ਨਵੀਂ ਦਿੱਲੀ- ਬ੍ਰਿਟੇਨ 'ਚ ਕੰਮ ਕਰਨ ਦੇ ਚਾਹਵਾਨ ਭਾਰਤੀਆਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ (British High Commission) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਨਾਗਰਿਕ ਵੀਜ਼ਾ ਪ੍ਰਾਪਤ (Worker Visa) ਕਰਨ ਵਾਲੇ ਕਰਮਚਾਰੀਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ। ਇਹ ਕੁੱਲ ਜਾਰੀ ਕੀਤੇ ਗਏ ਵੀਜ਼ਿਆਂ ਦਾ 39 ਫੀਸਦੀ ਹੈ।
ਨਿਊਜ਼ ਏਜੰਸੀ ਏਐਨਆਈ ਦਾ ਹਵਾਲਾ ਦਿੰਦੇ ਹੋਏ, ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ, “ਭਾਰਤੀ ਨਾਗਰਿਕ ਕਾਮਿਆਂ ਦੇ ਵੀਜ਼ਿਆਂ ਦੀ ਸੂਚੀ ਵਿੱਚ ਸਿਖਰ 'ਤੇ ਹਨ, ਜਾਰੀ ਕੀਤੇ ਗਏ ਕੁੱਲ 56,042 ਵੀਜ਼ਿਆਂ ਵਿੱਚੋਂ 39 ਪ੍ਰਤੀਸ਼ਤ ਹਨ। ਸਾਲ 2019 (29,552) ਦੇ ਮੁਕਾਬਲੇ 26,490 (90 ਫੀਸਦੀ) ਦਾ ਵਾਧਾ ਹੋਇਆ ਹੈ।
ਬ੍ਰਿਟੇਨ 'ਚ ਪੜ੍ਹਨ ਲਈ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ 'ਚ ਭਾਰਤੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ 'ਚ ਬ੍ਰਿਟੇਨ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਵੀਜ਼ਿਆਂ ਦੀ ਗਿਣਤੀ 'ਚ 273 ਫੀਸਦੀ ਦਾ ਵਾਧਾ ਹੋਇਆ ਹੈ। ਯੂਕੇ ਨੇ ਇਸ ਸਾਲ ਭਾਰਤੀ ਵਿਦਿਆਰਥੀਆਂ ਨੂੰ 1,27,731 ਵੀਜ਼ੇ ਜਾਰੀ ਕੀਤੇ, ਜਦੋਂ ਕਿ 2019 ਵਿੱਚ ਸਿਰਫ 34,261 ਵੀਜ਼ੇ ਸਨ। ਸਾਲ 2019 ਦੇ ਮੁਕਾਬਲੇ 93,470 (273 ਫੀਸਦੀ) ਜ਼ਿਆਦਾ ਵੀਜ਼ੇ ਜਾਰੀ ਕੀਤੇ ਗਏ।
ਪਾਸਪੋਰਟ ਲਈ ਆਨਲਾਈਨ ਅਰਜ਼ੀ ਕਿਵੇਂ ਦੇਣੀ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian passport, UK