• Home
 • »
 • News
 • »
 • national
 • »
 • UNDER WHICH LAW LOUDSPEAKERS ARE BEING USED IN MOSQUES HIGH COURT QUESTIONS KARNATAKA GOVERNMENT KS

ਮਸਜਿਦਾਂ 'ਚ ਕਿਹੜੇ ਕਾਨੂੰਨ ਤਹਿਤ ਹੋ ਰਹੀ ਹੈ ਲਾਊਡਸਪੀਕਰਾਂ ਦੀ ਵਰਤੋਂ; ਹਾਈਕੋਰਟ ਦਾ ਕਰਨਾਟਕਾ ਸਰਕਾਰ ਨੂੰ ਸਵਾਲ

ਲਾਊਡਸਪੀਕਰਾਂ ਅਤੇ ਮਾਈਕ ਨਾਲ ਹੋਣ ਵਾਲੇ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ 16 ਮਸਜਿਦਾਂ ਖਿਲਾਫ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ 'ਤੇ ਬੀਤੇ ਦਿਨ ਚੀਫ਼ ਜਸਟਿਸ ਰਿਤੂ ਰਾਜ ਅਵਸਥੀ (Ritu Raj Awasthi) ਅਤੇ ਜਸਟਿਸ ਸਚਿਨ ਸ਼ੰਕਰ ਮਗਦੂਮ (Sachin Shankar Magadum) ਨੇ ਸੁਣਵਾਈ ਕੀਤੀ। 

 • Share this:
  ਬੈਂਗਲੁਰੂ: ਕਰਨਾਟਕਾ ਹਾਈਕੋਰਟ ਨੇ ਮੰਗਲਵਾਰ ਲਾਊਡ ਸਪੀਕਰਾਂ ਨਾਲ ਹੋਣ ਵਾਲੇ ਸ਼ੋਰ ਪ੍ਰਦੂਸ਼ਣ 'ਤੇ ਬੀਤੇ ਦਿਨ ਸੁਣਵਾਈ ਕਰਦੇ ਹੋਏ ਸੂਬਾ ਸਰਕਾਰ ਅਤੇ ਪੁਲਿਸ ਨੂੰ ਨਿਰਦੇਸ਼ ਦਿੰਦੇ ਹੋਏ ਸਵਾਲ ਕੀਤਾ ਕਿ ਦੱਸਿਆ ਜਾਵੇ 16 ਮਸਜਿਦਾਂ ਵੱਲੋਂ ਇਜਾਜ਼ਤ ਤੋਂ ਪਹਿਲਾਂ ਲਾਊਡ ਸਪੀਕਰਾਂ ਦੀ ਵਰਤੋਂ ਕਿਸ ਵਿਵਸਥਾ ਤਹਿਤ ਕੀਤੀ ਜਾਂਦੀ ਸੀ ਅਤੇ ਸ਼ੋਰ ਪ੍ਰਦੂਸ਼ਣ ਦੇ ਮੱਦੇਨਜ਼ਰ ਇਨ੍ਹਾਂ 'ਤੇ ਪਾਬੰਦੀ ਲਗਾਉਣ ਲਈ ਕੀ ਕਾਰਵਾਈ ਕੀਤੀ ਜਾ ਰਹੀ ਹੈ।

  ਦੱਸ ਦਈਏ ਕਿ ਥਾਨੀਸੰਦਰਾ ਮੇਨ ਰੋਡ 'ਤੇ ਆਈਕਾਨ ਅਪਾਰਟਮੈਂਟਸ ਦੇ 32 ਨਿਵਾਸੀਆਂ ਨੇ ਲਾਊਡਸਪੀਕਰਾਂ ਅਤੇ ਮਾਈਕ ਨਾਲ ਹੋਣ ਵਾਲੇ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ 16 ਮਸਜਿਦਾਂ ਖਿਲਾਫ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ 'ਤੇ ਬੀਤੇ ਦਿਨ ਚੀਫ਼ ਜਸਟਿਸ ਰਿਤੂ ਰਾਜ ਅਵਸਥੀ (Ritu Raj Awasthi) ਅਤੇ ਜਸਟਿਸ ਸਚਿਨ ਸ਼ੰਕਰ ਮਗਦੂਮ (Sachin Shankar Magadum) ਨੇ ਸੁਣਵਾਈ ਕੀਤੀ।

