ਰਾਜਸਥਾਨ ਦੇ ਉਦੈਪੁਰ 'ਚ ਵਿਆਹ ਸਮਾਗਮ 'ਚ ਇੱਕ ਘੋੜੀ ਦੀ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਘੋੜੀ ਨੂੰ ਕਰੰਟ ਲੱਗਣ ਤੋਂ ਇਕ ਮਿੰਟ ਪਹਿਲਾਂ ਲਾੜਾ ਉਸ ਤੋਂ ਹੇਠਾਂ ਉਤਰਿਆ ਸੀ।
ਘਟਨਾ ਦਾ ਪਤਾ ਲੱਗਦਿਆਂ ਹੀ ਵਿਆਹ ਸਮਾਗਮ 'ਚ ਮੌਜੂਦ ਲੋਕ ਸਹਿਮ ਗਏ। ਘੋੜੀ ਮਾਲਕ ਨੇ ਇਸ ਸਬੰਧੀ ਵਿਆਹ ਸਮਾਗਮ ਦੇ ਪ੍ਰਬੰਧਕਾਂ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਉਸ ਨੇ ਘੋੜੀ ਦੇ ਬਦਲੇ ਘੋੜੀ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਮਨ੍ਹਾ ਕਰਨ 'ਤੇ ਥਾਣੇ 'ਚ ਰਿਪੋਰਟ ਦਰਜ ਕਰਵਾਈ ਹੈ।
ਜਾਣਕਾਰੀ ਮੁਤਾਬਕ ਘਟਨਾ ਉਦੈਪੁਰ ਦੇ ਅੰਬਾਮਤਾ ਥਾਣਾ ਖੇਤਰ ਦੇ ਮਸਤਾਨ ਬਾਬਾ ਰੋਡ ਉਤੇ ਇਕ ਵਾਟਿਕਾ 'ਚ ਸ਼ਨੀਵਾਰ ਨੂੰ ਆਯੋਜਿਤ ਇਕ ਵਿਆਹ ਸਮਾਰੋਹ 'ਚ ਵਾਪਰੀ। ਇੱਥੇ ਬਿਜਲੀ ਦੀਆਂ ਖੁੱਲ੍ਹੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਘੋੜੀ ਦੀ ਮੌਤ ਹੋ ਗਈ।
ਚੰਗੀ ਕਿਸਮਤ ਨਾਲ ਕਰੰਟ ਲੱਗਣ ਤੋਂ ਇਕ ਮਿੰਟ ਪਹਿਲਾਂ ਹੀ ਲਾੜਾ ਘੋੜੀ ਤੋਂ ਹੇਠਾਂ ਉਤਰ ਗਿਆ। ਇਸ ਤੋਂ ਬਾਅਦ ਘੋੜੀ ਮਾਲਕ ਉਸ ਨੂੰ ਵਾਪਸ ਲੈ ਕੇ ਬਾਹਰ ਜਾ ਰਿਹਾ ਸੀ। ਵਾਟਿਕਾ ਵਿੱਚ ਸਜਾਵਟ ਲਾਈਟ ਹੋਣ ਕਾਰਨ ਉੱਥੇ ਕਈ ਤਾਰਾਂ ਜੁੜੀਆਂ ਹੋਈਆਂ ਸਨ। ਉਸੇ ਸਮੇਂ ਘੋੜੀ ਨੂੰ ਉਨ੍ਹਾਂ ਤਾਰਾਂ ਤੋਂ ਕਰੰਟ ਲੱਗ ਗਿਆ। ਬਿਜਲੀ ਦਾ ਕਰੰਟ ਲੱਗਣ ਕਾਰਨ ਘੋੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘੋੜੀ ਦੇ ਮਾਲਕ ਨੇ ਇਸ ਮਾਮਲੇ ਵਿੱਚ ਅੰਬਾਮਾਤਾ ਥਾਣੇ ਵਿੱਚ ਲਾਪਰਵਾਹੀ ਦੀ ਰਿਪੋਰਟ ਦਰਜ ਕਰਵਾਈ ਹੈ। ਜਾਣਕਾਰੀ ਦਿੰਦੇ ਹੋਏ ਘੋੜੀ ਮਾਲਕ ਨੇ ਦੱਸਿਆ ਕਿ ਮਸਤਾਨ ਬਾਬਾ ਰੋਡ 'ਤੇ ਸਥਿਤ ਫਤਿਹ ਵਿਲਾਸ ਵਾਟਿਕਾ ਵਿਚ ਵਿਆਹ ਸਮਾਗਮ ਚੱਲ ਰਿਹਾ ਸੀ।
ਪ੍ਰੋਗਰਾਮ ਦੌਰਾਨ ਉੱਥੇ ਮੀਂਹ ਪੈ ਰਿਹਾ ਸੀ। ਇਸ ਕਾਰਨ ਉਥੇ ਕਰੰਟ ਫੈਲ ਗਿਆ। ਉਸ ਨੇ ਲਾੜੇ ਨੂੰ ਘੋੜੀ ਤੋਂ ਉਤਾਰਿਆ ਹੀ ਸੀ ਕਿ ਚਾਰ ਕਦਮ ਅੱਗੇ ਵਧਦਿਆਂ ਹੀ ਘੋੜੀ ਬਿਜਲੀ ਦਾ ਕਰੰਟ ਲੱਗਣ ਕਾਰਨ ਬੇਹੋਸ਼ ਹੋ ਕੇ ਹੇਠਾਂ ਡਿੱਗ ਪਈ। ਕੁਝ ਸਮੇਂ ਬਾਅਦ ਘੋੜੀ ਦੀ ਮੌਤ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: OMG