ਯੂਜੀਸੀ ਨੇ 24 ਯੂਨੀਵਰਸਿਟੀਆਂ ਐਲਾਨੀਆਂ ਜਾਅਲੀ, ਦੋ ਹੋਰ ਦਾ ਕੇਸ ਪੈਂਡਿੰਗ: ਪ੍ਰਧਾਨ

News18 Punjabi | News18 Punjab
Updated: August 3, 2021, 10:38 AM IST
share image
ਯੂਜੀਸੀ ਨੇ 24 ਯੂਨੀਵਰਸਿਟੀਆਂ ਐਲਾਨੀਆਂ ਜਾਅਲੀ, ਦੋ ਹੋਰ ਦਾ ਕੇਸ ਪੈਂਡਿੰਗ: ਪ੍ਰਧਾਨ
ਯੂਜੀਸੀ ਨੇ 24 ਯੂਨੀਵਰਸਿਟੀਆਂ ਐਲਾਨੀਆਂ ਜਾਅਲੀ ਐਲਾਨੀਆਂ

  • Share this:
  • Facebook share img
  • Twitter share img
  • Linkedin share img
ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (UGC) ਨੇ 24 ਯੂਨੀਵਰਸਿਟੀਆਂ ਨੂੰ ਜਾਅਲੀ ਐਲਾਨਿਆ ਹੈ ਅਤੇ ਦੋ ਹੋਰ ਨੂੰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤੀ।

ਪੀਟੀਆਈ ਦੀ ਖ਼ਬਰ ਅਨੁਸਾਰ ਸੋਮਵਾਰ ਨੂੰ ਇਹ ਜਾਣਕਾਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਦਿੱਤੀ। ਇਸ ਵਿੱਚ ਦੱਸਿਆ ਗਿਆ ਕਿ ਯੂਜੀਸੀ ਨੇ ਵਿਦਿਆਰਥੀਆਂ, ਮਾਪਿਆਂ, ਆਮ ਜਨਤਾ ਅਤੇ ਇਲੈਕਟ੍ਰੌਨਿਕ ਪ੍ਰਿੰਟ ਮੀਡੀਆ ਦੀਆਂ ਸ਼ਿਕਾਇਤਾਂ ਦੇ ਅਧਾਰ 'ਤੇ 24 ਯੂਨੀਵਰਸਿਟੀਆਂ (Self-Styled) ਨੂੰ ਜਾਅਲੀ ਐਲਾਨਿਆ ਹੈ। ਹੈ।

ਇਸਤੋਂ ਇਲਾਵਾ ਦੋ ਹੋਰ ਇੰਸਟੀਚਿਊਟ ਭਾਰਤੀਆ ਸਿਕਸ਼ਾ ਪ੍ਰੀਸ਼ਦ, ਲਖਨਊ, ਯੂਪੀ ਅਤੇ ਇੰਡੀਅਨ ਇੰਸਟੀਚਿਊਟ ਆਫ ਪਲਾਨਿੰਗ ਐਂਡ ਮੈਨੇਜਮੈਂਟ (IIPM) ਕੁਤੁਬ ਇਨਕਲੇਵ, ਨਵੀਂ ਦਿੱਲੀ ਨੂੰ ਯੂਜੀਸੀ ਐਕਟ 1956 ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਯੂਨੀਵਰਸਿਟੀਆਂ ਦਾ ਕੇਸ ਦਿੱਲੀ ਦੀ ਹੇਠਲੀ ਅਦਾਲਤ ਵਿੱਚ ਚੱਲ ਰਹੇ ਹਨ।
ਉਤਰ ਪ੍ਰਦੇਸ਼ ਜਾਅਲੀ 8 ਯੂਨੀਵਰਸਿਟੀਆਂ ਨਾਲ ਪਹਿਲੇ ਨੰਬਰ 'ਤੇ ਹੈ ਜਿਨ੍ਹਾਂ ਵਿੱਚ ਵਾਰਾਨਸੀ ਸੰਸਕ੍ਰਿਤ ਵਿਸ਼ਵ ਵਿਦਿਆਲਾ, ਵਾਰਾਣਸੀ; ਮਹਿਲਾ ਗ੍ਰਾਮ ਵਿਦਿਆਪੀਠ, ਇਲਾਹਾਬਾਦ; ਗਾਂਧੀ ਹਿੰਦੀ ਵਿਦਿਆਪੀਠ, ਇਲਾਹਾਬਾਦ; ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮਿਉਪੈਥੀ, ਕਾਨਪੁਰ; ਨੇਤਾਜੀ ਸੁਭਾਸ਼ ਚੰਦਰ ਬੋਸ ਓਪਨ ਯੂਨੀਵਰਸਿਟੀ, ਅਲੀਗੜ੍ਹ; ਉਤਰ ਪ੍ਰਦੇਸ਼ ਵਿਸ਼ਵ ਵਿਦਿਆਲਾ, ਮਥੁਰਾ; ਮਹਾਰਾਣਾ ਪ੍ਰਤਾਪ ਸ਼ਿਕਸ਼ਾ ਨਿਕੇਤਨ ਵਿਸ਼ਵ ਵਿਦਿਆਲਾ, ਪ੍ਰਤਾਪਗੜ੍ਹ ਅਤੇ ਇੰਦਰਪ੍ਰਸਥ ਸ਼ਿਕਸ਼ਾ ਪ੍ਰੀਸ਼ਦ, ਨੋਇਡਾ।

