ਰਾਜਸਥਾਨ ਵਿਚ ਬਦਲਦੇ ਮੌਸਮ ਨੇ ਕਿਸਾਨਾਂ ਲਈ ਮੁਸੀਬਤ ਵਧਾ ਦਿੱਤੀ ਹੈ। ਉਦੈਪੁਰ ਵਿਚ ਹੋਈ ਜ਼ਬਰਦਸਤ ਗੜੇਮਾਰੀ ਕਾਰਨ ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀ ਫਸਲ ਲਪੇਟ 'ਚ ਆ ਗਈ ਹੈ।
ਭਾਰੀ ਗੜੇਮਾਰੀ ਕਾਰਨ ਕਈ ਥਾਵਾਂ 'ਤੇ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਇਸ ਕਾਰਨ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। ਗੜਿਆਂ ਕਾਰਨ ਹਾਈਵੇ ਤੋਂ ਲੈ ਕੇ ਪਿੰਡ ਦੀਆਂ ਗਲੀਆਂ ਤੱਕ ਬਰਫ਼ ਦੀ ਚਿੱਟੀ ਚਾਦਰ ਵਿਛ ਗਈ।
ਇਸ ਤੋਂ ਪਹਿਲਾਂ ਠੰਢ ਨੇ ਹਾੜ੍ਹੀ ਦੀਆਂ ਫਸਲਾਂ ਦਾ ਚੋਖਾ ਨੁਕਸਾਨ ਕੀਤਾ ਸੀ। ਭਾਵੇਂ ਸੂਬਾ ਸਰਕਾਰ ਨੇ ਠੰਢ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਹਨ ਪਰ ਹੁਣ ਕੁਦਰਤ ਉਦੈਪੁਰ ਦੇ ਕਿਸਾਨਾਂ ਉਤੇ ਕਹਿਰਵਾਨ ਹੋਈ ਹੈ।
ਗੜੇਮਾਰੀ ਰੁਕਣ ਤੋਂ ਬਾਅਦ ਉਦੈਪੁਰ ਦਿਹਾਤੀ ਦੇ ਵਿਧਾਇਕ ਫੂਲ ਸਿੰਘ ਮੀਨਾ ਨੇ ਕਿਸਾਨਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਫਸਲਾਂ ਦੀ ਹਾਲਤ ਦੇਖ ਕੇ ਉਹ ਵੀ ਦੁਖੀ ਹਨ। ਵਿਧਾਇਕ ਮੀਨਾ ਨੇ ਉਦੈਪੁਰ ਦੇ ਜ਼ਿਲ੍ਹਾ ਕੁਲੈਕਟਰ ਨੂੰ ਕਿਹਾ ਕਿ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ।
ਇਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਜੇਕਰ ਮੁਆਵਜ਼ਾ ਨਾ ਮਿਲਿਆ ਤਾਂ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਵੇਗਾ।
ਉਦੈਪੁਰ 'ਚ ਇਕ ਪਾਸੇ ਲੋਕ ਠੰਢ ਨਾਲ ਕੰਬ ਰਹੇ ਹਨ ਅਤੇ ਦੂਜੇ ਪਾਸੇ ਸ਼ਨੀਵਾਰ ਰਾਤ ਤੋਂ ਬਾਰਸ਼ ਅਤੇ ਗੜੇਮਾਰੀ ਸ਼ੁਰੂ ਹੋਣ ਕਾਰਨ ਕਿਸਾਨ ਸਿਰ ਫੜ ਕੇ ਬੈਠੇ ਹਨ। ਗੜੇਮਾਰੀ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ।
ਕਿਸਾਨਾਂ ਨੇ ਅਕਤੂਬਰ ਮਹੀਨੇ ਵਿੱਚ ਕਣਕ ਦੀ ਬਿਜਾਈ ਕੀਤੀ ਸੀ।
ਇਹ ਫ਼ਸਲ ਮਾਰਚ ਤੱਕ ਤਿਆਰ ਹੋ ਜਾਣੀ ਸੀ। ਖੇਤਾਂ ਵਿੱਚ ਹੁਣ ਪਾਣੀ ਵੀ ਭਰ ਗਿਆ ਹੈ। ਕਰੀਬ 6 ਮਹੀਨਿਆਂ ਦੀ ਅਣਥੱਕ ਮਿਹਨਤ ਤੋਂ ਬਾਅਦ ਕਣਕ ਅਤੇ ਜੌਂ ਦੀ ਫ਼ਸਲ ਤਿਆਰ ਹੋਣੀ ਸੀ, ਉਹ ਜਨਵਰੀ ਵਿੱਚ ਹੀ ਤਬਾਹ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers, Farmers Protest, Heavy rain fall, Punjab farmers