ਬ੍ਰਿਟੇਨ ਦੀ ਸੰਸਦ ਵਿਚ ਦਿੱਲੀ ਹਿੰਸਾ ਨੂੰ ਲੈ ਕੇ ਭਾਰੀ ਬਹਿਸ, ਮੋਦੀ ਸਰਕਾਰ ਦੀ ਆਲੋਚਨਾ

ਬ੍ਰਿਟੇਨ ਦੀ ਸੰਸਦ ਵਿਚ ਦਿੱਲੀ ਹਿੰਸਾ ਨੂੰ ਲੈ ਕੇ ਭਾਰੀ ਬਹਿਸ, ਮੋਦੀ ਸਰਕਾਰ ਦੀ ਆਲੋਚਨਾ

ਬ੍ਰਿਟੇਨ ਦੀ ਸੰਸਦ ਵਿਚ ਦਿੱਲੀ ਹਿੰਸਾ ਨੂੰ ਲੈ ਕੇ ਭਾਰੀ ਬਹਿਸ, ਮੋਦੀ ਸਰਕਾਰ ਦੀ ਆਲੋਚਨਾ

  • Share this:
    ਦਿੱਲੀ ਹਿੰਸਾ ਨੂੰ ਲੈ ਕੇ ਬ੍ਰਿਟੇਨ ਦੀ ਸੰਸਦ ਵਿਚ ਕੁੱਝ ਸਾਂਸਦਾਂ ਨੇ ਸਵਾਲ ਚੁੱਕੇ ਹਨ। ਇਸ ਘਟਨਾ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ। ਸੰਸਦਾਂ ਨੇ ਵਿਦੇਸ਼ ਮੰਤਰਾਲੇ ਨੂੰ ਭਾਰਤ ਸਰਕਾਰ ਨਾਲ ਦਿੱਲੀ ਹਿੰਸਾ ਬਾਰੇ ਗੱਲਬਾਤ ਰਾਹੀਂ ਜਾਣਕਾਰੀ ਲੈਣ ਦੀ ਮੰਗ ਕੀਤੀ । ਬ੍ਰਿਟੇਨ ਦੀ ਸੰਸਦ ਤਨਮਨਜੀਤ ਸਿੰਘ ਅਤੇ ਪ੍ਰੀਤ ਗਿੱਲ ਨੇ ਦਿੱਲੀ ਹਿੰਸਾ ਤੇ ਸਰਕਾਰ ਨੂੰ ਕਈ ਸਵਾਲ ਕੀਤੇ ਹਨ। ਇਸ ਮੌਕੇ ਸੰਸਦ ਤਨਮਨਜੀਤ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਹੋਈ ਹਿੰਸਾ ਪੁਰਾਣੀ ਦਰਦਨਾਕ ਯਾਦਾਂ ਨੂੰ ਤਾਜਾ ਕਰ ਦਿੰਦੀ ਹੈ।

    ਸੰਸਦ ਵਿਚ ਬਹਿਸ ਦੌਰਾਨ ਪ੍ਰੀਤ ਗਿੱਲ ਨੇ ਹਿੰਸਾ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਮੰਤੀਰ ਇਹ ਦੱਸ ਸਕਦੇ ਹਨ ਕਿ ਭਾਰਤ ਘੱਟਗਿਣਤੀਆਂ ਦੀ ਸੁਰੱਖਿਆ ਦੇ ਲਈ ਉਹ ਕੀ ਕਦਮ ਚੁੱਕ ਸਕਦੇ ਹਨ। ਲੇਬਰ ਪਾਰਟੀ ਦੇ ਸੰਸਦ ਖਾਲਿਦ ਮਹਮੂਦ ਨੇ ਕਿਹਾ ਕਿ ਦੰਗਿਆ ਨੂੰ ਲੈ ਕੇ ਯੂਕੇ ਦੀ ਸਰਕਾਰ ਕੀ ਕਰ ਰਹੀ ਹੈ।

    ਦਿੱਲੀ ਹਿੰਸਾ ਨੂੰ ਲੈ ਕੇ ਬ੍ਰਿਟੇਨ ਦੀ ਸੰਸਦ ਵਿਚ ਤਿੱਖੀ ਬਹਿਸ, ਮੋਦੀ ਸਰਕਾਰ ਦੀ ਅਲੋਚਨਾ


    ਖਾਲਿਦ ਮਹਿਮੂਦ ਨੇ ਚਿਤਵਾਨੀ ਦਿੰਦੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਬਾਅਦ ਨੈਸ਼ਨਲ ਰਜਿਸਟਰ ਆਫ ਸਿਟੀਜਨ (NRC) ਆਵੇਗਾ ਅਤੇ ਫਿਰ ਮੁਸਲਿਮਾਂ ਨੂੰ ਵਾਪਸ ਭੇਜਣ ਲਈ ਕੈਂਪ ਵਿਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਮੋਦੀ ਦੇ ਹਿੰਦੂ ਰਾਸ਼ਟਰ ਬਣਾਉਣ ਲਈ ਧਰਮ ਵਿਚ ਨਫਰਤ ਫੈਲਾ ਦਿੱਤੀ ਹੈ। ਮੁਸਲਿਮ ਨੂੰ ਕੁੱਟਿਆ ਗਿਆ ਪਰ ਪੁਲਿਸ ਚੁੱਪ ਕਰਕੇ ਬੈਠੀ ਰਹੀ। ਭਾਰਤ ਵਿਚਲੇ ਹਾਲਾਤ ਚਿੰਤਾ ਜਨਕ ਹਨ। ਘੱਟ ਗਿਣਤੀਆਂ ਤੇ ਅਤਿਚਾਰ ਕੀਤੇ ਜਾ ਰਹੇ ਹਨ। ਪੁਲਿਸ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਨਾ ਕਿ ਦੰਗਿਆ ਕਰਨ ਵਾਲਿਆ ਦਾ ਸਾਥ ਦੇਣਾ ਚਾਹੀਦਾ ਹੈ।
    Published by:Sukhwinder Singh
    First published: