ਮੰਗਲਵਾਰ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਰਾਜ ਦੀ ਕਾਂਗਰਸ ਸਰਕਾਰ Congress Government) ਦੀਆਂ ਨੀਤੀਆਂ ਦਾ ਵਿਰੋਧ ਕਰਨ ਪਹੁੰਚੇ ਭਾਜਪਾ ਘੱਟ ਗਿਣਤੀ ਫਰੰਟ (BJP Minority Front) ਦੇ ਆਗੂ ਆਪਸ ਵਿਚ ਹੀ ਭਿੜ ਗਏ। ਇਸ ਦੌਰਾਨ ਕੁਝ ਆਗੂਆਂ ਨੇ ਸਖਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਇਕ-ਦੂਜੇ ਨੂੰ ਗਾਲਾਂ ਕੱਢੀਆਂ। ਮਾਮਲਾ ਮੰਚ 'ਤੇ ਕੁਝ ਨੇਤਾਵਾਂ ਨੂੰ ਬੋਲਣ ਦਾ ਮੌਕਾ ਨਾ ਦੇਣ ਤੋਂ ਭਖਿਆ।
ਮੰਗ ਪੱਤਰ ਦੇਣ ਵਾਲੇ ਵਫ਼ਦ ਵਿੱਚ ਵੀ ਉਨ੍ਹਾਂ ਨੂੰ ਸ਼ਾਮਲ ਨਾ ਕਰਨ ਕਾਰਨ ਮਾਮਲਾ ਹੋਰ ਭਖ ਗਿਆ। ਇਸ ਦੇ ਚੱਲਦੇ ਘੱਟਗਿਣਤੀ ਫਰੰਟ ਦੇ ਸੂਬਾ ਪ੍ਰਧਾਨ ਐਮ ਸਾਦਿਕ ਖ਼ਾਨ ਦੇ ਸਾਹਮਣੇ ਹੀ ਸੂਬਾ ਅਤੇ ਜ਼ਿਲ੍ਹਾ ਆਗੂਆਂ ਵਿਚ ਝੜਪ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੂੰ ਦਖਲ ਦੇ ਕੇ ਮਾਮਲੇ ਨੂੰ ਸ਼ਾਂਤ ਕਰਨਾ ਪਿਆ।
'ਇੱਥੇ ਤਾੜੀਆਂ ਮਾਰਨ ਨਹੀਂ ਆਏ'
ਪ੍ਰਦਰਸ਼ਨ ਦੌਰਾਨ ਭਾਜਪਾ ਘੱਟ ਗਿਣਤੀ ਫਰੰਟ ਦੇ ਸੂਬਾ ਪ੍ਰਧਾਨ ਐਮ ਸਾਦਿਕ ਖਾਨ ਵੀ ਮੌਜੂਦ ਸਨ। ਉਨ੍ਹਾਂ ਨੇ ਜਨਤਕ ਸਥਾਨ ‘ਤੇ ਆਪਣੇ ਅਹੁਦੇਦਾਰਾਂ ਦੀ ਇਸ ਹਰਕਤ ਉਤੇ ਨਾਰਾਜ਼ਗੀ ਜ਼ਾਹਰ ਕੀਤੀ। ਐਮ ਸਾਦਿਕ ਖਾਨ ਨੇ ਆਪਣੇ ਆਗੂਆਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਜੇ ਉਹ ਇਕ ਦੂਜੇ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਉਹ ਆਪਣੇ ਆਪ ਨੂੰ ਅਹੁਦਾ ਮੁਕਤ ਸਮਝ ਲੈਣ। ਸੂਬਾ ਪ੍ਰਧਾਨ ਐਮ ਸਾਦਿਕ ਖਾਨ ਨੇ ਕਿਹਾ ਕਿ ਉਹ ਇੱਥੇ ਤਾੜੀਆਂ ਮਾਰਨ ਜਾਂ ਭਾਈ ਸਾਹਬ-ਭਾਈ ਸਾਹਬ ਕਰਨ ਨਹੀਂ ਆਏ ਹਨ।
ਭਾਜਪਾ ਘੱਟਗਿਣਤੀ ਫਰੰਟ ਨੇ ਰਾਜ ਦੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਘੱਟ ਗਿਣਤੀ ਵਿਰੋਧੀ ਦੱਸਿਆ ਹੈ। ਉਨ੍ਹਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਘੱਟਗਿਣਤੀ ਵਰਗ ਦੀਆਂ ਯੋਜਨਾਵਾਂ 'ਤੇ ਰੋਕ ਲਗਾਉਣ ਅਤੇ ਮੁੱਦਿਆਂ ਤੋਂ ਭਟਕਣ ਦਾ ਦੋਸ਼ ਲਾਇਆ।
ਪ੍ਰਦਰਸ਼ਨ ਦੌਰਾਨ ਘੱਟ ਗਿਣਤੀ ਸਕਾਲਰਸ਼ਿਪ ਸਕੀਮ ਵਿੱਚ ਵਿਦਿਆਰਥੀਆਂ ਦੀ ਸੀਮਾ ਨੂੰ ਹਟਾਉਣ ਅਤੇ ਘੱਟ ਗਿਣਤੀ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਲਈ ਵਜ਼ੀਫ਼ਾ ਦੇਣ ਦੀਆਂ ਸਕੀਮਾਂ ਨੂੰ ਲਾਗੂ ਨਾ ਕਰਨ ਵਰਗੇ ਮੁੱਦੇ ਵੀ ਚੁੱਕੇ ਗਏ। ਪ੍ਰਦਰਸ਼ਨ ਦੌਰਾਨ ਭਾਜਪਾ ਘੱਟ ਗਿਣਤੀ ਫਰੰਟ ਤੋਂ ਇਲਾਵਾ ਸ਼ਹਿਰੀ ਭਾਜਪਾ ਅਤੇ ਮਹਿਲਾ ਮੋਰਚਾ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।