Home /News /national /

ਪਹਿਲਾਂ 4 ਪੁੱਤਾਂ ਤੇ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ, ਫਿਰ ਆਪ ਵੀ ਕਰ ਲਈ ਖੁਦਕੁਸ਼ੀ

ਪਹਿਲਾਂ 4 ਪੁੱਤਾਂ ਤੇ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ, ਫਿਰ ਆਪ ਵੀ ਕਰ ਲਈ ਖੁਦਕੁਸ਼ੀ

ਪਹਿਲਾਂ 4 ਪੁੱਤਾਂ ਤੇ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ, ਫਿਰ ਆਪ ਵੀ ਕਰ ਲਈ ਖੁਦਕੁਸ਼ੀ

ਪਹਿਲਾਂ 4 ਪੁੱਤਾਂ ਤੇ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ, ਫਿਰ ਆਪ ਵੀ ਕਰ ਲਈ ਖੁਦਕੁਸ਼ੀ

ਇਨ੍ਹਾਂ ਵਿੱਚ ਗਣੇਸ਼ 5 ਸਾਲ ਦਾ ਅਤੇ ਪੁਸ਼ਕਰ 4 ਸਾਲ ਦਾ ਸੀ। ਬਾਕੀ ਦੋ ਪੁੱਤਰਾਂ ਵਿੱਚੋਂ ਰੋਸ਼ਨ 2 ਸਾਲ ਦਾ ਸੀ। ਸਭ ਤੋਂ ਛੋਟਾ ਪੁੱਤਰ ਗੰਗਾਰਾਮ ਸਿਰਫ਼ ਚਾਰ ਮਹੀਨਿਆਂ ਦਾ ਸੀ। ਸੋਮਵਾਰ ਸਵੇਰੇ ਇਨ੍ਹਾਂ ਪੰਜਾਂ ਦੀਆਂ ਲਾਸ਼ਾਂ ਘਰ ਦੇ ਅੰਦਰ ਪਈਆਂ ਮਿਲੀਆਂ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਕਾਸ਼ ਗਮੇਤੀ ਨੇ ਪਹਿਲਾਂ ਆਪਣੇ ਬੱਚੇ ਅਤੇ ਪਤਨੀ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਹੋਰ ਪੜ੍ਹੋ ...
  • Share this:

ਉਦੈਪੁਰ ਦੇ ਗੋਗੁੰਦਾ ਥਾਣਾ ਖੇਤਰ ਵਿਚ ਇਕ ਨੌਜਵਾਨ ਨੇ ਆਪਣੀ ਪਤਨੀ ਅਤੇ ਚਾਰ ਮਾਸੂਮ ਪੁੱਤਰਾਂ ਦੀ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ 'ਚ ਸਨਸਨੀ ਫੈਲ ਗਈ।

ਇਸ ਵਾਰਦਾਤ ਵਿਚ ਇੱਕ ਪੂਰਾ ਪਰਿਵਾਰ ਖਤਮ ਹੋ ਗਿਆ। ਸੋਮਵਾਰ ਸਵੇਰੇ ਪਰਿਵਾਰ ਦੇ 5 ਮੈਂਬਰਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ 'ਚ ਪਈਆਂ ਮਿਲੀਆਂ। ਸੂਚਨਾ ਮਿਲਣ 'ਤੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਥਾਨਕ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤਾ ਹੈ।

ਕਤਲ ਅਤੇ ਖੁਦਕੁਸ਼ੀ ਦੀ ਇਸ ਵੱਡੀ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਪੁਲਿਸ ਸੁਪਰਡੈਂਟ ਵਿਕਾਸ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਝਾਡੋਲੀ ਦੇ ਗੋਲ ਨੇਡੀ ਪਿੰਡ ਦੀ ਹੈ। ਮਰਨ ਵਾਲਿਆਂ ਵਿਚ ਪ੍ਰਕਾਸ਼ ਗਮੇਤੀ, ਉਸ ਦੀ ਪਤਨੀ ਦੁਰਗਾ ਅਤੇ ਚਾਰ ਮਾਸੂਮ ਪੁੱਤਰ ਸ਼ਾਮਲ ਹਨ।