  ਲਾਈਵ ਲਾਅ ਡਾਟ ਕਾਮ ਦੀ ਖ਼ਬਰ ਅਨੁਸਾਰ, ਅਦਾਲਤ ਵਿੱਚ ਰਾਕੇਸ਼ ਪੀ ਅਤੇ ਹੋਰਾਂ ਵੱਲੋਂ ਪੇਸ਼ ਹੋਏ ਵਕੀਲ ਸ੍ਰੀਧਰ ਪ੍ਰਭੂ ਨੇ ਕਿਹਾ ਕਿ ਲਾਊਡਸਪੀਕਰ ਅਤੇ ਮਾਈਕ੍ਰੋਫ਼ੋਨ ਦੀ ਵਰਤੋਂ ਨੂੰ ਹਰ ਸਮੇਂ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਸਨੇ ਆਪਣੀ ਪਟੀਸ਼ਨ ਵਿੱਚ ਨਿਯਮ 5(3) ਦਾ ਹਵਾਲਾ ਦਿੱਤਾ। ਇਹ ਨਿਯਮ ਲਾਊਡਸਪੀਕਰ ਦੀ ਵਰਤੋਂ 'ਤੇ ਪਾਬੰਦੀ ਲਗਾਉਂਦਾ ਹੈ। ਇਹ ਰਾਜ ਸਰਕਾਰ ਨੂੰ ਕਿਸੇ ਵੀ ਧਾਰਮਿਕ, ਸੱਭਿਆਚਾਰਕ ਜਾਂ ਤਿਉਹਾਰ ਦੌਰਾਨ ਰਾਤ ਨੂੰ ਕੁਝ ਸਮੇਂ ਲਈ ਲਾਊਡਸਪੀਕਰ ਦੀ ਵਰਤੋਂ ਦੀ ਇਜਾਜ਼ਤ ਦੇਣ ਦਾ ਅਧਿਕਾਰ ਦਿੰਦਾ ਹੈ। ਪਰ ਇਹ ਸਭ ਵੀ ਸਾਲ ਵਿੱਚ 15 ਦਿਨਾਂ ਤੋਂ ਵੱਧ ਨਹੀਂ।

  ਵਕੀਲ ਨੇ ਕਿਹਾ ਕਿ ਕਰਨਾਟਕ ਵਕਫ਼ ਬੋਰਡ ਨੂੰ ਅਜਿਹੇ ਮਾਮਲਿਆਂ 'ਚ ਇਜਾਜ਼ਤ ਦੇਣ ਦਾ ਅਧਿਕਾਰ ਨਹੀਂ ਹੈ, ਜਿਸ ਦੇ ਸਰਕੂਲਰ 'ਚ ਇਹ ਦਿਖਾਇਆ ਜਾ ਰਿਹਾ ਹੈ ਕਿ ਇਸ ਕਾਰਨ ਮਸਜਿਦਾਂ 'ਚ ਲਾਊਡਸਪੀਕਰ ਲਗਾਏ ਗਏ ਸਨ। ਇਸ ਦੇ ਨਾਲ ਹੀ ਮਸਜਿਦ ਪੱਖ ਵੱਲੋਂ ਇਸ ਪਟੀਸ਼ਨ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਨ੍ਹਾਂ ਨੇ ਪੁਲਿਸ ਤੋਂ ਇਜਾਜ਼ਤ ਲਈ ਸੀ। ਉਨ੍ਹਾਂ ਮੁਤਾਬਕ ਲਾਊਡਸਪੀਕਰਾਂ 'ਤੇ ਅਜਿਹਾ ਯੰਤਰ ਲਗਾਇਆ ਗਿਆ ਹੈ ਕਿ ਕਿਸੇ ਨਿਸ਼ਚਿਤ ਥਾਂ 'ਤੇ ਆਵਾਜ਼ ਵੱਧ ਨਹੀਂ ਜਾਵੇਗੀ। ਇਸ ਦੇ ਨਾਲ ਹੀ ਲਾਊਡਸਪੀਕਰ ਵੀ ਪਾਬੰਦੀਸ਼ੁਦਾ ਸਮੇਂ ਯਾਨੀ 10 ਤੋਂ 6 ਵਜੇ ਤੱਕ ਨਹੀਂ ਵਜਾਇਆ ਜਾਂਦਾ ਹੈ।
  Published by:Krishan Sharma
  First published:
  Advertisement
  Advertisement