ਦਿੱਲੀ ਵਿੱਚ ਸੱਤ ਅਜਿਹੀਆਂ ਜਾਅਲੀ ਯੂਨੀਵਰਸਿਟੀਆਂ ਹਨ, ਜਿਨ੍ਹਾਂ ਵਿੱਚ ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ, ਯੂਨਾਈਟਡ ਨੇਸ਼ਨ ਯੂਨੀਵਰਸਿਟੀ, ਵੋਕੇਸ਼ਨਲ ਯੂਨੀਵਰਸਿਟੀ, ਏਡੀਆਰ ਸੈਂਟ੍ਰਰਿਕ ਜੁਰੀਡੀਕਲ ਯੂਨੀਵਰਸਿਟੀ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਇੰਜੀਨੀਅਰਿੰਗ, ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ ਇੰਪਲਾਇਮੈਂਟ ਅਤੇ ਅਧਿਆਪਤਮਕ ਵਿਸ਼ਵ ਵਿਦਿਆਲਾ (Spiritual University)।

ਉੜੀਸਾ ਅਤੇ ਪੱਛਮੀ ਬੰਗਾਲ ਦੀਆਂ ਦੋ-ਦੋ ਅਜਿਹੀਆਂ ਯੂਨੀਵਰਸਿਟੀਆਂ ਹਨ। ਇਨ੍ਹਾਂ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਅਲਟਰਨੇਟਿਵ ਮੈਡੀਸਨ, ਕੋਲਕਾਤਾ ਅਤੇ ਇੰਸਟੀਚਿਟ ਆਫ਼ ਅਲਟਰਨੇਟਿਵ
ਮੈਡੀਸਨ ਅਤੇ ਰਿਸਰਚ, ਕੋਲਕਾਤਾ ਦੇ ਨਾਲ ਨਾਲ ਨਵਭਾਰਤ ਸ਼ਿਕਸ਼ਾ ਪ੍ਰੀਸ਼ਦ, ਰੁੜਕੇਲਾ, ਅਤੇ ਉੱਤਰੀ ਉੜੀਸਾ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ।

ਕਰਨਾਟਕ, ਕੇਰਲ, ਮਹਾਰਾਸ਼ਟਰ, ਪੁਡੂਚੇਰੀ ਅਤੇ ਮਹਾਰਾਸ਼ਟਰ ਵਿੱਚ ਇੱਕ -ਇੱਕ ਫਰਜ਼ੀ ਯੂਨੀਵਰਸਿਟੀ ਹੈ, ਜਿਨ੍ਹਾਂ ਵਿੱਚ ਸ੍ਰੀ ਬੋਧੀ ਅਕਾਦਮੀ ਆਫ ਹਾਇਰ ਐਜੂਕੇਸ਼ਨ, ਪੁਡੂਚੇਰੀ;, ਕ੍ਰਿਸਟ ਨਿਊ ਟੈਸਟਾਮੈਂਟ ਡੀਮਡ ਯੂਨੀਵਰਸਿਟੀ, ਆਂਧਰਾ ਪ੍ਰਦੇਸ਼; ਰਾਜਾ ਅਰਬਿਕ ਯੂਨੀਵਰਸਿਟੀ, ਨਾਗਪੁਰ; ਸੇਂਟ ਜਾਨਸਨ ਯੂਨੀਵਰਸਿਟੀ, ਕੇਰਲਾ ਅਤੇ ਬਡਾਗਾਨਵੀ ਸਰਕਾਰ ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ ਸੁਸਾਇਟੀ ਕਰਨਾਟਕਾ।

ਉਨ੍ਹਾਂ ਕਿਹਾ, “ਕਮਿਸ਼ਨ ਨੇ ਪੱਤਰ ਲਿਖ ਕੇ ਰਾਜ ਦੇ ਮੁੱਖ ਸਕੱਤਰਾਂ, ਸਿੱਖਿਆ ਸਕੱਤਰਾਂ ਅਤੇ ਪ੍ਰਮੁੱਖ ਸਕੱਤਰਾਂ ਨੂੰ ਆਪਣੇ ਅਧਿਕਾਰ ਵਿੱਚ ਅਜਿਹੀਆਂ ਯੂਨੀਵਰਸਿਟੀਆਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ।

ਇਸਤੋਂ ਇਲਾਵਾ ਅਜਿਹੇ ਅਣਿਅਧਿਕਾਰਤ ਇੰਸਟੀਚਿਊਟਾਂ ਨੂੰ ਸ਼ੋਅ ਕੇਸ ਅਤੇ ਚੇਤਾਵਨੀ ਪੱਤਰ ਜਾਰੀ ਕਰਨ ਲਈ ਕਿਹਾ ਹੈ ਜਦੋਂ ਉਨ੍ਹਾਂ ਨੂੰ ਅਜਿਹਾ ਕੋਈ self-styled ਇੰਸਟੀਚਿਊਟ ਮਿਲਦਾ ਹੈ ਜਾਂ ਯੂਜੀਸੀ ਐਕਟ 1956 ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ।
Published by: Krishan Sharma
First published: August 3, 2021, 10:38 AM IST
ਹੋਰ ਪੜ੍ਹੋ
ਅਗਲੀ ਖ਼ਬਰ