ਇਨ੍ਹਾਂ ਵਿੱਚ ਗਣੇਸ਼ 5 ਸਾਲ ਦਾ ਅਤੇ ਪੁਸ਼ਕਰ 4 ਸਾਲ ਦਾ ਸੀ। ਬਾਕੀ ਦੋ ਪੁੱਤਰਾਂ ਵਿੱਚੋਂ ਰੋਸ਼ਨ 2 ਸਾਲ ਦਾ ਸੀ। ਸਭ ਤੋਂ ਛੋਟਾ ਪੁੱਤਰ ਗੰਗਾਰਾਮ ਸਿਰਫ਼ ਚਾਰ ਮਹੀਨਿਆਂ ਦਾ ਸੀ। ਸੋਮਵਾਰ ਸਵੇਰੇ ਇਨ੍ਹਾਂ ਪੰਜਾਂ ਦੀਆਂ ਲਾਸ਼ਾਂ ਘਰ ਦੇ ਅੰਦਰ ਪਈਆਂ ਮਿਲੀਆਂ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਕਾਸ਼ ਗਮੇਤੀ ਨੇ ਪਹਿਲਾਂ ਆਪਣੇ ਬੱਚੇ ਅਤੇ ਪਤਨੀ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਜਦੋਂ ਪੁਲਿਸ ਮੌਕੇ ਉਤੇ ਪੁੱਜੀ ਤਾਂ ਉਥੇ ਪ੍ਰਕਾਸ਼ ਗਮੇਤੀ ਅਤੇ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਪਤਨੀ ਦੁਰਗਾ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਜ਼ਮੀਨ 'ਤੇ ਪਈਆਂ ਸਨ। ਉਸ ਦਾ ਵੀ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।

ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਫਐਸਐਲ ਟੀਮ ਅਤੇ ਡੌਗ ਸਕੁਐਡ ਟੀਮ ਨੂੰ ਮੌਕੇ ’ਤੇ ਬੁਲਾਇਆ। ਐਫਐਸਐਲ ਟੀਮ ਨੇ ਮੌਕੇ ਤੋਂ ਸੈਂਪਲ ਲਏ ਹਨ। ਡੌਗ ਸਕੁਐਡ ਵੀ ਮੌਕੇ 'ਤੇ ਜਾਂਚ ਕਰ ਰਹੀ ਹੈ।

ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਕਾਸ਼ ਦੇ ਪਿਤਾ ਸੋਹਨ ਗਮੇਤੀ ਦੀ ਵੀ ਖੁਦਕੁਸ਼ੀ ਕਾਰਨ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਉਸ ਦੇ ਭਰਾ ਨੇ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਗੁਆਂਢੀਆਂ ਨੇ ਸਵੇਰੇ ਪ੍ਰਕਾਸ਼ ਦੇ ਘਰ ਵਿਚ ਕੋਈ ਹਿਲਜੁਲ ਨਾ ਵੇਖੀ ਤਾਂ ਉਨ੍ਹਾਂ ਨੇ ਉਸ ਦੇ ਘਰ ਅੰਦਰ ਜਾ ਕੇ ਦੇਖਿਆ। ਉੱਥੇ ਪੰਜਾਂ ਦੀਆਂ ਲਾਸ਼ਾਂ ਦੇਖ ਕੇ ਗੁਆਂਢੀ ਹੈਰਾਨ ਰਹਿ ਗਏ। ਬਾਅਦ ਵਿੱਚ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਪੁਲਿਸ ਨੇ ਮੌਕੇ ਤੋਂ ਸੁਰਾਗ ਇਕੱਠੇ ਕਰਨ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਹੈ।

Published by:Gurwinder Singh
First published:

Tags: Crime against women, Crime news, Rajasthan, Suicide