• Home
 • »
 • News
 • »
 • national
 • »
 • UDDHAV THACKERAY SET TO BECOME NEXT CHIEF MINISTER OF MAHARASHTRA ELECTED LEADER OF ALLIANCE OF THREE PARTIES

ਮਹਾਰਾਸ਼ਟਰ: ਊਧਵ ਠਾਕਰੇ ਦਾ ਰਾਹ ਸਾਫ, ਪਹਿਲੀ ਦਸੰਬਰ ਨੂੰ ਚੁੱਕਣਗੇ CM ਅਹੁਦੇ ਦੀ ਸਹੁੰ

ਮਹਾਰਾਸ਼ਟਰ: ਊਧਵ ਠਾਕਰੇ ਦਾ ਰਾਹ ਸਾਫ, ਪਹਿਲੀ ਦਸੰਬਰ ਨੂੰ ਚੁੱਕਣਗੇ CM ਅਹੁਦੇ ਦੀ ਸਹੁੰ

ਮਹਾਰਾਸ਼ਟਰ: ਊਧਵ ਠਾਕਰੇ ਦਾ ਰਾਹ ਸਾਫ, ਪਹਿਲੀ ਦਸੰਬਰ ਨੂੰ ਚੁੱਕਣਗੇ CM ਅਹੁਦੇ ਦੀ ਸਹੁੰ

 • Share this:
  ਐਨਸੀਪੀ, ਸ਼ਿਵ ਸੈਨਾ ਤੇ ਕਾਂਗਰਸ ਦੀ ਬੈਠਕ 'ਚ ਊਧਵ ਠਾਕਰੇ ਨੂੰ ਨੇਤਾ ਚੁਣ ਲਿਆ ਗਿਆ ਹੈ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਮੁੰਬਈ ਦੇ ਹੋਟਲ ਟ੍ਰਾਈਡੈਂਟ ਵਿੱਚ ਨੇਤਾ ਚੁਣਿਆ ਗਿਆ। ਐੱਨ.ਸੀ.ਪੀ. ਨੇਤਾ ਜਯੰਤ ਪਾਟਿਲ ਨੇ ਇਸ ਦਾ ਐਲਾਨ ਕੀਤਾ ਕਿ ਮਹਾਰਾਸ਼ਟਰ 'ਚ ਸ਼ਿਵ ਸੈਨਾ, ਐੱਨ.ਸੀ.ਪੀ. ਤੇ ਕਾਂਗਰਸ ਗਠਜੋੜ ਵਾਲੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਪਹਿਲੀ ਦਸੰਬਰ ਨੂੰ ਹੋਵੇਗਾ।

  ਹੁਣ ਊਧਵ ਠਾਕਰੇ ਪਹਿਲੀ ਦਸੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਐਤਵਾਰ ਸ਼ਾਮ ਪੰਜ ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਹੋਵੇਗੀ। ਤਿੰਨਾਂ ਪਾਰਟੀਆਂ ਦੇ ਗਠਜੋੜ ਦਾ ਨਾਮ ‘ਮਹਾਵਿਕਸ ਅਗਾੜੀ’ ਹੈ। ਨੇਤਾ ਚੁਣੇ ਜਾਣ ਤੋਂ ਬਾਅਦ ਠਾਕਰੇ ਨੇ ਕਿਹਾ ਕਿ ਅਸੀਂ ਇਕ ਪਰਿਵਾਰ ਵਾਂਗ ਕੰਮ ਕਰਾਂਗੇ। ਊਧਵ ਠਾਕਰੇ ਨੇ ਵਿਧਾਇਕਾਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਨੇ ਕਿਹਾ, 'ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਜਿਹਾ ਸਮਾਂ ਆਵੇਗਾ। ਸੋਨੀਆ ਗਾਂਧੀ ਦਾ ਧੰਨਵਾਦ, ਅਸੀਂ ਇਕ ਦੂਜੇ 'ਤੇ ਭਰੋਸਾ ਕਰਕੇ ਇਕੱਠੇ ਹੋਏ ਹਾਂ।

  ਦੱਸ ਦਈਏ ਕਿ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਦੇ ਨਾਲ ਹੀ ਸੂਬੇ 'ਚ ਕਾਂਗਰਸ, ਸ਼ਿਵ ਸੈਨਾ ਤੇ ਐੱਨ.ਸੀ.ਪੀ. ਦੀ ਸਰਕਾਰ ਬਣਨ ਦਾ ਰਾਹ ਸਾਫ ਹੋ ਗਿਆ ਹੈ। ਪਹਿਲੀ ਦਸੰਬਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਉਧਵ ਠਾਕਰੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਸ਼ਨੀਵਾਰ ਨੂੰ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨਾਲ ਐੱਨ.ਸੀ.ਪੀ. ਨੇਤਾ ਅਜੀਤ ਪਵਾਰ ਨੇ ਵੀ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਪਰ ਸਭ ਕੁਝ 4 ਦਿਨਾਂ ਵਿਚ ਹੀ ਢਹਿ ਢੇਰੀ ਹੋ ਗਿਆ।
  First published: