• Home
  • »
  • News
  • »
  • national
  • »
  • UDDHAV THACKERAY SLAMS NCB ON ARYAN KHAN DRUG CASE SAID HOLDING A LITTLE GANJA IS TROUBLING BOLLYWOOD

ਚਿਮਟੀ ਗਾਂਜੇ ਦੀ ਫੜ ਕੇ ਦੁਨੀਆਂ ਭਰ ਵਿਚ ਰੌਲਾ ਪਾ ਰਹੀ ਹੈ NCB: ਊਧਵ ਠਾਕਰੇ

ਚਿਮਟੀ ਗਾਂਜੇ ਦੀ ਫੜ ਕੇ ਦੁਨੀਆਂ ਭਰ ਵਿਚ ਰੌਲਾ ਪਾ ਰਹੀ ਹੈ NCB: ਊਧਵ ਠਾਕਰੇ (ਫਾਇਲ ਫੋਟੋ)

ਚਿਮਟੀ ਗਾਂਜੇ ਦੀ ਫੜ ਕੇ ਦੁਨੀਆਂ ਭਰ ਵਿਚ ਰੌਲਾ ਪਾ ਰਹੀ ਹੈ NCB: ਊਧਵ ਠਾਕਰੇ (ਫਾਇਲ ਫੋਟੋ)

  • Share this:
    ਅਦਾਕਾਰ ਸ਼ਾਹਰੁਖ ਖਾਨ (Shahrukh Khan) ਦੇ ਬੇਟੇ ਆਰੀਅਨ ਖਾਨ (Aryan Khan) ਨੂੰ ਕੁਝ ਦਿਨ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ  (NCB) ਦੀ ਟੀਮ ਨੇ ਇੱਕ ਕਰੂਜ਼ ਜਹਾਜ਼ ਵਿੱਚ ਕਥਿਤ ਤੌਰ 'ਤੇ ਰੇਵ ਪਾਰਟੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।

    ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ 20 ਅਕਤੂਬਰ ਨੂੰ ਸੁਣਵਾਈ ਹੋਵੇਗੀ। ਐਨਸੀਬੀ ਦੀ ਇਸ ਕਾਰਵਾਈ ਬਾਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦਾ ਬਿਆਨ ਆਇਆ ਹੈ। ਐਨਸੀਬੀ 'ਤੇ ਚੁਟਕੀ ਲੈਂਦਿਆਂ ਊਧਵ ਠਾਕਰੇ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਗਾਂਜਾ ਪੂਰੀ ਦੁਨੀਆ ਵਿੱਚ ਸਿਰਫ ਮਹਾਰਾਸ਼ਟਰ ਵਿੱਚ ਹੀ ਫੜਿਆ ਜਾਂਦਾ ਹੈ।

    ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ, ਮੈਂ ਦੁਬਾਰਾ ਦੱਸ ਰਿਹਾ ਹਾਂ ਕਿ ਸਾਡੀ ਸੰਸਕ੍ਰਿਤੀ ਵਿਹੜੇ ਵਿੱਚ ਤੁਲਸੀ ਲਗਾਉਣ ਦੀ ਹੈ, ਪਰ ਦੁਨੀਆ ਨੂੰ ਇਹ ਦਿਖਾਉਣ ਦੇ ਯਤਨ ਜਾਰੀ ਹਨ ਕਿ ਹੁਣ ਤੁਲਸੀ ਦੀ ਬਜਾਏ ਇੱਥੇ ਗਾਂਜਾ ਲਗਾਇਆ ਜਾ ਰਿਹਾ ਹੈ। ਅਜਿਹਾ ਜਾਣ ਬੁੱਝ ਕੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਅਜਿਹਾ ਨਹੀਂ ਹੈ ਕਿ ਗਾਂਜਾ ਸਿਰਫ ਮਹਾਰਾਸ਼ਟਰ ਵਿੱਚ ਹੀ ਬਰਾਮਦ ਕੀਤਾ ਜਾ ਰਿਹਾ ਹੈ। ਸੁਣਨ ਵਿੱਚ ਆਇਆ ਹੈ ਕਿ ਮੁੰਦਰਾ ਬੰਦਰਗਾਹ ਤੋਂ ਕਰੋੜਾਂ ਦਾ ਡਰੱਗ ਮਿਲਿਆ। ਆਖਿਰ ਇਹ ਕਿੱਥੇ ਹੈ? ਗੁਜਰਾਤ ... ਠੀਕ ਹੈ? ਅਜਿਹਾ ਨਹੀਂ ਹੈ ਕਿ ਸਾਡੀ ਪੁਲਿਸ ਕੁਝ ਨਹੀਂ ਕਰ ਰਹੀ।

    ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਇਥੇ ਚਿਮਟੀ ਭਰ ਗਾਂਜਾ ਸੁੰਘਣ ਵਾਲਿਆਂ ਨੂੰ ਤੁਸੀਂ ਮਾਫੀਆ ਕਹਿੰਦੇ ਹੋ। ਇੱਕ ਮਸ਼ਹੂਰ ਹਸਤੀ ਨੂੰ ਫੜ ਕੇ ਉਸ ਦੇ ਨਾਲ ਇੱਕ ਫੋਟੋ ਲੈਂਦੇ ਹੋ ਅਤੇ ਢੋਲ ਵਜਾਉਂਦੇ ਹੋ। ਸਾਡੀ ਪੁਲਿਸ ਨੇ 150 ਕਰੋੜ ਰੁਪਏ ਦਾ ਡਰੱਗ ਬਰਾਮਦ ਕੀਤਾ ਹੈ। ਤੁਸੀਂ ਚਿਮਟੀ ਭਰ ਗਾਂਜਾ ਸੁੰਘਦੇ ਰਹੋ, ਸਾਡੀ ਪੁਲਿਸ ਆਪਣਾ ਕੰਮ ਕਰ ਰਹੀ ਹੈ।

    ਦੱਸ ਦਈਏ ਕਿ 3 ਅਕਤੂਬਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਕ ਕਰੂਜ਼ ਉੱਤੇ ਇੱਕ ਡਰੱਗ ਪਾਰਟੀ ਦਾ ਪਰਦਾਫਾਸ਼ ਕੀਤਾ ਅਤੇ 23 ਸਾਲਾ ਆਰੀਅਨ ਖਾਨ ਨੂੰ ਸੱਤ ਹੋਰਾਂ ਦੇ ਨਾਲ ਗ੍ਰਿਫਤਾਰ ਕੀਤਾ ਸੀ। ਐਨਸੀਬੀ ਨੇ ਦਾਅਵਾ ਕੀਤਾ ਹੈ ਕਿ ਆਰੀਅਨ ਖਾਨ ਨਸ਼ੀਲੇ ਪਦਾਰਥ ਲੈਂਦਾ ਹੈ, ਹਾਲਾਂਕਿ ਜਾਂਚ ਟੀਮ ਨੇ ਉਸ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਨਹੀਂ ਕੀਤੇ ਹਨ।
    Published by:Gurwinder Singh
    First published: