, ਪਰ ਜਦੋਂ ਉਹ 11ਵੀਂ-12ਵੀਂ ਜਮਾਤ ਵਿਚ ਪਹੁੰਚੀ ਤਾਂ ਉਸ ਦੀ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਦੂਜੇ ਵਿਦਿਆਰਥੀਆਂ ਦੇ ਤਾਅਨੇ ਕਿਵੇਂ ਦੂਰ ਕੀਤੇ ਜਾਣ।
ਰਾਠੌਰ ਨੇ ਕਿਹਾ, “ਇਹ ਸੱਚਮੁੱਚ ਬਹੁਤ ਬੁਰਾ ਸਮਾਂ ਸੀ। ਡਾਕਟਰ ਬਣਨ ਬਾਰੇ ਸੋਚਣ ਦੀ ਬਜਾਏ, ਵੱਡਾ ਮੁੱਦਾ ਇਹ ਸੀ ਕਿ ਜ਼ਿੰਦਗੀ ਕਿਵੇਂ ਜੀਣੀ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਕਿਵੇਂ ਦੂਰ ਕਰਨਾ ਹੈ। ਇੱਕ ਟਰਾਂਸਜੈਂਡਰ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਰਾਠੌੜ ਨੇ ਕਿਹਾ ਕਿ ਨੌਕਰੀਆਂ ਅਤੇ ਸਿੱਖਿਆ ਵਿੱਚ ਕੁਝ ਰਾਖਵਾਂਕਰਨ ਦੇਣ ਨਾਲ ਇਸ ਭਾਈਚਾਰੇ ਨੂੰ ਜੀਵਨ ਵਿੱਚ ਅੱਗੇ ਵਧਣ ਵਿੱਚ ਮਦਦ ਮਿਲੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Doctor, Telangana, Transgenders