ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਬੜਨਗਰ ਤਹਿਸੀਲ ਖੇਤਰ ਤੋਂ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਰੂਨੀਜਾ ਮਾਰਗ ਨੇੜੇ ਖੇਤ ਵਿਚ ਬਣੇ ਕਮਰੇ ਵਿਚੋਂ 60 ਸਾਲਾ ਵਿਅਕਤੀ ਦੀ ਲਾਸ਼ ਮਿਲਣ ਪਿੱਛੋਂ ਹੜਕੰਪ ਮੱਚ ਗਿਆ। ਦੱਸਿਆ ਜਾ ਰਿਹਾ ਹੈ ਕਿ ਮੋਬਾਈਲ ਬਲਾਸਟ ਹੋਣ ਕਾਰਨ ਬਜ਼ੁਰਗ ਦੀ ਮੌਤ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ 06:30 ਤੋਂ 7 ਵਜੇ ਦੇ ਦਰਮਿਆਨ ਵਾਪਰੀ। ਉਸ ਸਮੇਂ ਕਮਰੇ ਵਿਚ ਬਜ਼ੁਰਗ ਇਕੱਲਾ ਹੀ ਸੀ। ਕਮਰੇ 'ਚ ਬਜ਼ੁਰਗ ਦੀ ਲਾਸ਼ ਮਿਲਣ ਤੋਂ ਬਾਅਦ ਤੁਰਤ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਬਜ਼ੁਰਗ ਖੇਤੀ ਦਾ ਕੰਮ ਕਰਦਾ ਸੀ। ਉਹ ਖੇਤ ਵਿਚ ਬਣੇ ਕਮਰੇ ਵਿਚ ਇਕੱਲਾ ਰਹਿੰਦਾ ਸੀ। ਮੋਬਾਈਲ ਚਾਰਜਿੰਗ ਉਤੇ ਸੀ ਅਤੇ ਬਲਾਸਟ ਹੋ ਗਿਆ। ਮੌਕੇ 'ਤੇ ਮੋਬਾਈਲ ਅਤੇ ਇਲੈਕਟ੍ਰਿਕ ਬੋਰਡ ਸੜਿਆ ਹੋਇਆ ਮਿਲਿਆ। ਇਸ ਦੇ ਨਾਲ ਹੀ ਮ੍ਰਿਤਕ ਦੇ ਸਰੀਰ 'ਤੇ ਗਰਦਨ ਤੋਂ ਲੈ ਕੇ ਛਾਤੀ ਅਤੇ ਹੱਥਾਂ 'ਤੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਹਨ।
ਥਾਣਾ ਇੰਚਾਰਜ ਮਨੀਸ਼ ਮਿਸ਼ਰਾ ਨੇ ਦੱਸਿਆ ਕਿ ਥਾਣਾ ਖੇਤਰ ਦੇ ਰੁਨੀਜਾ ਰੋਡ 'ਤੇ ਦਯਾਰਾਮ ਬਾਰੋੜ (60 ਸਾਲ) ਰਹਿੰਦਾ ਸੀ। ਉਹ ਖੇਤੀ ਦਾ ਕੰਮ ਕਰਦਾ ਸੀ ਅਤੇ ਇਕੱਲਾ ਰਹਿੰਦਾ ਸੀ। ਘਰ ਵੀ ਖੇਤ 'ਤੇ ਹੀ ਬਣਾਇਆ ਹੋਇਆ ਸੀ। ਲਾਸ਼ ਦੀ ਸੂਚਨਾ ਮਿਲਣ ’ਤੇ ਦੁਪਹਿਰ ਬਾਅਦ ਪੁਲਿਸ ਮੌਕੇ ’ਤੇ ਪੁੱਜੀ। ਗਰਦਨ ਤੋਂ ਛਾਤੀ ਅਤੇ ਇੱਕ ਹੱਥ ਵਿੱਚ ਸੱਟ ਦੇ ਨਿਸ਼ਾਨ ਮਿਲੇ ਹਨ।
ਮੌਕੇ ਦਾ ਮੁਆਇਨਾ ਕਰਨ 'ਤੇ ਇੱਕ ਮੋਬਾਈਲ ਫ਼ੋਨ ਮਿਲਿਆ ਅਤੇ ਬਿਜਲੀ ਬੋਰਡ ਵੀ ਪੂਰੀ ਤਰ੍ਹਾਂ ਸੜਿਆ ਹੋਇਆ ਸੀ। ਮੌਕੇ 'ਤੇ ਕੋਈ ਹੋਰ ਵਿਸਫੋਟਕ ਜਾਂ ਜਲਣਸ਼ੀਲ ਸਮੱਗਰੀ ਨਹੀਂ ਮਿਲੀ। ਲਾਸ਼ ਮਿਲਣ ਦੀ ਸੂਚਨਾ ਪਿੰਡ ਦੇ ਹੀ ਇੱਕ ਵਿਅਕਤੀ ਤੋਂ ਮਿਲੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mobile blast, Mobile phone