COVID-19: ਪਾਰਕ ਤੋਂ ਘਰ ਜਾਣ ਲਈ ਕਹਿਣ ‘ਤੇ ਵਿਅਕਤੀ ਨੇ ਪੁਲਿਸ ਮੁਲਾਜ਼ਮ ਦੇ ਮਾਰੇ ਥੱਪੜ

News18 Punjabi | News18 Punjab
Updated: March 24, 2020, 6:53 PM IST
share image
COVID-19: ਪਾਰਕ ਤੋਂ ਘਰ ਜਾਣ ਲਈ ਕਹਿਣ ‘ਤੇ ਵਿਅਕਤੀ ਨੇ ਪੁਲਿਸ ਮੁਲਾਜ਼ਮ ਦੇ ਮਾਰੇ ਥੱਪੜ
COVID-19: ਪਾਰਕ ਤੋਂ ਘਰ ਜਾਣ ਲਈ ਕਹਿਣ ‘ਤੇ ਵਿਅਕਤੀ ਨੇ ਪੁਲਿਸ ਮੁਲਾਜ਼ਮ ਦੇ ਮਾਰੇ ਥੱਪੜ

ਇਕ ਆਦਮੀ ਨੇ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਿਆ ਅਤੇ ਵਰਦੀ ਵੀ ਪਾੜ ਦਿੱਤੀ। ਇਥੋਂ ਤੱਕ ਕਿ ਉਕਤ ਵਿਅਕਤੀ ਨੇ ਪੁਲਿਸ ਮੁਲਾਜ਼ਮ ਨੂੰ ਚਾਕੂ ਨਾਲ ਵੱਢਣ ਦੀ ਧਮਕੀ ਦਿੱਤੀ। ਫਿਲਹਾਲ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

  • Share this:
  • Facebook share img
  • Twitter share img
  • Linkedin share img
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਲੋਕਡਾਊਨ ਨਿਯਮਾਂ ਦੀ ਪਾਲਣਾ ਕਰਵਾਉਣਾ ਪੁਲਿਸ ਮੁਲਾਜ਼ਮ ਨੂੰ ਭਾਰੀ ਪੈ ਗਿਆ। ਇਕ ਆਦਮੀ ਨੇ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਿਆ ਅਤੇ ਵਰਦੀ ਵੀ ਪਾੜ ਦਿੱਤੀ। ਇਥੋਂ ਤੱਕ ਕਿ ਉਕਤ ਵਿਅਕਤੀ ਨੇ ਪੁਲਿਸ ਮੁਲਾਜ਼ਮ ਨੂੰ ਚਾਕੂ ਨਾਲ ਵੱਢਣ ਦੀ ਧਮਕੀ ਦਿੱਤੀ। ਫਿਲਹਾਲ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਲੋਕਡਾਊਨ ਦੌਰਾਨ ਇਕ ਵਿਅਕਤੀ ਪੁਲਿਸ ਨਾਲ ਉਲਝ ਗਿਆ। ਊਨਾ ਦੇ ਬਾਸਡੇਹਰਾ ਵਿਚ ਇਕ ਪਾਰਕ ਵਿਚ ਬੈਠੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਪੁਲਿਸ ਮੁਲਾਜ਼ਮ ਨੇ ਲੋਕਡਾਊਨ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਘਰ ਜਾਣ ਲਈ ਕਿਹਾ। ਉਕਤ ਵਿਅਕਤੀ ਨੇ ਨਾ ਸਿਰਫ ਪੁਲਿਸ ਮੁਲਾਜ਼ਮਾਂ ਨੂੰ ਥੱਪੜ ਮਾਰਿਆ, ਬਲਕਿ ਵਰਦੀ ਵੀ ਪਾੜ ਦਿੱਤੀ। ਇੰਨਾ ਹੀ ਨਹੀਂ, ਉਕਤ ਵਿਅਕਤੀ ਨੇ ਪੁਲਿਸ ਮੁਲਾਜ਼ਮ ਨੂੰ ਚਾਕੂ ਨਾਲ ਵੱਢਣ ਦੀ ਧਮਕੀ ਵੀ ਦਿੱਤੀ। ਪੁਲਿਸ ਨੇ ਉਕਤ ਵਿਅਕਤੀ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੋਮਵਾਰ ਸ਼ਾਮ ਨੂੰ ਬਸਦੇਹੜਾ ਵਿਚ ਕਾਫੀ ਗਿਣਤੀ ਵਿਚ ਬੱਚੇ ਪਾਰਕ ਵਿਚ ਖੇਡ ਰਹੇ ਸਨ, ਕੁਝ ਲੋਕ ਟੋਲੇ ਬਣਾ ਕੇ ਬੈਠੇ ਸਨ। ਸੂਚਨਾ ਮਿਲਦਿਆਂ ਹੀ ਕੁਝ ਪੁਲਿਸ ਮੁਲਾਜ਼ਮ ਮੌਕੇ ਉਤੇ ਪੁੱਜ ਕੇ ਪਾਰਕ ਨੂੰ ਖਾਲੀ ਕਰਨ ਲਈ ਕਿਹਾ। ਇਸ ਮੌਕੇ ਮਨੋਜ ਕੁਮਾਰ ਨਾਂ ਦਾ ਵਿਅਕਤੀ ਪੁਲਿਸ ਮੁਲਾਜ਼ਮ ਨਾਲ ਉਲਝ ਪਿਆ ਅਤੇ ਕਹਿਣ ਲੱਗਾ ਇਹ ਮੇਰਾ ਪਿੰਡ ਹੈ, ਤੁਸੀਂ ਕੌਣ ਹੁੰਦੇ ਹੋ ਮੈਨੂੰ ਘਰ ਭੇਜਣ ਵਾਲੇ। ਇਹ ਕਹਿੰਦਿਆਂ ਉਸ ਨੇ ਪੁਲਿਸ ਮੁਲਾਜਮ ਦੇ ਥੱਪੜ ਜੜ ਦਿੱਤੇ। ਇਸ ਮਾਮਲੇ ਦੀ ਜਾਣਕਾਰੀ ਐਸਐਚਓ ਦਰਸ਼ਨ ਨੇ ਦਿੱਤੀ।
 
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