ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ, ਜਦੋਂ ਕੋਈ ਪਿਆਰ ਵਿੱਚ ਹੁੰਦਾ ਹੈ ਤਾਂ ਉਹ ਨਾ ਤਾਂ ਇੱਕ ਦੂਜੇ ਦੀ ਜਾਤ,ਧਰਮ ਅਤੇ ਨਾ ਹੀ ਉਮਰ ਦਾ ਧਿਆਨ ਦਿੰਦੇ ਹਨ ।ਅੱਜ ਦੇ ਦੌਰ ਵਿੱਚ ਤਾਂ ਲੋਕ ਇੱਕ ਦੂਜੇ ਦੇ ਬਾਰੇ ਇਹ ਵੀ ਨਹੀਂ ਜਾਨਣਾ ਚਾਹੁੰਦੇ ਕਿ ਉਹ ਵਿਆਹੇ ਹਨ ਜਾਂ ਨਹੀਂ। ਅਜਿਹਾ ਹੀ ਇੱਕ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ । ਦਰਅਸਲ ਇਥੇ 2 ਔਰਤਾਂ ਨੂ ਇੱਕ ਦੂਜੇ ਦੇ ਘਰਵਾਲੇ ਦੇ ਨਾਲ ਪਿਆਰ ਹੋ ਗਿਆ ਅਤੇ ਇੰਨਾ ਹੀ ਨਹੀਂ ਉਨ੍ਹਾਂ ਦੋਵਾਂ ਨੇ ਇੱਕ ਦੂਜੇ ਦੇ ਘਰ ਵਾਲੇ ਦੇ ਨਾਲ ਵਿਆਹ ਵੀ ਕਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਵਿੱਚ ਇੰਝ ਬਦਲਾਅ ਹੋਇਆ ਜਿਵੇਂ ਤਾਸ਼ ਦੇ ਪੱਤਿਆਂ ਨੂੰ ਫੈਂਟਣ ਤੋਂ ਬਾਅਦ ਹੁੰਦਾ ਹੈ। ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੋਵਾਂ ਔਰਤਾਂ ਦਾ ਨਾਮ ਇੱਕ ਹੀ ਸੀ ।
ਇੱਕ ਦੂਜੇ ਦੇ ਘਰਵਾਲੇ ਨਾਲ ਵਿਆਹ ਕਾਵਾਉਣ ਦਾ ਇਹ ਮਾਮਲਾ ਬਿਹਾਰ ਦੇ ਖਗੜੀਆ ਤੋਂ ਸਾਹਮਣੇ ਆਇਆ ਹੈ । ਦਰਅਸਲ ਇਥੇ ਰਹਿਣ ਵਾਲੀਆਂ ਦੋ ਔਰਤਾਂ ਨੂੰ ਇੱਕ ਦੂਜੇ ਦੇ ਪਤੀ ਦੇ ਨਾਲ ਪਿਆਰ ਹੋ ਗਿਆ । ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਔਰਤਾਂ ਦਾ ਨਾਲ ਰੂਬੀ ਦੇਵੀ ਹੈ । ਇਨ੍ਹਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਨੀਰਜ ਕੁਮਾਰ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਸ਼ੁਰੂ ਹੁੰਦੀ ਹੈ। ਨੀਰਜ ਜਿਸ ਨੇ ਚੌਥਮ ਪੁਲਿਸ ਸਟੇਸ਼ਨ ਅਧੀਨ ਆਉਣ ਵਾਲੇ ਪਿੰਡ ਪਸਰਾਹਾ ਦੀ ਰੂਬੀ ਦੇਵੀ ਦੇ ਨਾਲ ਸਾਲ 2009 ਦੇ ਵਿੱਚ ਵਿਆਹ ਕਰਵਾਇਆ ਸੀ । ਇਨ੍ਹਾਂ ਦੋਵਾਂ ਦੇ 4 ਬੱਚੇ ਵੀ ਹਨ ।
ਇਸ ਦੌਰਾਨ ਰੂਬੀ ਦੇਵੀ ਨੂੰ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਸਿੰਘ ਦੇ ਨਾਲ ਪਿਆਰ ਹੋ ਗਿਆ। ਮੁਕੇਸ਼ ਦਾ ਘਰ ਰੂਬੀ ਦੇ ਪੇਕੇ ਘਰ ਦੇ ਨੇੜੇ ਹੈ। ਮੁਕੇਸ਼ ਦੀ ਪਤਨੀ ਦਾ ਨਾਮ ਵੀ ਰੂਬੀ ਦੇਵੀ ਹੈ ਅਤੇ ਉਸ ਦੇ 2 ਬੱਚੇ ਹਨ । ਨੀਰਜ ਕੁਮਾਰ ਸਿੰਘ ਦੀ ਪਤਨੀ ਰੂਬੀ ਦੇਵੀ ਨੇ 6 ਫਰਵਾਰੀ ਨੂੰ ਮੁਕੇਸ਼ ਕੁਮਾਰ ਸਿੰਘ ਦੇ ਨਾਲ ਭੱਜ ਕੇ ਵਿਆਹ ਕਰਵਾ ਲਿਆ। ਇਸ ਦੌਰਾਨ ਉਹ ਆਪਣੇ ਨਾਲ ਦੋ ਬੇਟੇ ਅਤੇ ਇੱਕ ਧੀ ਨੂੰ ਵੀ ਨਾਲ ਲੈ ਗਿਆ। ਜਦਕਿ ਨੀਰਜ ਆਪਣੀ ਇੱਕ ਧੀ ਅਤੇ ਮੁਕੇਸ਼ ਕੁੁਮਾਰ ਸਿੰਘ ਦੀ ਪਤਨੀ ਆਪਣੇ ਦੋ ਬੱਚਿਆਂ ਦੇ ਨਾਲ ਇਕੱਲੀ ਰਹਿ ਰਹੀ ਸੀ ।
ਅਚਾਨਕ ਹੀ ਇੱਕ ਦਿਨ ਨੀਰਜ ਨੂੰ ਮੁਕੇਸ਼ ਦੀ ਪਤਨੀ ਦਾ ਮੋਬਾਇਲ ਨੰਬਰ ਮਿਲ ਗਿਆਅਤੇ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ । ਕੁਝ ਹੀ ਸਮੇਂ ਵਿੱਚ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਇਸ ਸਾਲ 18 ਫਰਵਰੀ ਨੂੰ ਕੋਰਟ ਮੈਰਿਜ ਕਰ ਲਈ । ਇੰਡੀਆ ਟੁਡੇ ਅਤੇ ਅਪ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਹੁਣ ਦੋਵੇਂ ਮੱਧ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਦ ਰਹਿੰਦੇ ਹਨ । ਜਿਥੇ ਨੀਰਜ ਟਾਟਾ ਕੰਪਨੀ ਵਿੱਚ ਕੰਮ ਕਰ ਰਿਹਾ ਹੈ ਤਾਂ ਉਥੇ ਹੀ ਮੁਕੇਸ਼ ਦਿਹਾੜੀ ਮਜ਼ਦੂਰ ਵਜੋਂ ਕੰਮ ਕਰ ਰਿਹਾ ਹੈ । ਨੀਰਜ ਦੀ ਦੂਜੀ ਪਤਨੀ ਨੇ ਦੋ ਬੱਚਿਆਂ ਨੂੰ ਗੋਦ ਲੈ ਲਿਆ ਹੈ। ਇਸ ਤਰ੍ਹਾਂ ਹੁਣ ਦੋਵਾਂ ਪਰਿਵਾਰਾਂ ਦੇ ਕੋਲ 3-3 ਬੱਚੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bihar news, Court marriage, Khagaria, Love Marriage