ਬਾਬੇ ਨਾਨਕ ਦੇ ਵੰਸ਼ਜ ਬੋਲੇ - ਨਨਕਾਣਾ ਸਾਹਿਬ ਨੂੰ ਜ਼ਮੀਨ ਤਬਦੀਲ ਕਰਕੇ ਭਾਰਤ ’ਚ ਸ਼ਾਮਲ ਕੀਤਾ ਜਾਵੇ

News18 Punjab
Updated: November 21, 2019, 5:08 PM IST
share image
ਬਾਬੇ ਨਾਨਕ ਦੇ ਵੰਸ਼ਜ ਬੋਲੇ - ਨਨਕਾਣਾ ਸਾਹਿਬ ਨੂੰ ਜ਼ਮੀਨ ਤਬਦੀਲ ਕਰਕੇ ਭਾਰਤ ’ਚ ਸ਼ਾਮਲ ਕੀਤਾ ਜਾਵੇ
ਬਾਬੇ ਨਾਨਕ ਦੇ ਵੰਸ਼ਜ ਬੋਲੇ - ਨਨਕਾਣਾ ਸਾਹਿਬ ਨੂੰ ਜ਼ਮੀਨ ਤਬਦੀਲ ਕਰਕੇ ਭਾਰਤ ’ਚ ਸ਼ਾਮਲ ਕੀਤਾ ਜਾਵੇ

ਬਾਬਾ ਸਰਵਜੋਤ ਸਿੰਘ ਬੇਦੀ ਨੇ ਊਨਾ ਵਿੱਚ ਬੋਲਦਿਆਂ ਕਰਤਾਰਪੁਰ ਨੂੰ 1961 ਦੇ ਹੁਸੈਨੀਵਾਲਾ ਸਮਝੌਤੇ ਦੀ ਤਰਜ਼ ਤੇ ਭਾਰਤ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮੰਨਿਆ ਕਿ ਇਹ ਮੰਗ ਲੰਬੇ ਸਮੇਂ ਤੋਂ ਉਠਾਈ ਜਾ ਰਹੀ ਹੈ, ਪਰ ਦੋ ਦਹਾਕਿਆਂ ਦਰਮਿਆਨ ਤਣਾਅ ਕਾਰਨ ਇਹ ਕੰਮ ਸੰਭਵ ਨਹੀਂ ਹੋਇਆ।

  • Share this:
  • Facebook share img
  • Twitter share img
  • Linkedin share img
ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev) ਦੇ ਵੰਸ਼ਜ, ਬਾਬਾ ਸਰਵਜੋਤ ਸਿੰਘ ਬੇਦੀ ਨੇ ਊਨਾ ਵਿੱਚ ਬੋਲਦਿਆਂ ਕਰਤਾਰਪੁਰ ਨੂੰ 1961 ਦੇ ਹੁਸੈਨੀਵਾਲਾ ਸਮਝੌਤੇ ਦੀ ਤਰਜ਼ ਤੇ ਭਾਰਤ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਬਾਬਾ ਬੇਦੀ ਨੇ ਮੰਨਿਆ ਕਿ ਇਹ ਮੰਗ ਲੰਬੇ ਸਮੇਂ ਤੋਂ ਉਠਾਈ ਜਾ ਰਹੀ ਹੈ, ਪਰ ਦੋ ਦਹਾਕਿਆਂ ਦਰਮਿਆਨ ਤਣਾਅ ਕਾਰਨ ਇਹ ਕੰਮ ਸੰਭਵ ਨਹੀਂ ਹੋਇਆ।

ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਊਨਾ ਪਹੁੰਚੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ, ਬਾਬਾ ਸਰਵਜੋਤ ਸਿੰਘ ਬੇਦੀ ਨੇ ਕਿਹਾ ਕਿ ਜ਼ਮੀਨੀ ਤਬਾਦਲਾ 1961 ਦੇ ਹੁਸੈਨੀਵਾਲਾ ਸਮਝੌਤੇ ਅਤੇ ਕਰਤਾਰਪੁਰ ਦੀ ਤਰਜ ਤੇ ਕੀਤਾ ਜਾਣਾ ਚਾਹੀਦਾ ਹੈ।

ਗੱਲਬਾਤ ਕਰਦੇ ਹੋਏ ਬਾਬਾ ਸਰਵਜੀਤ ਬੇਦੀ
ਬਾਬਾ ਬੇਦੀ ਨੇ ਦੱਸਿਆ ਕਿ ਕਰਤਾਰਪੁਰ, ਨਨਕਾਣਾ ਸਾਹਿਬ ਤੋਂ ਇਲਾਵਾ ਪਾਕਿਸਤਾਨ ਵਿਚ ਹੋਰ ਵੀ ਬਹੁਤ ਸਾਰੀਆਂ ਥਾਵਾਂ ਹਨ, ਜਿਨ੍ਹਾਂ ਦਾ ਦਰਸ਼ਨ ਕੀਤੇ ਜਾਣੇ ਚਾਹੀਦੇ ਹਨ। ਬਾਬਾ ਬੇਦੀ ਨੇ ਦਾਅਵਾ ਕੀਤਾ ਕਿ ਸਾਡੇ ਕੋਲ ਜੋ ਵੀ ਸਥਾਨ ਪਾਕਿਸਤਾਨ ਦੀ ਧਰਤੀ 'ਤੇ ਹਨ, ਪਾਕਿਸਤਾਨ ਵਿਚ ਵਸੇ ਵੱਖ-ਵੱਖ ਧਰਮਾਂ ਦੇ ਲੋਕ ਉਨ੍ਹਾਂ ਥਾਵਾਂ ਦੀ ਬਹੁਤ ਚੰਗੀ ਤਰ੍ਹਾਂ ਦੇਖ-ਭਾਲ ਕਰ ਰਹੇ ਹਨ। ਬਾਬਾ ਬੇਦੀ ਨੇ ਵੀ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਸੁਧਾਰ ਦੀ ਉਮੀਦ ਕੀਤੀ ਹੈ।

ਬਾਬਾ ਬੇਦੀ ਨੇ ਕਿਹਾ ਕਿ ਅੰਗਰੇਜ਼ ਜਾਂਦੇ-ਜਾਂਦੇ ਦੋਵਾਂ ਦੇਸ਼ਾਂ ਵਿਚਕਾਰ ਫੁਟ ਪਾ ਗਏ, ਜਿਸ ਨਾਲ ਆਪਸੀ ਪਿਆਰ ਅਤੇ ਭਾਈਚਾਰਾ ਖਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਆਰਥਿਕ ਹਾਲਾਤ ਚੰਗੇ ਨਹੀਂ ਹਨ ਅਤੇ ਬਾਰਡਰ ਬੰਦ ਹੋਣ ਕਾਰਨ ਦੋਵਾਂ ਦੇਸ਼ਾਂ ਦੇ ਕਈ ਲੋਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਤੋਂ ਆਪਸੀ ਪਿਆਰ ਵਾਲੇ ਵਾਤਾਵਰਣ ਬਣਾਉਣ ਦੀ ਅਪੀਲ ਕੀਤੀ ਹੈ।
First published: November 21, 2019, 5:08 PM IST
ਹੋਰ ਪੜ੍ਹੋ
ਅਗਲੀ ਖ਼ਬਰ