• Home
 • »
 • News
 • »
 • national
 • »
 • UK GOVERNMENT APPROVES CO VACCINE FOR INDIA BIOTECH ADDS COVID 19 VACCINE TO LIST KS

ਯੂਕੇ ਨੇ ਭਾਰਤ ਬਾਇਓਟੈਕ ਦੀ ਕੋ-ਵੈਕਸੀਨ ਨੂੰ ਦਿੱਤੀ ਮਨਜੂਰੀ, ਕੋਵਿਡ-19 ਵੈਕਸੀਨ ਦੀ ਸੂਚੀ 'ਚ ਕੀਤਾ ਸ਼ਾਮਲ

ਭਾਰਤ ਬਾਇਓਟੈਕ ਦੀ ਕੋ-ਵੈਕਸੀਨ (Co-Vaccine) ਨੂੰ 22 ਨਵੰਬਰ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਯੂਕੇ ਸਰਕਾਰ ਦੀ ਮਨਜ਼ੂਰਸ਼ੁਦਾ COVID-19 ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਫ਼ੈਸਲਾ ਪਿਛਲੇ ਹਫ਼ਤੇ ਵਿਸ਼ਵ ਸਿਹਤ ਸੰਗਠਨ (WHO) ਤੋਂ ਕੋ-ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਆਇਆ ਹੈ।

 • Share this:
  ਨਵੀਂ ਦਿੱਲੀ: ਭਾਰਤ ਬਾਇਓਟੈਕ ਦੀ ਕੋ-ਵੈਕਸੀਨ (Co-Vaccine) ਨੂੰ 22 ਨਵੰਬਰ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਯੂਕੇ ਸਰਕਾਰ ਦੀ ਮਨਜ਼ੂਰਸ਼ੁਦਾ COVID-19 ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਫ਼ੈਸਲਾ ਪਿਛਲੇ ਹਫ਼ਤੇ ਵਿਸ਼ਵ ਸਿਹਤ ਸੰਗਠਨ (WHO) ਤੋਂ ਕੋ-ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਆਇਆ ਹੈ, ਜੋ 22 ਨਵੰਬਰ ਨੂੰ ਸਵੇਰੇ 4 ਵਜੇ ਤੋਂ ਲਾਗੂ ਹੋ ਜਾਣਗੇ।

  WHO ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਬੁਲਾਏ ਗਏ ਤਕਨੀਕੀ ਸਲਾਹਕਾਰ ਸਮੂਹ ਨੇ ਇਹ ਫ਼ੈਸਲਾ ਕੀਤਾ ਹੈ ਕਿ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਦੀ ਕੋਵਿਡ-19 ਵੈਕਸੀਨ ਕੋਵਿਡ-19 ਤੋਂ ਸੁਰੱਖਿਆ ਲਈ WHO ਦੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ।

  ਇਸਤੋਂ ਭਾਵ ਹੈ ਕਿ ਹੁਣ ਜੇਕਰ ਭਾਰਤੀ ਯਾਤਰੀਆਂ ਨੇ ਯੂਕੇ ਸਰਕਾਰ ਵੱਲੋਂ ਮਨਜੂਰਸ਼ੁਦਾ ਭਾਰਤ ਦੇ ਦੋ ਪ੍ਰਮੁੱਖ 2 ਕੋਵਿਡ-19 ਟੀਕਿਆਂ ਵਿੱਚੋਂ ਇੱਕ ਲਗਵਾਇਆ ਹੈ ਤਾਂ ਉਨ੍ਹਾਂ ਨੂੰ ਇੰਗਲੈਂਡ ਪੁੱਜਣ 'ਤੇ ਕੁਆਰਨਟੀਨ ਵਿੱਚ ਨਹੀਂ ਰਹਿਣਾ ਪਵੇਗਾ।

  ਇਸਤੋਂ ਪਹਿਲਾਂ ਪਿਛਲੇ ਮਹੀਨੇ Covishield ਭਾਰਤ ਵਿੱਚ ਬਣੀ ਆਕਸਫੋਰਡ-AstraZeneca ਨੂੰ ਕੋਵਿਡ 19 ਟੀਕਿਆਂ ਦੀ ਸੂਚੀ ਵਿੱਚ ਯੂਕੇ ਨੇ ਪ੍ਰਵਾਨਤ ਕੀਤਾ ਸੀ।

  ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲਿਸ ਨੇ ਸੋਮਵਾਰ ਨੂੰ ਟਵਿੱਟਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ, "ਯੂਕੇ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਇੱਕ ਖ਼ਬਰ ਹੈ ਕਿ ਉਹ 22 ਨਵੰਬਰ ਤੋਂ ਕੋ-ਵੈਕਸੀਨ ਸਮੇਤ ਐਮਰਜੈਂਸੀ ਵਰਤੋਂ ਦੀ ਸੂਚੀਬੱਧ WHO ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਵੈਕਸੀਨ ਦਾ ਟੀਕਾਕਰਨ ਵਾਲਿਆਂ ਨੂੰ ਇੰਗਲੈਂਡ ਪੁੱਜਣ 'ਤੇ ਕੁਆਰਨਟੀਨ ਦੀ ਲੋੜ ਨਹੀਂ ਹੋਵੇਗੀ। ਇਸ ਲਈ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਲੋਕਾਂ ਵਿੱਚ ਸ਼ਾਮਲ ਹੋਵੋ।"

  ਕੋਵੈਕਸੀਨ ਤੋਂ ਇਲਾਵਾ, ਯੂਕੇ ਸਰਕਾਰ ਆਉਣ ਵਾਲੇ ਯਾਤਰੀਆਂ ਲਈ ਆਪਣੀ ਪ੍ਰਵਾਨਿਤ ਕੋਵਿਡ ਵੈਕਸੀਨ ਸੂਚੀ ਵਿੱਚ WHO ਦੀ ਐਮਰਜੈਂਸੀ ਵਰਤੋਂ ਸੂਚੀ ਵਿੱਚ ਚੀਨ ਦੇ ਸਿਨੋਵੈਕ ਅਤੇ ਸਿਨੋਫਾਰਮ ਨੂੰ ਵੀ ਸ਼ਾਮਲ ਕਰੇਗੀ।

  ਯੂਕੇ ਸਰਕਾਰ ਨੇ ਇੰਗਲੈਂਡ ਆਉਣ ਵਾਲੇ ਸਾਰੇ ਅੰਡਰ-18 ਲਈ ਯਾਤਰਾ ਨਿਯਮਾਂ ਨੂੰ ਵੀ ਸਰਲ ਬਣਾ ਦਿੱਤਾ ਹੈ। ਉਨ੍ਹਾਂ ਨੂੰ ਹੁਣ ਸਰਹੱਦ 'ਤੇ ਪੂਰੀ ਤਰ੍ਹਾਂ ਟੀਕਾਕਰਣ ਮੰਨਿਆ ਜਾਵੇਗਾ ਅਤੇ ਪਹੁੰਚਣ 'ਤੇ ਕੁਆਰਨਟੀਨ ਹੋਣ, ਦਿਨ-8 ਟੈਸਟਿੰਗ ਅਤੇ ਪ੍ਰੀ-ਡਿਪਾਰਚਰ ਟੈਸਟਿੰਗ ਤੋਂ ਛੋਟ ਦਿੱਤੀ ਜਾਵੇਗੀ। ਉਨ੍ਹਾਂ ਨੂੰ ਸਿਰਫ਼ ਇੱਕ ਪੁੱਜਣ ਸਮੇਂ ਜਾਂਚ ਅਤੇ ਇੱਕ ਪੁਸ਼ਟੀਕਰਨ ਮੁਫ਼ਤ ਪੀਸੀਆਰ ਟੈਸਟ ਕਰਨ ਦੀ ਲੋੜ ਹੋਵੇਗੀ।

  ਇਸ ਦੌਰਾਨ, ਅਮਰੀਕਾ ਨੇ ਵੀ 8 ਨਵੰਬਰ ਤੋਂ ਦੇਸ਼ ਵਿੱਚ ਦਾਖਲ ਹੋਣ ਲਈ ਕੋ-ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਯਾਤਰੀਆਂ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
  Published by:Krishan Sharma
  First published: